ਪੰਜਾਬ ਵਿੱਚ ਵੋਟ ਪਾਉਣ ਵੇਲੇ ਕਾਨੂੰਨ ਵਿਵਸਥਾ ਦਾ ਧਿਆਨ ਜਰੂਰ ਰੱਖਣ ਵੋਟਰ - ਕਰਮਵੀਰ ਬਾਲੀ

ਹੁਸ਼ਿਆਰਪੁਰ - ਜ਼ਿਲ੍ਹਾ ਸੰਘਰਸ਼ ਕਮੇਟੀ ਦੀ ਪ੍ਰਧਾਨਗੀ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਕਰਮਵੀਰ ਬਾਲੀ ਨੇ ਕਿਹਾ ਕਿ ਪਹਿਲੀ ਜੂਨ ਨੂੰ ਪੰਜਾਬ ਦੀ ਜਨਤਾ ਆਪਣੀਆਂ ਕੀਮਤੀ ਵੋਟਾਂ ਨਾਲ ਪੰਜਾਬ ਦੀ ਤਕਦੀਰ ਦਾ ਫੈਸਲਾ ਕਰਨ ਜਾ ਰਹੀ ਹੈ। ਵੋਟ ਪਾਉਣ ਸਮੇਂ ਜਿਹੜੀਆਂ ਧਿਆਨ ਦੇਣ ਵਾਲੀਆਂ ਗੱਲਾਂ ਹਨ ਉਨਾਂ ਤੇ ਵਿਚਾਰ ਕਰਕੇ ਹੀ ਵੋਟ ਪਾਉਣ।

ਵੋਟਰ ਦੇਖਣ ਕਿ ਦਿੱਲੀ ਵਿੱਚ ਕਿਸ ਪਾਰਟੀ ਦੀ ਸਰਕਾਰ ਬਣ ਰਹੀ ਹੈ, ਉਸ ਪਾਰਟੀ ਨੂੰ ਹੀ ਵੋਟ ਪਾਉਣ, ‘‘ਜਿਸਦਾ ਰਾਜ ਉਸਦਾ ਤੇਜ" ਜਿਹੜੀ ਸੱਤਾ ਵਿੱਚ ਪਾਰਟੀ ਹੋਵੇਗੀ ਉਹੀ ਜਨਤਾ ਦੇ ਵਾਅਦੇ ਪੂਰੇ ਕਰ ਸਕਦੀ ਹੈ। ਸੱਤਾਧਾਰੀ ਪਾਰਟੀ ਹਾਰਿਆ ਹੋਇਆ ਉਮੀਦਵਾਰ ਵੀ ਵਾਆਦੇ ਪੂਰੇ ਕਰਵਾਉਣ ਵਿੱਚ ਯੋਗ ਹੁੰਦਾ ਹੈ। ਖਾਸ ਕਰਕੇ ਪੰਜਾਬ ਵਿੱਚ ਵੋਟ ਪਾਉਣ ਸਮੇਂ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਧਿਆਨ ਵਿੱਚ ਰੱਖ ਕੇ ਵੋਟ ਪਾਉਣ ਜਿਸ ਦੇ ਕਾਰਨ ਕੋਈ ਕੋਵੀ ਵੀ ਨਾਗਰਿਕ ਸੁਰੱਖਿਅਤ ਨਹੀ ਹੈ। ਝੱਪਟਮਾਰ ਜਿੱਥੇ ਚਾਹੇ ਲੁੱਟ ਖੋਹ ਕਰਕੇ ਦੌੜ ਜਾਂਦੇ ਹਨ। ਖਾਸ ਕਰਕੇ ਔਰਤਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਦੂਜਾ ਨਸ਼ੇ ਦੇ ਕਾਰਨ ਨਸ਼ੇੜੀਆਂ ਵਿੱਚ ਵਾਧਾ ਹੋ ਰਿਹਾ ਹੈ। ਮੌਜੂਦ ਸਰਕਾਰ ਨਸ਼ੇ ਤੇ ਪਾਬੰਦੀ ਨਹੀਂ ਲਗਾ ਸਕੀ। ਤੀਜਾ ਨਸ਼ਾ ਨਾ ਮਿਲਣ ਦੇ ਕਰਨ ਚੋਰੀਆਂ ਵਿੱਚ ਵਾਧਾ ਹੋਇਆ ਹੈ। 
ਕੋਈ ਵੀ ਵਪਾਰੀ ਸੁਰੱਖਿਅਤ ਨਹੀ ਹੈ। ਪੰਜਾਬ ਵਿੱਚ ਉਦਯੋਗ ਕੇਂਦਰ ਦੀ ਮਨਜ਼ੂਰੀ ਬਗੈਰ ਨਹੀਂ ਲੱਗ ਸਕਦਾ, ਚੌਥਾ ਪੰਜਾਬ ਨੂੰ ਸਿਰਫ ਤੇ ਸਿਰਫ ਕੇਂਦਰ ਸਰਕਾਰ ਕਰਜ਼ਾ ਮੁਕਤ ਕਰ ਸਕਦੀ ਹੈ। ਪੰਜਾਬ ਵਿੱਚ ਆਏ ਦਿਨ ਚੜ ਰਿਹਾ ਕਰਜ਼ਾ ਪੰਜਾਬ ਦੀ ਤਰੱਕੀ ਵਿੱਚ ਰੁਕਾਵਟ ਹੈ। ਇਸ ਵੱਲ ਧਿਆਨ ਦੇ ਕੇ ਹੀ ਵੋਟ ਪਾਉਣ। ਇਸ ਮੌਕੇ ਤੇ ਨਿਰਮਲ ਸਿੰਘ, ਪ੍ਰਵੀਨ ਕੁਮਾਰ, ਬਲਵਿੰਦਰ ਆਦਿ ਹਾਜ਼ਰ ਸਨ।