ਲੋਕ ਸਭਾ ਤੋਂ ਗੈਰਹਾਜ਼ਰ ਰਹਿਣ ਵਾਲਿਆਂ ਨੂੰ ਵੋਟ ਮੰਗਣ ਦਾ ਅਧਿਕਾਰ ਨਹੀਂ : ਐਨ.ਕੇ. ਸ਼ਰਮਾ
ਪਟਿਆਲਾ, 9 ਮਈ - ਪਟਿਆਲਾ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ.ਕੇ. ਸ਼ਰਮਾ ਨੇ ਆਮ ਆਦਮੀ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਅਤੇ ਕਾਂਗਰਸ ਦੇ ਮੌਜੂਦਾ ਉਮੀਦਵਾਰ ਧਰਮਵੀਰ ਗਾਂਧੀ ਦੇ ਬਿਆਨ 'ਤੇ ਪਲਟਵਾਰ ਕਰਦੇ ਹੋਏ ਕਿਹਾ ਹੈ ਕਿ ਜੋ ਵਿਅਕਤੀ ਲੋਕ ਸਭਾ 'ਚੋਂ ਜ਼ਿਆਦਾਤਰ ਗੈਰਹਾਜ਼ਰ ਰਿਹਾ ਹੈ| ਉਸਨੂੰ ਕੀਤੇ ਗਏ ਕੰਮ ਦੇ ਆਧਾਰ 'ਤੇ ਵੋਟ ਮੰਗਣ ਦਾ ਕੋਈ ਅਧਿਕਾਰ ਨਹੀਂ ਹੈ। ਐਨ. ਕੇ. ਸ਼ਰਮਾ ਅੱਜ ਚੋਣ ਪ੍ਰਚਾਰ ਦੌਰਾਨ ਘਨੌਰ ਦੇ ਪਿੰਡ ਸੀਲ, ਚਪੜ, ਨਰੜੂ, ਹਰਪਾਲਪੁਰ, ਮਹਿਮਦਪੁਰ, ਗੋਪਾਲਪੁਰ, ਥੂਹਾ, ਰਾਜਗੜ੍ਹ, ਸ਼ੰਭੂ ਕਲਾਂ, ਮਦਨਪੁਰ, ਸੈਦਖੇੜੀ, ਘਨੌਰ ਵਿੱਚ ਚੋਣ ਜਨ ਸਭਾਵਾਂ ਨੂੰ ਸੰਬੋਧਨ ਕਰ ਰਹੇ ਸਨ।

ਉਨ੍ਹਾਂ ਕਿਹਾ ਕਿ ਧਰਮਵੀਰ ਗਾਂਧੀ ਨੇ ਬੀਤੇ ਦਿਨ ਕੀਤੇ ਕੰਮਾਂ ਦੇ ਆਧਾਰ ’ਤੇ ਵੋਟਾਂ ਪਾਉਣ ਦੀ ਅਪੀਲ ਕੀਤੀ ਹੈ ਪਰ ਲੋਕ ਸਭਾ ਦਾ ਰਿਕਾਰਡ ਦੱਸਦਾ ਹੈ ਕਿ ਉਥੇ ਉਨ੍ਹਾਂ ਦੀ ਹਾਜ਼ਰੀ ਸਿਰਫ਼ 55 ਫੀਸਦੀ ਰਹੀ। ਗਾਂਧੀ ਪੰਜ ਸਾਲ ਸੰਸਦ ਮੈਂਬਰ ਰਹੇ ਅਤੇ ਸਿਰਫ਼ 15 ਸਵਾਲ ਹੀ ਲੋਕ ਸਭਾ ਵਿੱਚ ਉਠਾਏ। ਐਨ.ਕੇ.ਸ਼ਰਮਾ ਨੇ ਕਿਹਾ ਕਿ ਗਾਂਧੀ ਨੂੰ ਜਨਤਕ ਮੰਚ 'ਤੇ ਆ ਕੇ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਆਪਣੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਲੋਕ ਸਭਾ 'ਚ ਕਿਸਾਨਾਂ, ਮੁਲਾਜ਼ਮਾਂ ਅਤੇ ਕਾਰੋਬਾਰੀਆਂ ਦੇ ਕਿਹੜੇ-ਕਿਹੜੇ ਮੁੱਦੇ ਉਠਾਏ ਹਨ।
ਐਨ.ਕੇ.ਸ਼ਰਮਾ ਨੇ ਜਨ ਸਭਾਵਾਂ ਦੌਰਾਨ ਸਾਬਕਾ ਸੰਸਦ ਮੈਂਬਰ ਪ੍ਰਨੀਤ ਕੌਰ ਅਤੇ ਧਰਮਵੀਰ ਗਾਂਧੀ 'ਤੇ ਸਿਆਸੀ ਹਮਲਾ ਕਰਦਿਆਂ ਕਿਹਾ ਕਿ ਉਹ ਯੋਜਨਾ ਬੋਰਡ ਦੇ ਚੇਅਰਮੈਨ ਹੁੰਦੇ ਹੋਏ ਮੁਹਾਲੀ ਜ਼ਿਲ੍ਹੇ ਵਿੱਚ ਕਈ ਪ੍ਰਾਜੈਕਟ ਲਾਗੂ ਕਰਵਾ ਸਕਦੇ ਹਨ, ਤਾਂ ਉਹ ਸੰਸਦ ਮੈਂਬਰ ਹੋਣ ਦੇ ਬਾਵਜੂਦ ਕੋਈ ਪ੍ਰਾਜੈਕਟ ਕਿਉਂ ਨਹੀਂ ਲਿਆ। ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਚਰਿੱਤਰ, ਕੰਮ ਅਤੇ ਵਫ਼ਾਦਾਰੀ ਦੇ ਆਧਾਰ 'ਤੇ ਵੋਟਾਂ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਪਰਮਜੀਤ ਸਿੰਘ ਨੰਬਰਦਾਰ, ਹਰਿੰਦਰ ਸਿੰਘ ਹਰਪਾਲਪੁਰ, ਜੋਗਾ ਸਿੰਘ ਮੰਡੋਲੀ, ਬਲਜੀਤ ਸਿੰਘ, ਕ੍ਰਿਪਾਲ ਸਿੰਘ, ਗੁਰਵਿੰਦਰ ਸਿੰਘ, ਭੁਪਿੰਦਰ ਸਿੰਘ, ਨਛੱਤਰ ਸਿੰਘ ਹਰਪਾਲਪੁਰ, ਨੇਤਰਪਾਲ, ਗੁਰਜੀਤ ਸਿੰਘ, ਹਰਬੰਸ ਸਿੰਘ, ਬਲਵਿੰਦਰ ਸਿੰਘ, ਸੁਖਦੇਵ ਸਿੰਘ, ਪਵਨ ਨੰਬਰਦਾਰ ਸਮੇਤ ਕਈ ਪਤਵੰਤੇ ਹਾਜ਼ਰ ਸਨ।