
ਨਸ਼ਾ ਮਨੁੱਖ ਨੂੰ ਸ਼ਕਤੀਹੀਨ ਅਤੇ ਮਨੋਰੋਗੀ ਬਣਾ ਦਿੰਦਾ ਹੈ—ਸ਼੍ਰੀ ਚਮਨ ਸਿੰਘ
ਨਵਾਂਸ਼ਹਿਰ - ਰੈੱਡ ਕਰਾਸ ਨਸ਼ਾ ਮੁਕਤੀ ਅਤੇ ਪੁਨਰਵਾਸ ਕੇਂਦਰ ਨਵਾਂਸ਼ਹਿਰ ਵਲੋਂ ਪਿੰਡ ਬਰਨਾਲਾ ਕਲਾਂ ਵਿਖੇ "ਨਸ਼ਾ ਮੁਕਤ ਭਾਰਤ ਅਭਿਆਨ "ਤਹਿਤ ਨਸ਼ਾ ਵਿਰੋਧੀ ਜਾਗਰੂਕਤਾ ਕੈੰਪ ਲਗਾਇਆ ਗਿਆ। ਕੈੰਪ ਦੀ ਪ੍ਰਧਾਨਗੀ ਸ਼੍ਰੀਮਤੀ ਨਰਿੰਦਰ ਕੌਰ(ਸਰਪੰਚ) ਨੇ ਕੀਤੀ।
ਨਵਾਂਸ਼ਹਿਰ - ਰੈੱਡ ਕਰਾਸ ਨਸ਼ਾ ਮੁਕਤੀ ਅਤੇ ਪੁਨਰਵਾਸ ਕੇਂਦਰ ਨਵਾਂਸ਼ਹਿਰ ਵਲੋਂ ਪਿੰਡ ਬਰਨਾਲਾ ਕਲਾਂ ਵਿਖੇ "ਨਸ਼ਾ ਮੁਕਤ ਭਾਰਤ ਅਭਿਆਨ "ਤਹਿਤ ਨਸ਼ਾ ਵਿਰੋਧੀ ਜਾਗਰੂਕਤਾ ਕੈੰਪ ਲਗਾਇਆ ਗਿਆ। ਕੈੰਪ ਦੀ ਪ੍ਰਧਾਨਗੀ ਸ਼੍ਰੀਮਤੀ ਨਰਿੰਦਰ ਕੌਰ(ਸਰਪੰਚ) ਨੇ ਕੀਤੀ।
ਇਸ ਮੌਕੇ ਤੇ ਸ਼੍ਰੀ ਚਮਨ ਸਿੰਘ(ਪ੍ਰੋਜੈਕਟ ਡਾਇਰੈਕਟਰ) ਨੇ ਭਾਰੀ ਇਕੱਠ ਨੂੰ ਸੰਬੋਧਨ ਹੁੰਦਿਆ ਰੈੱਡ ਕਰਾਸ ਦੇ ਇਤਿਹਾਸ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ ਅਤੇ ਰੈੱਡ ਕਰਾਸ ਦੇ ਬਾਨੀ ਸਰ ਹੈਨਰੀ ਦੇ ਜੀਵਨ ਬਾਰੇ ਦੱਸਿਆ ਕਿ ਉਹ ਜੰਗ ਵਿੱਚ ਫੱਟੜ ਲੋਕਾਂ ਦੀ ਮਲਮ ਪੱਟੀ ਲਾ ਕੇ ਸੇਵਾ ਕਰਦੇ ਸੀ, ਜਿਨਾ ਨੇ ਮਾਨਵਤਾ ਦੀ ਭਲਾਈ ਲਈ ਰੈੱਡ ਕਰਾਸ ਦੀ ਸਥਾਪਨਾ ਕੀਤੀ, ਉੱਥੇ ਰੈੱਡ ਕਰਾਸ ਦੀਆਂ ਗਤੀਵਿਧੀਆਂ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।
ਉਨਾ ਨੇ ਕਿਹਾ ਕਿ ਅੱਜ ਦੇ ਦੌਰ ਵਿੱਚ ਨਸ਼ਾ ਸਾਡੇ ਦੇਸ਼ ਦੀ ਗੰਭੀਰ ਸਮੱਸਿਆ ਹੈ ਅਤੇ ਪੰਜਾਬ ਦੇ ਨੌਜਵਾਨ ਵੀ ਨਸ਼ੇ ਦੀ ਦਲਦਲ ਵਿੱਚ ਦਿਨੋ ਦਿਨ ਫਸਦੇ ਜਾ ਰਹੇ ਹਨ। ਪੰਜਾਬ ਸੂਬਾ ਅਮੀਰ ਹੋਣ ਕਾਰਨ ਡਰੱਗ ਮਾਫੀਆ ਨੇ ਇਸ ਦਾ ਸ਼ੋਸ਼ਣ ਕੀਤਾ ਹੈ। ਉਨਾ ਨੇ ਅਪੀਲ ਕੀਤੀ ਕਿ ਅੱਜ ਦੇ ਸਮੇਂ ਵਿੱਚ ਨੌਜਵਾਨਾਂ ਨੂੰ ਨਸ਼ੇ ਦੇ ਪ੍ਰਤੀ ਜਾਣਕਾਰੀ ਦੇਣੀ ਬਹੁਤ ਜਰੂਰੀ ਹੈ, ਤਾਂ ਕਿ ਕੋਈ ਨੌਜਵਾਨ ਜਾਣੇ-ਅਣਜਾਣੇ ਵਿੱਚ ਇਸ ਦਲਦਲ ਵਿੱਚ ਨਾ ਫਸ ਜਾਵੇ।
ਉਨਾ ਨੇ ਕਿਹਾ ਕਿ ਨੌਜਵਾਨਾਂ ਦਾ ਨਸ਼ੇ ਦੇ ਆਦੀ ਹੋਣਾ ਵੀ ਇਹ ਕਾਰਨ ਹੈ ਕਿ ਅੱਜ ਦੇ ਸਮੇਂ ਮਾਤਾ-ਪਿਤਾ ਵੀ ਬੱਚਿਆ ਤੇ ਧਿਆਨ ਨਹੀਂ ਦਿੰਦੇ। ਜਿਸ ਕਾਰਨ ਬੱਚਿਆ ਦਾ ਡਰ ਖਤਮ ਹੋ ਰਿਹਾ ਹੈ, ਜੋ ਉਨਾ ਦੇ ਮਨ ਵਿੱਚ ਆਉਦਾ ਹੈ , ਨੌਜਵਾਨ ਮਾੜੀ ਸੰਗਤ ਵਿੱਚ ਰਲ ਕੇ ਵੀ ਨਸ਼ੇ ਦੀ ਦਲਦਲ ਵਿੱਚ ਫਸਦੇ ਜਾ ਰਹੇ ਹਨ। ਉਨਾ ਨੇ ਕਿਹਾ ਪੰਜਾਬ ਵਿੱਚ ਡੇਰਾਬਾਦ ਦੇ ਕਾਰਨ ਵੀ ਨਸ਼ੇ ਦੇ ਆਦੀ ਨੌਜਵਾਨਾਂ ਦੀ ਗਿਣਤੀ ਵਧੀ ਹੈ। ਕਈ ਧਾਰਮਿਕ ਜਗਾ ਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਖੁੱਲੇ ਆਮ ਹੋ ਰਹੀ ਹੈ। ਉਨਾ ਨੇ ਮਾਤਾ ਪਿਤਾ ਨੂੰ ਅਪੀਲ ਕੀਤੀ ਕਿ ਸਾਨੂੰ ਆਪਣੇ ਬੱਚਿਆ ਤੇ ਖਾਸ ਧਿਆਨ ਰੱਖਣਾ ਚਾਹੀਦਾ ਹੈ, ਨੌਜਵਾਨਾ ਨੂੰ ਆਪਣੇ ਸੂਰਵੀਰ ਯੋਧੇ , ਗੁਰੂਆ ਪੀਰਾਂ ਦੇ ਇਤਿਹਾਸ ਨਾਲ ਜੋੜਨਾ ਚਾਹੀਦਾ ਹੈ, ਅਤੇ ਹਰੇਕ ਛੁੱਟੀ ਬਾਰੇ ਬੱਚਿਆ ਨੂੰ ਵਿਸਥਾਰ ਪੂਰਵਕ ਦੱਸਣਾ ਚਾਹੀਦਾ ਹੈ ਤਾਂ ਜੋ ਨੌਜਵਾਨ ਆਪਣੇ ਯੋਧਿਆ ਦੀਆਂ ਸ਼ਹਾਦਤਾਂ ਬਾਰੇ ਜਾਣ ਸਕਣ ਅਤੇ ਉਨਾ ਦੇ ਦੱਸੇ ਹੋਏ ਮਾਰਗ ਤੇ ਚਲ ਸਕਣ। ਉਨਾ ਨੇ ਨਸ਼ੇ ਦੀ ਵਰਤੋਂ ਨਾਲ ਹੋਣ ਵਾਲੀਆਂ ਭਿਆਨਕ ਬਿਮਾਰੀਆਂ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ।ਉਨਾਂ ਨੇ ਨਸ਼ਿਆਂ ਦੀ ਵਰਤੋਂ ਸਰੀਰਕ ,ਸਮਾਜਿਕ,ਮਾਨਸਿਕ ਅਤੇ ਆਰਥਿਕ ਨੁਕਸਾਨ ਬਾਰੇ ਵੀ ਜ਼ਿਕਰ ਕੀਤਾ|
ਇਸ ਮੋਕੇ ਤੇ ਸ਼੍ਰੀਮਤੀ ਕਮਲਜੀਤ ਕੌਰ (ਕੌਂਸਲਰ) ਨੇ ਇਕੱਠ ਨੂੰ ਸੰਬੋਧਨ ਹੁੰਦਿਆਂ ਕੇਂਦਰ ਦੀਆਂ ਸਹੂਲਤਾਂ ਅਤੇ ਗਤੀਵਿਧੀਆਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਤੇ ਕਿਹਾ ਕਿ ਸਾਨੂੰ ਆਲੇ ਦੁਆਲੇ ਤੇ ਆਪਣੇ ਬੱਚਿਆਂ ਦੀ ਦੇਖਰੇਖ ਕਰਨੀ ਚਾਹੀਦੀ ਹੈ ਤਾਂ ਸਮਾਜ ਵਿੱਚ ਪਾਈਆਂ ਜਾਣ ਵਾਲੀਆਂ ਕੁਰੀਤੀਆਂ ਤੋਂ ਬਚਿਆ ਜਾ ਸਕੇ | ਸੰਤੁਲਿਤ ਆਹਾਰ ਨਾਲ ਸ਼ਰੀਰ ਨੂੰ ਤੰਦੁਰਸਤ ਰੱਖੋ ਜਿਸ ਨਾਲ ਮਨ ਵੀ ਠੀਕ ਰਹੇਗਾ ਅਤੇ ਜੇਕਰ ਕੋਈ ਨੌਜਵਾਨ ਇਸ ਨਸ਼ਿਆਂ ਵਰਗੀ ਬਿਮਾਰੀ ਵਿੱਚ ਫੱਸ ਗਿਆ ਹੈ ਤਾਂ ਉਸਨੂੰ ਇਲਾਜ ਲਈ ਕੇਦਰ ਨਾਲ ਜੁੜਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ । ਉਨਾ ਨੇ ਕੇਂਦਰ ਵਿਖੇ ਮਰੀਜਾਂ ਦੇ ਇਲਾਜ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ।
ਇਸ ਮੋਕੇ ਤੇ ਸ:ਹਰਪਰਭਮਹਿਲ ਸਿੰਘ ਨੇ ਇਕੱਠ ਨੂੰ ਸੰਬੋਧਨ ਹੁੰਦਿਆਂ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਕਿਹਾ ਕਿ ਅੱਜ ਦੇ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਫਸਦੇ ਜਾ ਰਹੇ ਹਨ। ਇਨਸਾਨੀਅਤ ਦੇ ਮੁੱਖ ਰੱਖਦੇ ਹੋਏ ਸਾਡਾ ਸਾਰਿਆ ਦਾ ਮੁੱਢਲਾ ਫਰਜ ਹੈ ਕਿ ਅਸੀ ਆਪਣੀ ਨੌਜਵਾਨੀ ਨੂੰ ਬਚਾਉਣ ਲਈ ਉਨਾਂ ਨੂੰ ਨਸ਼ੇ ਦੇ ਪ੍ਰਤੀ ਜਾਗਰੂਕ ਕਰੀਏ ਤਾ ਕਿ ਉਹ ਨਸ਼ੇ ਤੋਂ ਦੂਰ ਰਹਿ ਸਕਣ। ਸ਼੍ਰੀ ਅਜੀਤ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਤੇ ਰੈੱਡ ਕਰਾਸ ਟੀਮ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਭਵਿੱਖ ਵਿੱਚ ਜਾਗਰੂਕਤਾ ਕੈੰਪ ਲਗਵਾਉਦੇ ਰਹਿਣਗੇ। ਇਸ ਮੌਕੇ ਤੇ ਰਛਪਾਲ ਕੌਰ, ਗੁਰਨਾਮ ਸਿੰਘ, ਹਰਪ੍ਰੀਤ ਸਿੰਘ, ਧਿਆਨ ਸਿੰਘ, ਕਸ਼ਮੀਰ ਕੌਰ, ਜਸਵੀਰ ਕੌਰ, ਅਮਰਜੀਤ ਸਿੰਘ ਅਤੇ ਹੋਰ ਪਿੰਡ ਵਾਸੀ ਮੌਜੂਦ ਸਨ।
