ਦੂਸਰਾ ਸਵੈ-ਇੱਛਕ ਖੂਨਦਾਨ ਕੈਂਪ 11 ਮਈ ਨੂੰ

ਗੜ੍ਹਸ਼ੰਕਰ - ਪਿੱਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਦਾਰਾਂ 'ਸ਼ਿਵਾਲਿਕ ਨਿਊਜ਼' ਵੱਲੋਂ ਦੂਸਰਾ ਸਵੈ-ਇੱਛਕ ਖੂਨਦਾਨ ਕੈਂਪ 11 ਮਈ ਦਿਨ ਸ਼ਨਿੱਚਰਵਾਰ ਨੂੰ ਸ਼੍ਰੀ ਵਿਸ਼ਵਕਰਮਾਂ ਮੰਦਰ ਗੜਸ਼ੰਕਰ ਵਿਖੇ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਲਗਾਇਆ ਜਾ ਰਿਹਾ ਹੈ। ਖੂਨਦਾਂਨ ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਅਦਾਰਾ ਸ਼ਿਵਾਲਿਕ ਨਿਊਜ਼ ਦੇ ਸੰਪਾਦਕ ਫੂਲਾ ਸਿੰਘ ਬੀਰਮਪੁਰੀ ਨੇ ਦੱਸਿਆ ਕਿ ਇਸ ਮੌਕੇ ਅਦਰਸ਼ ਸੋਸ਼ਲ ਵੈਲਫੇਅਰ ਸੋਸਾਇਟੀ ਰਜਿ ਗੜਸ਼ੰਕਰ ਵੱਲੋਂ ਛਾਂ ਦਾਰ ਅਤੇ ਫਲਦਾਰ ਬੂਟਿਆਂ ਦਾ ਫਰੀ ਲੰਗਰ ਵੀ ਲਗਾਇਆ ਜਾਵੇਗਾ।

ਇਸ ਮੌਕੇ ਉਹਨਾਂ ਗੱਲਬਾਤ ਕਰਦਿਆਂ ਕਿਹਾ ਕਿ ਅਦਾਰਾਂ ਸ਼ਿਵਾਲਿਕ ਨਿਊਜ਼ ਉਹਨਾਂ ਮਾਨਯੋਗ ਸ਼ਖਸ਼ੀਅਤਾਂ ਦਾ ਧੰਨਵਾਦੀ ਹੈ ਜੋ ਇਸ ਖੂਨਦਾਨ ਕੈਂਪ ਲਈ  ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ। ਇਸ ਮੌਕੇ ਉਹਨਾਂ ਕਿਹਾ ਖੂਨਦਾਨ ਕੈਂਪ ਦੌਰਾਨ ਖੂਨਦਾਨ ਕਰਨ ਵਾਲੇ ਸਾਥੀਆਂ ਨੂਂ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਜਾਵੇਗਾ। ਉਹਨਾਂ ਇਲਾਕੇ ਦੇ ਖੂਨਦਾਨੀਆਂ ਨੂੰ ਇਸ ਖੂਨਦਾਨ ਕੈਂਪ ਦੋਰਾਨ ਖੁੂਨਦਾਨ ਕਰਨ ਦੀ ਅਪੀਲ ਕੀਤੀ ।