ਬੁੱਧ ਪੂਰਨਿਮਾ ਸਮਾਗਮ 23 ਨੂੰ ਮਨਾਇਆ ਜਾਵੇਗਾ ਬੁੱਧ ਵਿਹਾਰ ਸੂੰਡ - ਐਡਵੋਕੇਟ ਕੁਲਦੀਪ ਭੱਟੀ

ਨਵਾਂਸ਼ਹਿਰ - ਬੁੱਧ ਪੂਰਨਿਮਾ ਦਾ ਸਮਾਗਮ 23 ਮਈ 2024 ਦਿਨ ਵੀਰਵਾਰ ਨੂੰ 10 ਵਜੇ ਸਵੇਰੇ ਤੋਂ ਦੁਪਹਿਰ 1 ਵਜੇ ਤੱਕ ਡਾ ਅੰਬੇਡਕਰ ਬੁੱਧਿਸਟ ਰੀਸੋਰਸ ਸੈਂਟਰ ਸੂੰਢ , ਡਾ ਅੰਬੇਡਕਰ ਭੀਮ ਸੈਨਾ ਪੰਜਾਬ ਅਤੇ ਡਾ ਅੰਬੇਡਕਰ ਬੁੱਧਿਸਟ ਵੈਲਫੇਅਰ ਟਰੱਸਟ ਬੰਗਾ ਸਾਂਝੇ ਤੌਰ 'ਤੇ ਇਸ ਬਲਾਕ ਦੇ ਪਿੰਡ ਸੂੰਢ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ।

ਇਸ ਸਬੰਧੀ ਸਾਂਝੇ ਤੌਰ ਤੇ ਜਾਣਕਾਰੀ ਦਿੰਦੇ ਐਡਵੋਕੇਟ ਕੁਲਦੀਪ ਭੱਟੀ ਪ੍ਰਧਾਨ ਡਾ ਅੰਬੇਡਕਰ ਬੁੱਧਿਸਟ ਰੀਸੋਰਸ ਸੈਂਟਰ ਸੂੰਢ, ਸ੍ਰੀ ਸੁਰਿੰਦਰ ਢੰਡਾ ਪ੍ਰਧਾਨ ਡਾ ਅੰਬੇਡਕਰ ਭੀਮ ਸੈਨਾ ਪੰਜਾਬ ਅਤੇ ਡਾ ਕਸ਼ਮੀਰ ਚੰਦ ਪ੍ਰਧਾਨ ਡਾ ਅੰਬੇਡਕਰ ਬੁੱਧਿਸਟ ਵੈਲਫੇਅਰ ਟਰੱਸਟ ਬੰਗਾ ਨੇ ਪ੍ਰੈੱਸ ਨੂੰ ਦਸਿਆ ਕਿ ਬੁੱਧ ਪੂਰਨਿਮਾ ਵਾਲੇ ਦਿਨ ਪਹਿਲਾਂ ਪੰਚ ਸ਼ੀਲ ਝੰਡੇ ਦੀ ਰਸਮ ਠੀਕ ਸਵੇਰੇ 10 ਵਜੇ ਹੋਵੇਗੀ ਤੋਂ ਉਪਰੰਤ ਸਤਿਕਾਰ ਯੋਗ ਭਾਂਤੇ ਵਿਸ਼ਾਖਾ ਜੀ ਤਰੀ ਸ਼ਰਣ ਅਤੇ ਪੰਚ ਸ਼ੀਲ ਦਾ ਉਚਾਰਣ ਕਰਕੇ ਸਮਾਗਮ ਦਾ ਆਗਾਜ਼ ਕਰਨਗੇ। ਇਸ ਸਮਾਗਮ ਦੇ ਮੁੱਖ ਮਹਿਮਾਨ ਡਾ ਕਸ਼ਮੀਰ ਚੰਦ ਜੀ ਹੋਣਗੇ। 
ਇਸ ਮੌਕੇ ਮੁਫ਼ਤ ਮੈਡੀਕਲ ਕੈਂਪ ਦਾ ਵੀ ਆਯੋਜਨ ਕੀਤਾ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਡਾ ਅੰਬੇਡਕਰ ਬੁੱਧਿਸਟ ਰੀਸੋਰਸ ਸੈਂਟਰ ਸਕੂਲ ਦੇ ਜੋ ਬੱਚੇ ਬੋਰਡ ਦੀਆਂ ਕਲਾਸਾਂ ਵਿੱਚੋਂ ਪੁਜੀਸ਼ਨਾਂ ਹਾਸਲ ਕਰਕੇ ਪਾਸ ਹੋਏ ਹਨ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਡਵੋਕੇਟ ਕੁਲਦੀਪ ਭੱਟੀ, ਸੁਰਿੰਦਰ ਢੰਡਾ, ਬਲਦੇਵ ਜੱਸਲ, ਇੰਦਰਜੀਤ ਅਟਾਰੀ, ਹਰਮੇਸ਼ ਵਿਰਦੀ ਸਾਬਕਾ ਚੇਅਰਮੈਨ ਬਲਾਕ ਸੰਮਤੀ ਬੰਗਾ, ਦੀਨ ਦਿਆਲ ਅਟਾਰੀ ਅਤੇ ਚਰਨਜੀਤ ਸੱਲਾਂ ਆਦਿ ਹਾਜ਼ਰ ਸਨ।