ਅਕਾਲੀ ਦਲ ਉਮੀਦਵਾਰ ਐਨ. ਕੇ. ਸ਼ਰਮਾ ਖਿਲਾਫ ਕੀਤੀ ਗਈ ਚੋਣ ਕਮਿਸ਼ਨ ਨੂੰ ਸ਼ਿਕਾਇਤ
ਪਟਿਆਲਾ, 14 ਮਈ - ਸ੍ਰੀ ਆਨੰਦਪੁਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਅਵਤਾਰ ਸਿੰਘ ਨਗਲਾ ਨੇ ਪਟਿਆਲਾ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਐਨ ਕੇ ਸ਼ਰਮਾ ਖਿਲਾਫ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰ ਕੇ ਦੋਸ਼ ਲਗਾਇਆ ਹੈ ਕਿ ਉਹਨਾਂ ਨੇ ਆਪਣੇ ਫਲੈਟਾਂ ਦੇ ਪ੍ਰਾਜੈਕਟ ਵਾਸਤੇ ਤੇ ਪੈਟਰੋਲ ਪੰਪ ਵਾਸਤੇ ਸ਼ਾਮਲਾਟ ਜ਼ਮੀਨ ’ਤੇ ਕਬਜ਼ਾ ਕੀਤਾ ਹੈ।

ਅੱਜ ਇਥੇ ਪਟਿਆਲਾ ਮੀਡੀਆ ਕਲੱਬ ਵਿਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਵਤਾਰ ਸਿੰਘ ਨਗਲਾ ਨੇ ਕਿਹਾ ਕਿ ਉਹਨਾਂ ਨੇ ਆਪਣੀ ਸ਼ਿਕਾਇਤ ਦੇ ਨਾਲ ਸਾਰੇ ਸਬੂਤ ਨੱਥੀ ਕੀਤੇ ਹਨ ਤੇ ਜੇਕਰ ਚੋਣ ਕਮਿਸ਼ਨ ਨੇ ਕਾਰਵਾਈ ਨਾ ਕੀਤੀ ਤਾਂ ਅਸੀਂ ਅਦਾਲਤ ਦਾ ਵੀ ਰੁਖ ਕਰਾਂਗੇ। ਉਹਨਾਂ ਦੋਸ਼ ਲਾਇਆ ਕਿ ਡੇਰਾਬੱਸੀ ਹਲਕੇ ਦੇ ਭਾਂਖਰਪੁਰ ਵਿਚ ਐਨ ਕੇ ਸ਼ਰਮਾ ਨੇ ਸ਼ਾਮਲਾਟ ਜ਼ਮੀਨ ’ਤੇ ਪੈਟਰੋਲ ਪੰਪ ਵੀ ਲਗਾਇਆ ਹੋਇਆ ਹੈ ਜਿਸਦੀ ਐਨ ਓ ਸੀ ਉਹਨਾਂ ਦੇ ਨਗਰ ਕੌਂਸਲ ਪ੍ਰਧਾਨ ਹੋਣ ਸਮੇਂ ਜਾਰੀ ਕੀਤੀ ਗਈ ਪਰ ਜ਼ਮੀਨ ਨਗਰ ਕੌਂਸਲ ਦੀ ਹੱਦ ਤੋਂ ਬਾਹਰ ਪੈਂਦੀ ਹੈ।
ਦੂਜੇ ਪਾਸੇ ਸੰਪਰਕ ਕਰਨ ’ਤੇ ਐਨ ਕੇ ਸ਼ਰਮਾ ਨੇ ਦੱਸਿਆ ਕਿ ਅਵਤਾਰ ਸਿੰਘ ਨਗਲਾ ਇਕ ਫਰਾਡ ਵਿਅਕਤੀ ਹੈ ਜਿਸਦੇ ਖਿਲਾਫ ਦਰਜਨਾਂ ਕੇਸ ਦਰਜ ਹਨ। ਇਹ ਪ੍ਰਾਪਰਟੀ ਕਾਰੋਬਾਰੀਆਂ ਤੋਂ ਫਿਰੌਤੀ ਵਸੂਲਣਾ ਚਾਹੁੰਦਾ ਹੈ ਜਿਸਦੀ ਰਿਕਾਰਡਿੰਗ ਦਾ ਸਬੂਤ ਪਹਿਲਾਂ ਵੀ ਜਨਤਕ ਹੈ। ਉਹਨਾਂ ਦੱਸਿਆ ਕਿ ਉਹਨਾਂ ਦੇ ਪ੍ਰਾਪਰਟੀ ਪ੍ਰਾਜੈਕਟਾਂ ਦੇ ਮਾਮਲੇ ਵਿਚ ਹਾਈ ਕੋਰਟ ਦੀ ਨਿਗਰਾਨੀ ਹੇਠ ਕਮੇਟੀ ਸਮੇਤ ਚਾਰ ਵਾਰ ਜਾਂਚ ਹੋ ਚੁੱਕੀ ਹੈ ਤੇ ਉਹਨਾਂ ਨੂੰ ਹਮੇਸ਼ਾ ਕਲੀਨ ਚਿੱਟ ਮਿਲੀ ਹੈ ਪਰ ਇਹ ਵਿਅਕਤੀ ਸਿਰਫ ਫਿਰੌਤੀ ਵਸੂਲਣ ਵਾਸਤੇ ਵਾਰ-ਵਾਰ ਝੂਠ ਬੋਲਦਾ ਹੈ ਤੇ ਭਗੌੜਾ ਹੈ।
ਉਹਨਾਂ ਦੱਸਿਆ ਕਿ ਇਸਦਾ ਸਾਥੀ ਰਾਜਿੰਦਰ ਸਿੰਘ ਤੱਗੜ ਪਹਿਲਾਂ ਹੀ ਬਲੈਕਮੇਲਿੰਗ ਦੇ ਦੋਸ਼ ਹੇਠ ਜੇਲ੍ਹ ਵਿਚ ਬੰਦ ਹੈ। ਉਹਨਾਂ ਇਹ ਵੀ ਕਿਹਾ ਕਿ ਜਿਸ ਪੈਟਰੋਲ ਪੰਪ ਦੀ ਇਹ ਗੱਲ ਕਰ ਰਿਹਾ ਹੈ, ਉਸ ਨਾਲ ਉਹਨਾਂ ਦਾ ਕੋਈ ਸਬੰਧ ਨਹੀਂ ਹੈ। ਉਹਨਾਂ ਨੇ ਕਦੇ ਵੀ ਕੋਈ ਪੈਟਰੋਲ ਪੰਪ ਨਹੀਂ ਲਗਾਇਆ।