ਰਾਮਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦੇ ਸਬੰਧ ਵਿੱਚ ਫੇਜ਼ 3ਬੀ2 ਦੀ ਮਾਰਕੀਟ ਵਿੱਚ ਲੰਗਰ 22 ਨੂੰ
ਐਸ ਏ ਐਸ ਨਗਰ, 20 ਜਨਵਰੀ - ਰਾਮਲੱਲਾ ਦੇ ਮੌਕੇ ਤੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦੇ ਸਬੰਧ ਵਿੱਚ ਟ੍ਰੇਡਰਸ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਵੱਲੋਂ ਫੇਜ਼ 3ਬੀ2 ਦੀ ਮਾਰਕੀਟ ਵਿੱਚ ਲੰਗਰ ਲਗਾਇਆ ਜਾਵੇਗਾ। ਇਸ ਸੰਬੰਧੀ ਫੇਸਲਾ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਸz. ਅਕਵਿੰਦਰ ਸਿੰਘ ਗੋਸਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਕੀਤਾ ਗਿਆ।

ਸz. ਗੋਸਲ ਨੇ ਦੱਸਿਆ ਕਿ 22 ਜਨਵਰੀ ਸੋਮਵਾਰ ਸਵੇਰੇ 10 ਵਜੇ ਹੁਸ਼ਿਆਰਪੁਰੀਆਂ ਦੀ ਮਿਠਾਈ ਦੀ ਦੁਕਾਨ ਦੇ ਸਾਹਮਣੇ ਲੰਗਰ ਲਗਾਇਆ ਜਾਵੇਗਾ। ਉਹਨਾਂ ਦੱਸਿਆ ਕਿ ਅੱਜ ਵੀ ਮਾਤਾ ਮਨਸਾ ਦੇਵੀ ਮੰਦਰ ਤੋਂ ਵੈਨ ਮੰਗਵਾ ਕੇ ਲੰਗਰ ਲਗਾਇਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਵਦੀਪ ਬਾਂਸਲ, ਸੌਰਭ ਜੈਨ, ਜਤਿੰਦਰ ਸਿੰਘ ਢੀਂਗਰਾ, ਐਮ.ਆਰ.ਭੱਟਲਾ, ਵਿਪੁਲ ਕੁਮਾਰ, ਅੰਕਿਤ ਕੁਮਾਰ, ਵਰੁਣ ਕੁਮਾਰ, ਗੁਰਵਿੰਦਰ ਸਿੰਘ ਲਾਲੀ ਹਾਜਿਰ ਸਨ।