ਗੜਸ਼ੰਕਰ ਦੇ ਬੀਤ ਇਲਾਕੇ ਵਿੱਚ ਕਾਂਗਰਸ ਦੀ ਹੋਵੇਗੀ ਹੂੰਝਾ ਫੇਰ ਜਿੱਤ: ਚੌਹਾਨ
ਗੜਸ਼ੰਕਰ, 17 ਮਈ - ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਵਿਜੇ ਇੰਦਰ ਸਿੰਗਲਾ ਨਾਲ ਮੁਲਾਕਾਤ ਕਰਕੇ ਪਿੰਡ ਕੋਟ ਦੇ ਉੱਘੇ ਸਮਾਜ ਸੇਵਕ ਸੀ ਆਰ ਚੌਹਾਨ ਸੋਨੂ ਨੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਗੜਸ਼ੰਕਰ ਵਿਧਾਨ ਸਭਾ ਹਲਕੇ ਦੇ ਬੀਤ ਇਲਾਕੇ ਦੇ ਸਾਰੇ ਪਿੰਡਾਂ ਵਿੱਚੋਂ ਕਾਂਗਰਸ ਸ਼ਾਨੋ ਸੌਕਤ ਨਾਲ ਜਿੱਤ ਦਰਜ ਕਰੇਗੀ।

ਸੀ ਆਰ ਚੌਹਾਨ ਨੇ ਕਿਹਾ ਕਿ ਆਮ ਲੋਕ ਚਾਹੁੰਦੇ ਹਨ ਕਿ ਦੇਸ਼ ਅੰਦਰ ਇੱਕ ਧਰਮ ਨਿਰਪੱਖ ਸਰਕਾਰ ਬਣੇ ਅਤੇ ਇਸ ਦੇ ਲਈ ਕਾਂਗਰਸ ਪਾਰਟੀ ਨੂੰ ਜਿਤਾਉਣ ਲਈ ਲੋਕਾਂ ਨੇ ਆਪਣਾ ਮਨ ਪੂਰੀ ਤਰਾਂ ਬਣਾ ਲਿਆ ਹੈ।