ਬਹੁਜਨ ਸਮਾਜ ਦੇ ਲੋਕਾਂ ਲਈ ਬੇਗਮਪੁਰਾ ਹੁਣ ਵੱਸਣਾ ਹੈ - ਹਰਬਲਾਸ ਬਸਰਾ

ਨਵਾਂਸ਼ਹਿਰ - ਬਹੁਜਨ ਸਮਾਜ ਦੇ ਲੋਕਾਂ ਲਈ ਬੇਗਮਪੁਰਾ ਵਸਾਉਣ ਦਾ ਟਾਈਮ ਹੁਣ ਆ ਗਿਆ ਹੈ। ਜੇਕਰ ਸੰਵਿਧਾਨ ਦੀ ਰਾਖੀ ਕਰਨੀ ਹੈ, ਤਾਂ ਉਸ ਸਰਕਾਰ ਨੂੰ ਬਦਲਣ ਲਈ ਅਤੇ ਆਪਣੀ ਸਰਕਾਰ ਬਣਾਉਣ ਲਈ ਵੋਟਾਂ ਦੀ ਵਰਤੋਂ ਬਸਪਾ ਲਈ ਕਰਨੀ ਹੋਵੇਗੀ। ਕਿਉਂਕਿ ਬਾਬਾ ਸਾਹਿਬ ਡਾ ਅੰਬੇਡਕਰ ਜੀ ਨੇ ਤੁਹਾਨੂੰ ਵੋਟ ਦਾ ਹੱਕ ਇਸ ਲਈ ਲੈਕੇ ਦਿੱਤਾ ਸੀ ਕਿ ਇਸ ਦੀ ਸਹੀ ਵਰਤੋਂ ਕਰ ਕੇ ਉਸ ਦਾ ਸਹੀ ਇਸਤੇਮਾਲ ਕਰਨਾ ਚਾਹੀਦਾ ਹੈ।

ਪਰ ਤੁਸੀਂ ਪਤਾ ਨਹੀਂ ਕਦੋਂ ਬੇਗਮਪੁਰਾ ਵਸਾਉਣਾ ਹੈ ਬੇਗਮਪੁਰਾ ਵਸਾਉਣ ਦਾ ਹੁਣ ਸਹੀ ਮੌਕਾ ਆ ਗਿਆ ਹੈ। ਵੋਟਾਂ ਬਸਪਾ ਨੂੰ ਪਾਓ ਅਤੇ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦਾ ਸੁਪਨਾ ਪੂਰਾ ਕਰਕੇ ਆਪਣੀ ਸਰਕਾਰ ਬਣਾਉਣ ਲਈ ਆਓ ਆਪਾਂ ਸਾਰੇ ਦਿਨ ਰਾਤ ਇੱਕ ਕਰੀਏ ਇਹ ਗੱਲਾਂ ਹਰਬਲਾਸ ਬਸਰਾ ਜ਼ਿਲ੍ਹਾ ਜਨਰਲ ਸਕੱਤਰ ਬਸਪਾ ਨਵਾਂਸ਼ਹਿਰ ਜੀ ਨੇ ਬੰਗਾ ਵਿਖੇ ਇੱਕ ਮੀਟਿੰਗ ਵਿੱਚ ਕਹੀਆਂ। 
ਇਸ ਮੌਕੇ ਤੇ ਪ੍ਰਵੀਨ ਬੰਗਾ ਇੰਚਾਰਜ ਹਲਕਾ ਬਸਪਾ ਬੰਗਾ, ਹਰਮੇਸ਼ ਵਿਰਦੀ ਸਾਬਕਾ ਚੇਅਰਮੈਨ ਬਲਾਕ ਸੰਮਤੀ ਬੰਗਾ, ਜੈ ਪਾਲ ਸੂੰਡਾ ਪ੍ਰਧਾਨ ਬਸਪਾ ਹਲਕਾ ਬੰਗਾ, ਪ੍ਰਕਾਸ਼ ਚੰਦ ਸ਼ਹਿਰੀ ਪ੍ਰਧਾਨ ਬਸਪਾ ਬੰਗਾ, ਰਵਿੰਦਰ ਮਹਿੰਮੀ ਉਪ ਪ੍ਰਧਾਨ ਬਸਪਾ ਬੰਗਾ, ਸਾਬਕਾ ਪ੍ਰਧਾਨ ਮਨਜੀਤ ਸੋਨੂੰ, ਚਰਨਜੀਤ ਨੰਬਰਦਾਰ, ਬਾਬਾ ਤਿਲਕ ਰਾਜ ਜੀ ਅਤੇ ਬਾਕੀ ਵਰਕਰ ਵੀ ਹਾਜ਼ਰ ਸਨ।