ਭਗਵਾਨ ਪਰਸ਼ੂਰਾਮ ਜੀ ਨੂੰ ਕਿਸੇ ਇਕ ਫਿਰਕੇ ਜਾਂ ਧਰਮ ਨਾਲ ਜੋੜ ਕੇ ਵੇਖਣਾ ਗਲਤ : ਬਲਬੀਰ ਸਿੰਘ ਸਿੱਧੂ
ਐਸ ਏ ਐਸ ਨਗਰ, 10 ਮਈ, - ਸਾਬਕਾ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਲੋਕਾਂ ਨੂੰ ਭਗਵਾਨ ਪਰਸ਼ੂ ਰਾਮ ਜੀ ਦੀਆਂ ਸਿੱਖਿਆਵਾਂ ਤੇ ਅਮਲ ਕਰਨ ਦੀ ਅਪੀਲ ਕੀਤੀ ਹੈ। ਸਥਾਨਕ ਉਦਯੋਗਿਕ ਖੇਤਰ ਫੇਜ਼-9 ਵਿਖੇ ਸਥਿਤ ਭਗਵਾਨ ਪਰਸ਼ੂ ਰਾਮ ਮੰਦਿਰ ਤੇ ਧਰਮਸ਼ਾਲਾ ਵਿਖੇ ਸ੍ਰੀ ਬ੍ਰਾਹਮਣ ਸਭਾ ਮੁਹਾਲੀ ਦੁਆਰਾ ਆਯੋਜਿਤ ਧਾਰਮਿਕ ਸਮਾਗਮ ਦੌਰਾਨ ਬੋਲਦਿਆਂ ਸ. ਸਿੱਧੂ ਨੇ ਕਿਹਾ ਕਿ ਭਗਵਾਨ ਪਰਸ਼ੂਰਾਮ ਜੀ ਨੂੰ ਕਿਸੇ ਇਕ ਫਿਰਕੇ ਜਾਂ ਧਰਮ ਨਾਲ ਜੋੜ ਕੇ ਵੇਖਣਾ ਬਹੁਤ ਹੀ ਗਲਤ ਗੱਲ ਹੈ ਕਿਉਂਕਿ ਭਗਵਾਨ ਪਰਸ਼ੂਰਾਮ ਜੀ ਦੀਆਂ ਸਿੱਖਿਆਵਾਂ ਸਾਰੀ ਮਨੁੱਖਤਾ ਲਈ ਸਾਂਝੀਆਂ ਹਨ।

ਸ. ਸਿੱਧੂ ਨੇ ਮੰਦਿਰ ਵਿਖੇ ਭਗਵਾਨ ਪਰਸ਼ੂਰਾਮ ਜੀ ਦੀ ਮੂਰਤੀ ਅੱਗੇ ਸਿਰ ਨਿਵਾਇਆ ਅਤੇ ਭਗਵਾਨ ਦਾ ਆਸ਼ੀਰਵਾਦ ਵੀ ਲਿਆ। ਉਹਨਾਂ ਕਿਹਾ ਕਿ ਭਗਵਾਨ ਪਰਸ਼ੂਰਾਮ ਜੀ ਵਰਗਾ ਵਿਦਵਾਨ ਅਤੇ ਮਹਾਂਬਲੀ ਯੋਧਾ ਕਦੇ ਕਦੇ ਹੀ ਇਸ ਧਰਤੀ ਤੇ ਅਵਤਾਰ ਲੈਂਦਾ ਹੈ। ਭਗਵਾਨ ਜੀ ਨੇ ਸਾਨੂੰ ਹੱਕ ਸੱਚ ਦੇ ਰਾਹ ਤੇ ਚਲਣ ਅਤੇ ਜ਼ੁਲਮ ਨੂੰ ਕਿਸੇ ਵੀ ਕੀਮਤ ਤੇ ਨਾ ਸਹਿਣ ਕਰਨ ਦੀ ਪ੍ਰੇਰਣਾ ਦਿੱਤੀ ਸੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਸੀਨੀਅਰ ਕਾਂਗਰਸੀ ਆਗੂ ਪੰਡਿਤ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਗੁਰਚਰਨ ਸਿੰਘ ਭੰਮਰਾ, ਬਲਜੀਤ ਕੌਰ, ਸਭਾ ਦੇ ਪ੍ਰਧਾਨ ਵੀ ਕੇ ਵੈਦ, ਮੰਦਿਰ ਕਮੇਟੀ ਦੇ ਪ੍ਰਧਾਨ ਜਸਵਿੰਦਰ ਸ਼ਰਮਾ, ਨਵਲ ਕਿਸ਼ੋਰ ਸ਼ਰਮਾ, ਸ਼ਿਵ ਸ਼ਰਨ ਸ਼ਰਮਾ, ਗੋਪਾਲ ਸ਼ਰਮਾ, ਅਮਨਦੀਪ ਸ਼ਰਮਾ, ਧਰਮਵੀਰ ਵਸ਼ਿਸ਼ਟ, ਚੇਅਰਮੈਨ ਰਮੇਸ਼ ਦੱਤ ਸ਼ਰਮਾ, ਵਰਿੰਦਰ ਪਰਾਸ਼ਰ, ਯਸ਼ਪਾਲ ਅਗਨੀਹੋਤਰੀ ਅਤੇ ਮਨਪ੍ਰੀਤ ਸੋਢੀ ਵੀ ਮੌਜੂਦ ਸਨ।