
ਸੀ ਆਈ ਏ ਸਟਾਫ ਵਲੋਂ ਵੱਖ ਵੱਖ ਮਾਮਲਿਆਂ ਵਿੱਚ ਚਾਰ ਵਿਅਕਤੀ ਕਾਬੂ, 2 ਕਿਲੋ 600 ਗ੍ਰਾਮ ਅਫੀਮ, 5220 ਨਸ਼ੀਲੀਆਂ ਗੋਲ਼ੀਆਂ, ਇੱਕ ਪਿਸਟਲ ਅਤੇ ਕਾਰਤੂਸ ਬਰਾਮਦ
ਐਸ ਏ ਐਸ ਨਗਰ , 22 ਮਈ - ਮੁਹਾਲੀ ਪੁਲੀਸ ਦੇ ਸੀ ਆਈ ਏ ਸਟਾਫ ਵਲੋਂ ਤਿੰਨ ਵੱਖ ਵੱਖ ਮਾਮਲਿਆਂ ਵਿੱਚ ਤਿੰਨ ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਤੋਂ 2 ਕਿੱਲੋ 600 ਗ੍ਰਾਮ ਅਫੀਮ, 5220 ਨਸ਼ੀਲੀਆਂ ਗੋਲ਼ੀਆਂ, ਇੱਕ ਪਿਸਟਲ .30 ਬੋਰ ਅਤੇ 1 ਕਾਰਤੂਸ ਬ੍ਰਾਮਦ ਕੀਤਾ ਹੈ। ਇਸਦੇ ਨਾਲ ਹੀ ਸੀ ਆਈ ਏ ਦੀ ਟੀਮ ਵਲੋਂ ਐਨ. ਡੀ. ਪੀ. ਐਸ. ਐਕਟ, ਅਸਲਾ ਐਕਟ ਅਤੇ ਲੜਾਈ ਝਗੜਿਆਂ ਦੇ ਮਾਮਲੇ ਵਿੱਚ ਸ਼ਾਮਿਲ ਇੱਕ ਮੁਲਜਿਮ ਨੂੰ (ਜੋ ਫਰਜੀ ਦਸਤਾਵੇਜਾਂ ਦੇ ਅਧਾਰ ਤੇ ਬਣਵਾਏ ਪਾਸਪੋਰਟ ਦੇ ਆਧਾਰ ਤੇ ਵਿਦੇਸ਼ ਜਾਣ ਦੀ ਫਿਰਾਕ ਵਿੱਚ ਸੀ) ਨੂੰ ਗ੍ਰਿਫਤਾਰ ਕਰਕੇ ਉਸਤੋਂ ਇੱਕ ਪਾਸਪੋਰਟ, 4 ਹਜਾਰ ਅਮੈਰੀਕਨ ਡਾਲਰ, 800 ਯੂਰੋ ਬ੍ਰਾਮਦ ਕੀਤੇ ਹਨ।
ਐਸ ਏ ਐਸ ਨਗਰ , 22 ਮਈ - ਮੁਹਾਲੀ ਪੁਲੀਸ ਦੇ ਸੀ ਆਈ ਏ ਸਟਾਫ ਵਲੋਂ ਤਿੰਨ ਵੱਖ ਵੱਖ ਮਾਮਲਿਆਂ ਵਿੱਚ ਤਿੰਨ ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਤੋਂ 2 ਕਿੱਲੋ 600 ਗ੍ਰਾਮ ਅਫੀਮ, 5220 ਨਸ਼ੀਲੀਆਂ ਗੋਲ਼ੀਆਂ, ਇੱਕ ਪਿਸਟਲ .30 ਬੋਰ ਅਤੇ 1 ਕਾਰਤੂਸ ਬ੍ਰਾਮਦ ਕੀਤਾ ਹੈ। ਇਸਦੇ ਨਾਲ ਹੀ ਸੀ ਆਈ ਏ ਦੀ ਟੀਮ ਵਲੋਂ ਐਨ. ਡੀ. ਪੀ. ਐਸ. ਐਕਟ, ਅਸਲਾ ਐਕਟ ਅਤੇ ਲੜਾਈ ਝਗੜਿਆਂ ਦੇ ਮਾਮਲੇ ਵਿੱਚ ਸ਼ਾਮਿਲ ਇੱਕ ਮੁਲਜਿਮ ਨੂੰ (ਜੋ ਫਰਜੀ ਦਸਤਾਵੇਜਾਂ ਦੇ ਅਧਾਰ ਤੇ ਬਣਵਾਏ ਪਾਸਪੋਰਟ ਦੇ ਆਧਾਰ ਤੇ ਵਿਦੇਸ਼ ਜਾਣ ਦੀ ਫਿਰਾਕ ਵਿੱਚ ਸੀ) ਨੂੰ ਗ੍ਰਿਫਤਾਰ ਕਰਕੇ ਉਸਤੋਂ ਇੱਕ ਪਾਸਪੋਰਟ, 4 ਹਜਾਰ ਅਮੈਰੀਕਨ ਡਾਲਰ, 800 ਯੂਰੋ ਬ੍ਰਾਮਦ ਕੀਤੇ ਹਨ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ ਐਸ ਪੀ (ਇੰਨਵੈਸਟੀਗੇਸ਼ਨ) ਸz. ਹਰਸਿਮਰਤ ਸਿੰਘ ਨੇ ਦੱਸਿਆ ਕਿ ਪੁਲੀਸ ਵਲੋਂ ਇਹਨਾਂ ਵਿਅਕਤੀਆਂ ਨੂੰ ਐਸ ਐਸ ਪੀ ਡਾ. ਸੰਦੀਪ ਕੁਮਾਰ ਗਰਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੁਹਾਲੀ ਪੁਲੀਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਜਾ ਰਹੀ ਮੁਹਿਮ ਦੌਰਾਨ ਐਸ ਪੀ ਇਨਵੈਸਟੀਗੇਸ਼ਨ ਡਾ. ਜੋਤੀ ਯਾਦਵ ਦੀ ਨਿਗਰਾਨੀ ਹੇਠ ਸੀ. ਆਈ. ਏ. ਸਟਾਫ ਮੁਹਾਲੀ ਕੈਂਪ ਐਂਟ ਖਰੜ ਦੇ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਟੀਮ ਵੱਲੋਂ ਕਾਬੂ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਸੀ. ਆਈ. ਏ. ਸਟਾਫ ਦੀ ਪੁਲੀਸ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਦੇ ਸਬੰਧ ਵਿੱਚ ਵੱਖ-ਵੱਖ ਜਗ੍ਹਾ ਤੇ ਨਾਕਾਬੰਦੀ ਦੌਰਾਨ ਗੁਪਤ ਸੂਚਨਾ ਦੇ ਆਧਾਰ ਤੇ ਐਸ. ਆਈ. ਹਰਭੇਜ ਸਿੰਘ ਦੀ ਅਗਵਾਈ ਵਿੱਚ ਏਅਰਪੋਰਟ ਰੋਡ ਤੋਂ ਜੋਗੇਂਦਰ ਸਿੰਘ ਵਾਸੀ ਪਿੰਡ ਦਿਉਰੀ ਜੀਤ, ਜਿਲਾ ਬਦਾਯੂੰ, ਯੂ.ਪੀ. ਨੂੰ 2 ਕਿਲੋ 600 ਗ੍ਰਾਮ ਅਫੀਮ ਸਮੇਤ ਕਾਬੂ ਕੀਤਾ ਹੈ। ਇਸ ਬਾਰੇ ਪੁਲੀਸ ਨੂੰ ਸੂਹ ਮਿਲੀ ਸੀ ਕਿ ਉਹ ਯੂ.ਪੀ. ਤੋਂ ਅਫੀਮ ਲਿਆਕੇ ਪੰਜਾਬ ਵਿੱਚ ਆਪਣੇ ਗ੍ਰਾਹਕਾਂ ਨੂੰ ਸਪਲਾਈ ਕਰਦਾ ਹੈ। ਉਸਦੇ ਖਿਲਾਫ ਐਨ. ਡੀ. ਪੀ. ਐਸ. ਐਕਟ ਦੀ ਧਾਰਾ 18-61-85 ਤਹਿਤ ਥਾਣਾ ਆਈ.ਟੀ. ਸਿਟੀ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਇਸੇ ਤਰ੍ਹਾਂ ਖਰੜ ਵਿਖੇ ਕ੍ਰਿਸ਼ਚਨ ਸਕੂਲ ਨੇੜੇ ਨਾਕਾਬੰਦੀ ਦੌਰਾਨ ਐਸ.ਆਈ. ਰਾਜ ਕੁਮਾਰ ਨੇ ਇੱਕ ਵਿਅਕਤੀ ਹਰਜਿੰਦਰ ਸਿੰਘ ਉਰਫ ਹੈਪੀ ਵਾਸੀ ਵਾਰਡ ਨੰ: 8 ਮੰਦਿਰ ਰੋਡ ਖਮਾਣੋਂ (ਜਿਸਨੇ ਪਿੱਠੂ ਬੈਗ ਪਾਇਆ ਹੋਇਆ ਸੀ) ਨੂੰ ਸ਼ੱਕ ਦੇ ਅਧਾਰ ਤੇ ਕਾਬੂ ਕੀਤਾ ਅਤੇ ਬੈਗ ਦੀ ਤਲਾਸ਼ੀ ਲੈਣ ਤੋ ਉਸ ਵਿੱਚੋਂ 5220 ਨਸ਼ੀਲੀਆਂ ਗੋਲ਼ੀਆਂ ਬ੍ਰਾਮਦ ਹੋਈਆਂ। ਉਸਦੇ ਖਿਲਾਫ ਐਨ. ਡੀ. ਪੀ. ਐਸ. ਐਕਟ ਦੀ ਧਾਰਾ 22-61-85 ਤਹਿਤ ਥਾਣਾ ਸਿਟੀ ਖਰੜ ਦਰਜ ਰਜਿਸਟਰ ਕੀਤਾ ਗਿਆ।
ਇਸਦੇ ਨਾਲ ਹੀ ਏ ਐਸ ਆਈ ਰਜਿੰਦਰ ਸਿੰਘ ਵਲੋਂ ਥਾਣਾ ਜੀਰਕਪੁਰ ਵਿੱਚ ਦਰਜ ਆਰਮਜ ਐਕਟ ਦੇ ਮਾਮਲੇ ਵਿੱਚ ਲੋੜੀਂਦੇ ਸੇਵਕ ਸਿੰਘ ਉਰਫ ਗੁਰਸੇਵਕ ਸਿੰਘ ਵਾਸੀ ਅੰਬਾਲ਼ਾ ਰੋਡ ਜੀਰਕਪੁਰ ਨੂੰ ਗ੍ਰਿਫਤਾਰ ਕਰਕੇ ਉਸਦੇ ਕਬਜੇ ਤੋਂ ਇੱਕ ਪਿਸਟਲ .30 ਅਤੇ 1 ਕਾਰਤੂਸ ਬ੍ਰਾਮਦ ਕੀਤਾ ਗਿਆ। ਇਹ ਸਾਰੇ ਵਿਅਕਤੀ ਪੁਲੀਸ ਰਿਮਾਂਡ ਤੇ ਹਨ ਅਤੇ ਪੁਲੀਸ ਇਹਨਾਂ ਤੋਂ ਪੁੱਛਗਿੱਛ ਕਰ ਰਹੀ ਹੈ।
ਡੀ ਐਸ ਪੀ ਨੇ ਦੱਸਿਆ ਕਿ ਇਸਦੇ ਇਲਾਵਾ ਸੀ. ਆਈ. ਏ. ਸਟਾਫ ਮੁਹਾਲ਼ੀ ਦੀ ਟੀਮ ਵੱਲੋਂ ਫਰਜੀ ਦਸਤਾਵੇਜਾਂ ਦੇ ਅਧਾਰ ਤੇ ਬਣਵਾਏ ਪਾਸਪੋਰਟ ਤੇ ਵਿਦੇਸ਼ ਜਾਣ ਦੀ ਫਿਰਾਕ ਵਿੱਚ ਐਨ. ਡੀ. ਪੀ. ਐਸ. ਐਕਟ, ਅਸਲਾ ਐਕਟ ਅਤੇ ਲੜਾਈ ਝਗੜਿਆਂ ਦੇ ਮਾਮਲਿਆਂ ਵਿੱਚ ਸ਼ਾਮਿਲ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸਤੋਂ ਇੱਕ ਪਾਸਪੋਰਟ, 4 ਹਜਾਰ ਅਮੈਰੀਕਨ ਡਾਲਰ, 800 ਯੂਰੋ ਬ੍ਰਾਮਦ ਕੀਤੇ ਹਨ।
ਉਹਨਾਂ ਦੱਸਿਆ ਕਿ ਸੀ. ਆਈ. ਏ. ਸਟਾਫ ਦੀ ਪੁਲੀਸ ਪਾਰਟੀ ਪਿੰਡ ਖਾਨਪੁਰ ਨੇੜੇ ਮੌਜੂਦ ਸੀ, ਜਿੱਥੇ ਪੁਲੀਸ ਨੂੰ ਇਤਲਾਹ ਮਿਲ਼ੀ ਕਿ ਅਰਜਨ ਉਰਫ ਅੱਜੂ ਵਾਸੀ ਪਿੰਡ ਖਲਚੀਆ ਕਦੀਮ, ਫਿਰੋਜਪੁਰ (ਜਿਸਦੇ ਖਿਲਾਫ ਜਿਲਾ ਫਿਰੋਜਪੁਰ ਅਤੇ ਚੰਡੀਗੜ੍ਹ ਵਿਖੇ ਐਨ. ਡੀ. ਪੀ. ਐਸ. ਐਕਟ, ਅਸਲਾ ਐਕਟ ਅਤੇ ਲੜਾਈ ਝਗੜੇ ਦੇ ਕਈ ਮੁਕੱਦਮੇ ਦਰਜ ਹਨ ਅਤੇ ਜਿਸਨੂੰ ਕੁੱਝ ਕੇਸਾਂ ਵਿੱਚ ਸਜ੍ਹਾ ਵੀ ਹੋ ਚੁੱਕੀ ਹੈ) ਫਰਜੀ ਦਸਤਾਵੇਜਾਂ ਦੇ ਅਧਾਰ ਤੇ ਕੁਰੂਕਸ਼ੇਤਰ ਹਰਿਆਣਾ ਤੋਂ ਪਾਸਪੋਰਟ ਬਣਵਾਇਆ ਹੈ ਅਤੇ ਵਿਦੇਸ਼ ਭੱਜਣ ਫਿਰਾਕ ਵਿੱਚ ਹੈ ਜਿਸਤੇ ਪੁਲੀਸ ਵਲੋਂ ਇਸ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ।
ਉਹਨਾਂ ਦੱਸਿਆ ਪੁੱਛਗਿੱਛ ਕਰਨ ਤੇ ਉਸਨੇ ਦੱਸਿਆ ਕਿ ਉਹ ਸਾਲ 2013 ਵਿੱਚ ਕ੍ਰਾਈਮ ਕਰਨ ਲੱਗ ਪਿਆ ਸੀ ਅਤੇ ਉਸਦੇ ਖਿਲਾਫ ਫਿਰੋਜਪੁਰ, ਗੁਰੂ ਹਰਸਹਾਏ ਅਤੇ ਚੰਡੀਗੜ ਵਿਖੇ ਲੜਾਈ ਝਗੜੇ, ਐਨ.ਡੀ.ਪੀ.ਐਸ. ਐਕਟ ਅਤੇ ਆਰਮਜ ਐਕਟ ਦੇ 5 ਮੁਕੱਦਮੇ ਦਰਜ ਹਨ। ਚੰਡੀਗੜ ਵਿਖੇ ਦਰਜ ਹੋਏ ਐਨ. ਡੀ. ਪੀ. ਐਸ. ਐਕਟ ਦੇ ਮੁਕੱਦਮੇ ਵਿੱਚ 10 ਸਾਲ ਦੀ ਸਜਾ ਹੋਣ ਤੋਂ ਬਾਅਦ 5 ਸਾਲ 2 ਮਹੀਨੇ ਜੇਲ੍ਹ ਵਿੱਚ ਰਹਿਣ ਤੋਂ ਜਮਾਨਤ ਤੇ ਆਇਆ ਸੀ ਅਤੇ ਉਸਨੇ ਆਪਣੇ ਜਾਣਕਾਰਾਂ ਨਾਲ਼ ਸਾਜਬਾਜ ਹੋਕੇ ਫਰਜੀ ਦਸਤਾਵੇਜਾਂ ਦੇ ਅਧਾਰ ਤੇ ਵੀ. ਪੀ. ਓ. ਸ਼ਰੀਫਗੜ੍ਹ, ਕੁਰੂਕਸ਼ੇਤਰ, ਹਰਿਆਣਾ (ਸ਼ਿਮਲਾ ਅਥਾਰਿਟੀ) ਤੋਂ ਪਾਸਪੋਰਟ ਬਣਵਾਇਆ ਹੈ।
