ਗੁਰਮਤਿ ਕਾਲਜ ਨੇ "ਪਦਮ ਸ਼੍ਰੀ" ਸੁਰਜੀਤ ਪਾਤਰ ਦੀ ਯਾਦ ਵਿੱਚ ਕੀਤੀ ਸ਼ੋਕ ਸਭਾ

ਪਟਿਆਲਾ, 11 ਮਈ - ਨਾਮਵਰ ਸ਼ਾਇਰ "ਪਦਮ ਸ਼੍ਰੀ" ਸੁਰਜੀਤ ਪਾਤਰ ਦੇ ਅਕਾਲ ਚਲਾਣੇ 'ਤੇ ਗੁਰਮਤਿ ਕਾਲਜ ਪਟਿਆਲਾ ਵਲੋਂ ਸ਼ੋਕ ਸਭਾ ਕੀਤੀ ਗਈ। ਗੁਰੂ ਨਾਨਕ ਫਾਉਂਡੇਸ਼ਨ ਨਵੀਂ ਦਿੱਲੀ ਦੇ ਡਾਇਰੈਕਟਰ ਸ. ਪ੍ਰਤਾਪ ਸਿੰਘ ਨੇ ਫੋਨ 'ਤੇ ਦੁਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਿੱਖ ਕਵੀ ਦਾ ਤੁਰ ਜਾਣਾ ਨਾ ਪੂਰਾ ਹੋਣ ਵਾਲਾ ਘਾਟਾ ਹੈ। ਸੁਰਜੀਤ ਪਾਤਰ ਵਲੋਂ ਪੰਜਾਬੀ ਭਾਸ਼ਾ ਸਾਹਿਤ ਤੇ ਸੱਭਿਆਚਾਰ ਵਿਚ ਪਾਏ ਯੋਗਦਾਨ ਨੂੰ ਪੰਜਾਬੀ ਭਾਸ਼ਾ ਦੇ ਵਿਦਵਾਨ ਤੇ ਸਾਹਿਤਕਾਰ ਹਮੇਸ਼ਾ ਯਾਦ ਰਖਣਗੇ।

ਉਨ੍ਹਾਂ ਦੀਆਂ ਅਨੇਕਾਂ ਕਵਿਤਾਵਾਂ ਨੇ ਲੋਕਾਂ ਦੇ ਮਨਾਂ ਉਤੇ ਗਹਿਰਾ ਪ੍ਰਭਾਵ ਪਾਇਆ। ਇਸ ਮੌਕੇ ਡਾ. ਅਸਪ੍ਰੀਤ ਕੌਰ, ਡਾ. ਹਰਜੀਤ ਸਿੰਘ, ਮੈਡਮ ਪ੍ਰਭਜੋਤ ਕੌਰ, ਸ. ਕੁਲਦੀਪ ਸਿੰਘ, ਪ੍ਰੋ. ਜਸਬੀਰ ਸਿੰਘ ਡੇਰਾ ਬਾਬਾ ਜੱਸਾ ਸਿੰਘ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਵੀ ਸੁਰਜੀਤ ਪਾਤਰ ਦੇ ਚਲਾਣੇ 'ਤੇ ਅਫਸੋਸ ਜ਼ਾਹਰ ਕੀਤਾ। ਗੁਰਮਤਿ ਕਾਲਜ ਦੇ ਪ੍ਰਿੰਸੀਪਲ ਡਾ. ਜਸਵੀਰ ਕੌਰ ਨੇ ਕਿਹਾ ਕਿ ਸੁਰਜੀਤ ਪਾਤਰ ਨੇ ਪੰਜਾਬੀ ਮਾਂ ਬੋਲੀ, ਸੰਗੀਤ ਅਤੇ ਸਭਿਆਚਾਰ ਦੀ ਬੇਹੱਦ ਸੇਵਾ ਕੀਤੀ ਅਤੇ ਆਪਣੀਆਂ ਕਵਿਤਾਵਾਂ ਨੂੰ ਆਪ ਗਾ ਕੇ ਉਹ ਪਾਠਕ ਦੀਆਂ ਧੁਰ ਗਹਿਰਾਈਆਂ ਤਕ ਉਤਰ ਜਾਂਦੇ ਸਨ। ਪ੍ਰੋ. ਸੁਰਜੀਤ ਪਾਤਰ ਦੇ ਅਕਾਦਮਿਕ ਕਾਰਜਾਂ ਲਈ ਹਮੇਸ਼ਾ ਉਨਾਂ ਨੂੰ ਯਾਦ ਕੀਤਾ ਜਾਂਦਾ ਰਹੇਗਾ।