
ਦੇਸ਼ ਭਗਤ ਯੂਨੀਵਰਸਿਟੀ ਨੇ ਨਾਭਾ ਸਰਕਲ ਦੇ ਪ੍ਰਿੰਸੀਪਲਾਂ ਨੂੰ ਕੀਤਾ ਸਨਮਾਨਤ
ਨਾਭਾ/ਮੰਡੀ ਗੋਬਿੰਦਗੜ੍ਹ, 8 ਮਈ - ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਅੱਜ ਨਾਭਾ ਵਿਖੇ ਜੀ-20 ਸਕੂਲ ਕਨੈਕਟ ਲੀਡਰਸ਼ਿਪ ਕਾਨਫਰੰਸ ਐਵਾਰਡਜ਼ ਕਾਰਵਾਈ ਗਈ। ਇਸ ਪ੍ਰੋਗਰਾਮ ਵਿੱਚ ਡੀ.ਬੀ.ਯੂ ਵੱਲੋਂ ਨਾਭਾ ਸਰਕਲ ਦੇ ਪ੍ਰਿੰਸੀਪਲਾਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਯਾਦਗਾਰੀ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ।
ਨਾਭਾ/ਮੰਡੀ ਗੋਬਿੰਦਗੜ੍ਹ, 8 ਮਈ - ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਅੱਜ ਨਾਭਾ ਵਿਖੇ ਜੀ-20 ਸਕੂਲ ਕਨੈਕਟ ਲੀਡਰਸ਼ਿਪ ਕਾਨਫਰੰਸ ਐਵਾਰਡਜ਼ ਕਾਰਵਾਈ ਗਈ। ਇਸ ਪ੍ਰੋਗਰਾਮ ਵਿੱਚ ਡੀ.ਬੀ.ਯੂ ਵੱਲੋਂ ਨਾਭਾ ਸਰਕਲ ਦੇ ਪ੍ਰਿੰਸੀਪਲਾਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਯਾਦਗਾਰੀ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ।
ਇਸ ਤੋਂ ਪਹਿਲਾਂ ਇੱਥੇ ਆਯੋਜਿਤ ਪ੍ਰੈਸ ਕਾਨਫਰੰਸ ਵਿੱਚ ਡੀਬੀਯੂ ਦੇ ਵਾਈਸ ਪ੍ਰੈਜ਼ੀਡੈਂਟ ਡਾ: ਹਰਸ਼ ਸਦਾਵਰਤੀ ਨੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਲਾਗੂ ਕੀਤੀ ਗਈ ਨਵੀਂ ਸਿੱਖਿਆ ਨੀਤੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਸਕੂਲਾਂ ਵਿੱਚ ਤਕਨਾਲੋਜੀ ਦੀ ਭੂਮਿਕਾ ਮਹੱਤਵਪੂਰਨ ਹੈ। ਹੁਣ ਵਿਦਿਆਰਥੀ ਸਿੱਖਣ ਦੇ ਨਵੇਂ ਤਰੀਕਿਆਂ 'ਤੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਡੀ.ਬੀ.ਯੂ ਵਿਦਿਆਰਥੀਆਂ ਦੀ ਪਲੇਸਮੈਂਟ ਲਈ ਵਚਨਬੱਧ ਹੈ, ਇਸ ਦੇ ਮੱਦੇਨਜ਼ਰ ਇਨ੍ਹੀਂ ਦਿਨੀਂ ਬਹੁਤ ਸਾਰੇ ਨੌਕਰੀ ਮੇਲੇ ਲਗਾਏ ਜਾ ਰਹੇ ਹਨ, ਜਿਸ ਵਿੱਚ ਦੇਸ਼ ਦੇ ਨਾਮੀ ਬ੍ਰਾਂਡ ਭਾਗ ਲੈ ਰਹੇ ਹਨ ਅਤੇ ਨੌਕਰੀ ਦੇ ਮੌਕੇ ਪ੍ਰਦਾਨ ਕਰ ਰਹੇ ਹਨ। ਵਿਦਿਆਰਥੀਆਂ ਦੇ ਪੜ੍ਹਾਈ ਪ੍ਰਤੀ ਲਗਨ ਨੂੰ ਦੇਖ ਕੇ ਮਾਪੇ ਵੀ ਗੰਭੀਰ ਹੋ ਗਏ ਹਨ, ਇਸ ਨਾਲ ਉਨ੍ਹਾਂ ਦਾ ਬਾਹਰ ਜਾਣ ਦਾ ਝੁਕਾਅ ਘੱਟ ਜਾਵੇਗਾ। ਪੈਨ ਇੰਡੀਆ, ਡੀਬੀਯੂ ਵਿੱਚ ਦਸ ਹਜ਼ਾਰ ਵਿਦਿਆਰਥੀ ਪੜ੍ਹ ਰਹੇ ਹਨ, ਜਿਨ੍ਹਾਂ ਵਿੱਚੋਂ ਲਗਭਗ 700 ਵਿਦਿਆਰਥੀ 25 ਦੇਸ਼ਾਂ ਦੇ ਹਨ। ਯੂਨੀਵਰਸਿਟੀਆਂ ਕਈ ਤਰ੍ਹਾਂ ਦੀਆਂ ਸਕਾਲਰਸ਼ਿਪਾਂ ਜਿਵੇਂ ਕਿ ਸ਼ਕਤੀ ਸਕਾਲਰਸ਼ਿਪ, ਲੋੜਵੰਦ ਸਕਾਲਰਸ਼ਿਪ, ਸਿੰਗਲ ਗਰਲ ਚਾਈਲਡ ਆਦਿ ਪ੍ਰਦਾਨ ਕਰ ਰਹੀਆਂ ਹਨ, ਇਨ੍ਹਾਂ ਵਿੱਚ 200 ਤੋਂ ਵੱਧ ਕੋਰਸ ਪੇਸ਼ ਕੀਤੇ ਜਾ ਰਹੇ ਹਨ।
ਜੀ-20 ਸਮਾਗਮ ਵਿੱਚ ਸਾਰੇ ਪ੍ਰਿੰਸੀਪਲਾਂ ਨੇ ਪੈਨਲ ਚਰਚਾ ਵਿੱਚ ਹਿੱਸਾ ਲਿਆ। ਪੈਨਲ ਚਰਚਾ ਵਿੱਚ ਵੱਖ-ਵੱਖ ਮਹੱਤਵਪੂਰਨ ਵਿਸ਼ਿਆਂ ਨੂੰ ਸ਼ਾਮਲ ਕੀਤਾ ਗਿਆ ਸੀ। ਇਸ ਮੌਕੇ ਪ੍ਰਿੰਸੀਪਲ ਹਰਕੰਵਲ ਜੀਤ ਕੌਰ, ਪੂਨਮ ਰਾਣੀ, ਪਰਵਿੰਦਰ ਸ਼ਰਮਾ, ਸ਼ਰਨਪ੍ਰੀਤ ਕੌਰ, ਸੁਮੀਰਾ ਸ਼ਰਮਾ, ਹਰਜਸਬੀਰ ਸਿੰਘ, ਅਸ਼ਵਨੀ ਮਦਾਨ, ਅਮਿਤ ਗਰਗ, ਗੁਰਦੀਪ ਸਿੰਘ, ਹਰਿੰਦਰਜੀਤ ਸਿੰਘ, ਖੁਸ਼ਪਿੰਦਰ ਕੌਰ ਖੇੜਾ, ਸ਼ੈਲੇਂਦਰ ਸ਼ਰਮਾ, ਸੰਦੀਪ ਕੁਮਾਰ, ਸੰਗੀਤਾ ਜਖਮੀ, ਸੁਖਵਿੰਦਰ ਸਿੰਘ, ਡਾ. ਕਵਿਤਾ ਕਪੂਰ, ਬਿਲਸਨ ਸ਼ਰਮਾ, ਗੁਰਪ੍ਰੀਤ ਕੌਰ, ਦਿਲਬਰ ਖਾਨ, ਇੰਦਰਪ੍ਰੀਤ ਸਿੰਘ, ਸੰਜੇ ਠਾਕੁਰ, ਅਨੂ ਬਾਤਿਸ਼, ਅਨਿਲ ਕੁਮਾਰ ਤੇ ਪ੍ਰਬਲ ਪ੍ਰਤਾਪ ਸਹਿਗਲ ਵਰਗੀਆਂ ਉੱਘੀਆਂ ਸ਼ਖ਼ਸੀਅਤਾਂ ਨੂੰ ਉਨ੍ਹਾਂ ਦੇ ਵਿਲੱਖਣ ਯੋਗਦਾਨ ਲਈ ਸਨਮਾਨਤ ਕੀਤਾ ਗਿਆ।
