ਮੁਹਾਲੀ ਪੁਲੀਸ ਵਲੋਂ ਦੋਪਹੀਆ ਵਾਹਨ ਚੋਰ ਕਾਬੂ

ਐਸ ਏ ਐਸ ਨਗਰ, 27 ਮਈ - ਮੁਹਾਲੀ ਪੁਲੀਸ ਨੇ ਇੱਕ ਮੋਟਰਸਾਈਕਲ, ਐਕਟਿਵਾ ਚੋਰ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ ਐਸ ਪੀ ਸਿਟੀ 2 ਸ਼੍ਰੀ ਹਰਸਿਮਰਨ ਸਿੰਘ ਬਲ ਨੇ ਦੱਸਿਆ ਕਿ ਇਸ ਵਿਅਕਤੀ ਨੂੰ ਐਸ ਐਸ ਪੀ ਡਾ ਸੰਦੀਪ ਗਰਗ ਦੇ ਦਿਸ਼ਾ ਨਿਰਦੇਸ਼ ਅਨੁਸਾਰ ਚਲਾਈ ਜਾ ਰਹੀ ਮੁਹਿੰਮ ਮੁਹਿੰਮ ਤਹਿਤ ਥਾਣਾ ਫੇਜ 8 ਮੁਹਾਲੀ ਦੇ ਮੁੱਖ ਅਫਸਰ ਇੰਸਪੈਕਰ ਰੁਪਿੰਦਰ ਸਿੰਘ ਦੀ ਅਗਵਾਈ ਹੇਠ ਕਾਬੂ ਕੀਤਾ ਗਿਆ ਹੈ।

ਉਹਨਾਂ ਦੱਸਿਆ ਕਿ ਰਵੀ ਕੋਸ਼ਲ ਵਾਸੀ ਸੋਲਨ ਵਲੋਂ ਉਸਦਾ ਮੌਟਰਸਾਈਕਲ ਚੋਰੀ ਹੋਣ ਸਬੰਧੀ ਥਾਣਾ ਫੇਜ 8 ਮੁਹਾਲੀ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ| ਜਿਸਦੀ ਤਫਤੀਸ਼ ਦੌਰਾਨ ਪੁਲੀਸ ਵਲੋਂ ਸਿਮਰਨਜੀਤ ਸਿੰਘ ਵਾਸੀ ਚੰਡੀਗੜ ਨੂੰ ਰਵੀ ਕੋਸ਼ਲ ਦੇ ਚੋਰੀ ਕੀਤੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ।

ਉਹਨਾਂ ਦੱਸਿਆ ਕਿ ਮਾਮਲੇ ਦੀ ਜਾਂਚ ਦੌਰਾਨ ਸਿਮਰਨਜੀਤ ਕੋਲੋਂ 5 ਹੋਰ ਚੋਰੀ ਕੀਤੇ ਮੋਟਰਸਾਈਕਲ, ਐਕਟਿਵਾ ਵੀ ਬਰਾਮਦ ਕੀਤੇ ਗਏ ਹਨ।

ਉਹਨਾਂ ਦੱਸਿਆ ਕਿ ਉਕਤ ਵਿਅਕਤੀ ਦਾ 2 ਦਿਨ ਦਾ ਪੁਲੀਸ ਰਿਮਾਂਡ ਵੀ ਹਾਸਿਲ ਕੀਤਾ ਗਿਆ ਹੈੇ ਅਤੇ ਉਸਦੀ ਪੁੱਛ ਗਿੱਛ ਦੌਰਾਨ ਹੋਰ ਵੀ ਅਹਿਮ ਸੁਰਾਗ ਲੱਗਣ ਦੀ ਸੰਭਾਵਨਾ ਹੈ।