ਬਾਬਾ ਜੀਜੂ ਸ਼ਾਹ ਦੀ ਸਾਲਾਨਾ ਯਾਦ ਵਿੱਚ ਜੇਜੋ ਦੋਆਬਾ ਵਿਖੇ ਧਾਰਮਿਕ ਸਮਾਗਮ 26, 27, 28 ਅਤੇ 29 ਮਈ ਨੂੰ
ਮਾਹਿਲਪੁਰ, 15 ਮਈ - ਸ਼ਿਵਾਲਿਕ ਪਹਾੜੀਆਂ ਦੀ ਗੋਦ ਅਤੇ ਹਿਮਾਚਲ ਪ੍ਰਦੇਸ਼ ਦੀ ਸੀਮਾ ਨਾਲ ਲੱਗਦੇ ਪਿੰਡ ਜੇਜੋ ਦੁਆਬਾ ਵਿਖੇ ਸਥਿਤ ਬਾਬਾ ਜੀਜੂ ਸ਼ਾਹ ਕਾਦਰੀ ਜੀ ਦੇ ਦਰਬਾਰ ਵਿਖੇ ਬਾਬਾ ਜੀਜੂ ਸ਼ਾਹ ਜੀ ਦੀ ਸਲਾਨਾ ਯਾਦ ਵਿੱਚ ਧਾਰਮਿਕ ਸਮਾਗਮ 26, 27, 28 ਅਤੇ 29 ਮਈ ਨੂੰ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਪੂਰਵਕ ਢੰਗ ਨਾਲ ਕਰਵਾਇਆ ਜਾ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇਸ ਅਸਥਾਨ ਦੇ ਗੱਦੀ ਨਸ਼ੀਨ ਬੀਬੀ ਨਸੀਬ ਕੌਰ ਜੀ ਅਤੇ ਸਾਈ ਅਮਰੀਕ ਸ਼ਾਹ ਜੀ ਨੇ ਦੱਸਿਆ ਕਿ 26 ਮਈ ਨੂੰ ਸ਼ਾਮ 6 ਵਜੇ ਮਹਿੰਦੀ ਦੀ ਰਸਮ, 27 ਮਈ ਨੂੰ ਸ਼ਾਮ 4 ਵਜੇ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਜਾਵੇਗੀ। 28 ਅਤੇ 29 ਮਈ ਨੂੰ ਮੇਲੇ ਵਿੱਚ ਮਸ਼ਹੂਰ ਕਲਾਕਾਰ ਈਸ਼ਰਤ ਗੁਲਾਮ ਅਲੀ, ਕਾਂਸ਼ੀਨਾਥ, ਲੱਕੀ ਹਿਆਲਾ ਅਤੇ ਮਸ਼ਹੂਰ ਕਵਾਲ ਨਿਕਾਲ ਆਪਣੀ ਹਾਜ਼ਰੀ ਭਰਨਗੇ। 29 ਮਈ ਨੂੰ ਹੀ ਚਾਦਰ ਚੜਾਉਣ ਦੀ ਰਸਮ ਅਦਾ ਕੀਤੀ ਜਾਵੇਗੀ। ਇਸ ਸਮਾਗਮ ਵਿੱਚ ਵੱਖ-ਵੱਖ ਡੇਰਿਆਂ ਤੇ ਵੱਖ ਵੱਖ ਦਰਬਾਰਾਂ ਤੋਂ ਸੰਤ ਮਹਾਂਪੁਰਸ਼ ਪਹੁੰਚ ਕੇ ਸੰਗਤਾਂ ਨੂੰ ਦਰਸ਼ਨ ਦੇਣਗੇ ਅਤੇ ਆਪਣੇ ਪ੍ਰਵਚਨਾਂ ਰਾਹੀਂ ਮਹਾਂਪੁਰਸ਼ਾਂ ਵੱਲੋਂ ਦਰਸਾਏ ਮਾਰਗ ਤੇ ਚੱਲਣ ਦਾ ਉਪਦੇਸ਼ ਦੇਣਗੇ।
ਇਸ ਮੌਕੇ ਉਹਨਾਂ ਨਾਲ ਬੀਬੀ ਸੁਮਿੱਤਰ ਕੌਰ, ਸੇਵਾਦਾਰ ਗੁਲਸ਼ਨ ਅਤੇ ਦਰਬਾਰ ਦੇ ਸਮੂਹ ਸੇਵਾਦਾਰ ਹਾਜ਼ਰ ਸਨ। ਇਸ ਮੌਕੇ ਉਹਨਾਂ ਇਲਾਕਾ ਨਿਵਾਸੀ ਸੰਗਤਾਂ ਨੂੰ ਚਾਰ ਦਿਨ ਚੱਲਣ ਵਾਲੇ ਇਸ ਸਮਾਗਮ ਵਿੱਚ ਹਾਜ਼ਰੀ ਭਰ ਕੇ ਸਾਈਆਂ ਦਾ ਅਸ਼ੀਰਵਾਦ ਲੈਣ ਦੀ ਬੇਨਤੀ ਕੀਤੀ।