ਲਾਰੈਂਸ ਬਿਸ਼ਨੋਈ-ਲਾਹੌਰੀਆ ਗੈਂਗ ਦਾ ਨਜ਼ਦੀਕੀ 'ਚੀਕੂ' ਹਥਿਆਰਾਂ ਸਣੇ ਗ੍ਰਿਫਤਾਰ।

ਪਟਿਆਲਾ, 13 ਮਈ - ਪਟਿਆਲਾ ਪੁਲਿਸ ਨੇ ਲਾਰੈਂਸ ਬਿਸ਼ਨੋਈ ਅਤੇ ਨਵ ਲਾਹੌਰੀਆ ਗੈਂਗ ਦੇ ਨਜ਼ਦੀਕੀ ਰੋਹਿਤ ਕੁਮਾਰ ਉਰਫ ਚੀਕੂ ਨੂੰ ਦੇਸੀ ਪਿਸਤੌਲ .32 ਬੋਰ, ਇੱਕ ਦੇਸੀ ਕੱਟੇ ਅਤੇ 12 ਜ਼ਿੰਦਾ ਕਾਰਤੂਸਾਂ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਅੱਜ ਇਥੇ ਮੀਡੀਆ ਨਾਲ ਇਹ ਜਾਣਕਾਰੀ ਸਾਂਝੀ ਕਰਦਿਆਂ ਐਸ ਪੀ (ਸਿਟੀ) ਮੁਹੰਮਦ ਸਰਫਰਾਜ਼ ਆਲਮ ਨੇ ਦੱਸਿਆ ਕਿ ਐਸ ਐਸ ਪੀ ਪਟਿਆਲਾ ਵਰੁਣ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਗੈਂਗਸਟਰਾਂ ਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਜਾਰੀ ਮੁਹਿੰਮ ਤਹਿਤ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ, ਮੁੱਖ ਅਫਸਰ ਥਾਣਾ ਕੋਤਵਾਲੀ ਦੀ ਅਗਵਾਈ ਹੇਠ ਰੋਹਿਤ ਉਰਫ ਚੀਕੂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਨਿਊ ਮਾਲਵਾ ਕਾਲੋਨੀ, ਸਨੌਰੀ ਅੱਡਾ ਪਟਿਆਲਾ ਵਿਖੇ ਕਿਰਾਏ 'ਤੇ ਰਹਿ ਰਿਹਾ ਸੀ।

ਐਸ ਪੀ (ਸਿਟੀ) ਨੇ ਹੋਰ ਦੱਸਿਆ ਕਿ ਦੋਸ਼ੀ ਨੂੰ ਮੁਖਬਰੀ ਦੇ ਆਧਾਰ 'ਤੇ 11 ਮਈ ਨੂੰ ਸਥਾਨਕ ਘਲੌੜੀ ਗੇਟ ਵਿਖੇ ਸ਼ਮਸ਼ਾਨ ਘਾਟ ਨੇੜਿਉਂ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਗੈਂਗਸਟਰ ਗਤੀਵਿਧੀਆਂ ਨਾਲ ਸਬੰਧ ਰੱਖਦਾ ਹੈ, ਜਿਸਦੇ ਕਰੀਬੀ ਦੋਸਤ ਤੇਜਪਾਲ ਵਾਸੀ ਨਿਊ ਮਾਲਵਾ ਕਾਲੋਨੀ, ਪਟਿਆਲਾ ਦਾ ਇਸਦੀ ਵਿਰੋਧੀ ਪਾਰਟੀ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਹੁਣ ਰੋਹਿਤ ਕੁਮਾਰ ਉਰਫ ਚੀਕੂ ਵਿਰੋਧੀ ਧਿਰ ਦੇ ਗਰੁੱਪ ਮੈਂਬਰਾਂ ਨੂੰ ਮਾਰਨ ਦੀ ਫ਼ਿਰਾਕ ਵਿੱਚ ਸੀ। ਉਹ ਖ਼ੁਦ ਨੂੰ ਨਵ ਲਾਹੌਰੀਆ ਗਰੁੱਪ ਨਾਲ ਸਬੰਧਤ ਦੱਸਦਾ ਹੈ। ਪੁਲਿਸ ਅਨੁਸਾਰ ਚੀਕੂ ਖਿਲਾਫ 7 ਮੁਕਦਮੇ ਲੜਾਈ ਝਗੜੇ ਅਤੇ ਹੋਰ ਜੁਰਮਾਂ ਅਧੀਨ ਦਰਜ ਹਨ ਅਤੇ ਨਵ ਲਾਹੌਰੀਆ ਖਿਲਾਫ ਕਰੀਬ 20 ਮੁਕਦਮੇ ਦਰਜ ਹਨ। ਨਵ ਲਾਹੌਰੀਆ ਦਾ ਨਜ਼ਦੀਕੀ ਸਬੰਧ ਅੱਗੇ ਲਾਰੈਂਸ ਬਿਸ਼ਨੋਈ ਗਰੁੱਪ ਨਾਲ ਹੈ। ਤੇਜਪਾਲ ਵੀ ਇਨ੍ਹਾਂ ਦੇ ਗਰੁੱਪ ਦਾ ਸਰਗਰਮ ਮੈਂਬਰ ਸੀ। ਰੋਹਿਤ ਕੁਮਾਰ ਉਰਫ ਚੀਕੂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।