ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਵਿਜੇ ਇੰਦਰ ਸਿੰਗਲਾ ਦੇ ਹੱਕ ਵਿਚ ਅਮਰਪ੍ਰੀਤ ਸਿੰਘ ਲਾਲੀ ਵਲੋਂ ਚੋਣ ਪ੍ਰਚਾਰ
ਗੜਸ਼ੰਕਰ, 9 ਮਈ - ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ਼ ਅਮਰਪ੍ਰੀਤ ਸਿੰਘ ਲਾਲੀ ਨੇ ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਪਾਰਟੀ ਦੇ ਉਮੀਦਵਾਰ ਵਿਜੇ ਇੰਦਰ ਸਿੰਗਲਾ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਉਪਰੰਤ ਗੱਲਬਾਤ ਕਰਦੇ ਕਿਹਾ ਕਿ ਕਾਂਗਰਸ ਪੰਜਾਬ ਵਿੱਚ ਲੋਕ ਸਭਾ ਚੋਣਾਂ ਦੇ ਪਿਛਲੇ ਸਾਰੇ ਰਿਕਾਰਡ ਤੋੜ ਦੇਵੇਗੀ।

ਉਨਾਂ ਕਿਹਾ ਕਿ ਪੰਜਾਬ ਵਿੱਚ “ਕਾਂਗਰਸ ਦੇ ਮੁਕਾਬਲੇ ਮੈਦਾਨ ਵਿੱਚ ਹੋਰ ਕੋਈ ਨਹੀਂ ਹੈ ਜੋ ਮਜਬੂਤ ਹੋਵੇ”। ਉਨਾਂ ਦਾਅਵਾ ਕੀਤਾ ਕਿ ਪੂਰੇ ਪੰਜਾਬ ਵਿੱਚ ਸਿਰਫ ਕਾਂਗਰਸ ਦੀ ਮੌਜੂਦਗੀ ਹੈ ਜਦਕਿ ਬਾਕੀ ਸਾਰੀਆਂ ਪਾਰਟੀਆਂ ਬਹੁਤ ਹੀ ਕਮਜੋਰ ਹਨ।
ਸੱਤਾਧਾਰੀ ਆਮ ਆਦਮੀ ਪਾਰਟੀ ਦੀਆਂ ਸੰਭਾਵਨਾਵਾਂ ਬਾਰੇ ਇੱਕ ਸਵਾਲ ਦੇ ਜਵਾਬ ਵਿੱਚ, ਉਹਨਾਂ ਨੇ ਕਿਹਾ ਉਹ ਵੇਲੇ ਲੱਦ ਗਏ, ਹੁਣ ਸਾਲ 2022 ਵਾਲਾ ਵਾਕਿਆ ਦੁਬਾਰਾ ਨਹੀਂ ਆਣਾ, ਆਮ ਆਦਮੀ ਪਾਰਟੀ ਹੁਣ ਦੁਬਾਰਾ ਪੰਜਾਬ ਵਿੱਚ ਕਦੇ ਨਹੀਂ ਆ ਸਕਦੀ।
ਉਨਾਂ ਆਪਣੀ ਗੱਲ ਨੂੰ ਜਾਰੀ ਰੱਖਦੇ ਹੋਏ ਕਿਹਾ ਕਿ, “ਪਿਛਲੀ ਵਾਰ ਸੂਬੇ ਦੇ 13 ਲੋਕ ਸਭਾ ਹਲਕਿਆਂ ਵਿੱਚੋਂ ਆਪ ਨੇ 12 ਵਿੱਚ ਜਮਾਨਤ ਗੁਆ ਦਿੱਤੀ ਸੀ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਮੁਕਾਬਲੇ ਵਿਚ ਹੈ ਹੀ ਨਹੀਂ।
ਇਸ ਮੌਕੇ ਉਨਾਂ ਨਾਲ ਯੂਥ ਕਾਂਗਰਸ ਦੇ ਅਨੇਕਾਂ ਅਹੁਦੇਦਾਰ ਵੀ ਹਾਜ਼ਰ ਸਨ।