ਪਿੰਡ ਗੋਬਿੰਦਪੁਰ ਵਿਖੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ 133 ਵਾਂ ਜਨਮ ਦਿਨ ਮਨਾਇਆ ਗਿਆ

ਨਵਾਂਸ਼ਹਿਰ - ਬੀਤੀ ਰਾਤ ਮਾਂ ਕਾਬਲ ਸਿੰਘ ਦੇ ਪਿੰਡ ਗੋਬਿੰਦਪੁਰ ਵਿਖੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ 133 ਵਾਂ ਜਨਮ ਦਿਨ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਗੁਰਦਿਆਲ ਬੋਧ ਜੀ ਅਤੇ ਪ੍ਰੋਫੈਸਰ ਰਾਮ ਕ੍ਰਿਸ਼ਨ ਜੀ ਖੜਕੜ ਖੁਰਦ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਸਾਡੇ ਲਈ ਆਪਣਾ ਸਭ ਕੁਝ ਵਾਰ ਗਏ ਪਰ ਉਨ੍ਹਾਂ ਨੇ ਆਪਣੇ ਮਿਸ਼ਨ ਤੋ ਪਿਛੇ ਮੁੜ ਕੇ ਕਦੇ ਨਹੀਂ ਦੇਖਿਆ।

ਉਹਨਾਂ ਦੀ ਜ਼ਿੰਦਗੀ ਵਿੱਚ ਦੁੱਖ ਹੀ ਦੁੱਖ ਸਨ, ਪਰ ਉਹ ਮਹਾਨ ਮਹਾਂਪੁਰਸ਼ ਧਾਰਮਿਕ ਅਜ਼ਾਦੀ, ਸਮਾਜਿਕ ਪਰਿਵਰਤਨ ਅਤੇ ਆਰਥਿਕ ਮੁਕਤੀ ਦੇ ਲਈ ਲਗਾਤਾਰ ਯਤਨਸ਼ੀਲ ਰਹੇ। ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ, ਅਸੀਂ ਅੱਜ ਵੀ ਉਨ੍ਹਾਂ ਅੰਧਵਿਸ਼ਵਾਸ, ਵਹਿਮ ਭਰਮ ਅਤੇ ਪਾਖੰਡਵਾਦ ਨੂੰ ਛੱਡਣਾ ਨਹੀਂ ਚਾਹੁੰਦੇ। ਅਸੀਂ ਉਸੇ ਤਰ੍ਹਾਂ ਉਸ ਧਰਮ ਨੂੰ ਜੱਫੀ ਪਾਈ ਹੋਈ ਹੈ। ਅਜ ਵੀ ਤੁਹਾਡੇ ਕੋਲ ਮੌਕ਼ਾ ਹੈ, ਕਿ ਉਸ ਧਰਮ ਨੂੰ ਛੱਡੋ ਅਤੇ ਆਪਣਾਂ ਰਾਜ ਭਾਗ ਕਾਇਮ ਕਰੋਂ। ਗੁਰਦਿਆਲ ਬੋਧ ਜੀ ਦੇ ਦੁਆਰਾ ਅੰਗਰੇਜ਼ੀ ਤੋਂ ਪੰਜਾਬੀ ਵਿੱਚ ਲਿਖੀ ਗਈ ਕਿਤਾਬ 'ਤਥਾਗਤ ਬੁੱਧ ਅਤੇ ਉਨ੍ਹਾਂ ਦਾ ਧੰਮ' ਗ੍ਰੰਥ ਕਈ ਨੌਜਵਾਨਾਂ ਅਤੇ ਔਰਤਾਂ ਨੂੰ ਵੰਡ ਕਿ ਖੁਸੀ ਦਾ ਪ੍ਰਗਟਾਵਾ ਕੀਤਾ। 'ਮਾਨਵ ਕਲਾਂ ਕੇਂਦਰ' ਲਸਾੜਾ ਦੀ ਟੀਮ ਨੇ ਵੀ ਬਾਬਾ ਸਾਹਿਬ ਦੇ ਮਿਸ਼ਨ ਨੂੰ ਅੱਗੇ ਤੋਰਨ ਲਈ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕੀਤਾ। ਨਾਮਵਰ ਪੱਤਰਕਾਰ ਤੇ ਲੇਖਕ ਡਾਕਟਰ ਚਰਨਜੀਤ ਸੱਲ੍ਹਾ ਅਤੇ ਮੈਡਮ ਬਲਬੀਰ ਕੌਰ ਨੇ ਵੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੂੰ ਸਮਰਪਿਤ ਕਵਿਤਾਵਾਂ ਬੋਲੀਆਂ। ਨਗਰ ਨਿਵਾਸੀਆ ਨੇ ਸਮਾਗਮ ਨੂੰ ਰਾਤ ਦੇ ਦੋ ਤੱਕ ਵੇਖ, ਸੁਣ ਕੇ ਬਾਬਾ ਸਾਹਿਬਜੀ ਦੇ ਕ੍ਰਾਂਤੀਕਾਰੀਜੀਵਨ ਵਾਰੇ ਜਾਣਕਾਰੀ ਪ੍ਰਾਪਤ ਕੀਤੀ। 
ਪ੍ਰਬੰਧਕ ਕਮੇਟੀ ਵੱਲੋਂ ਵੀ ਲੰਗਰ ਅਤੇ ਚਾਹ ਦੀ ਸੇਵਾ ਬਹੁਤ ਹੀ ਚਾਵਾਂ ਨਾਲ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਦਰਜੀਤ ਅਟਾਰੀ, ਪ੍ਰਕਾਸ਼ ਚੰਦ ਫਰਾਲਾ, ਬਹਾਦਰ ਸਿੰਘ ਸੰਧਵਾਂ, ਮਹੇਸ਼ ਅਟਾਰੀ, ਚਰਨਜੀਤ ਸੱਲ੍ਹਾ ਨੰਬਰਦਾਰ, ਕੁਲਵਿੰਦਰ ਕੌਰ, ਮਨਜੀਤ ਕੌਰ ਅਤੇ ਕਮੇਟੀ ਦੇ ਮੈਂਬਰ ਡਾਕਟਰ ਸੋਨੂੰ ਮੱਲ, ਸੰਜੀਵ ਕੁਮਾਰ, ਬਲਵਿੰਦਰ ਕਲੇਰ, ਲਛਮਣ ਕਲੇਰ, ਕੋਮਲ ਕਲੇਰ, ਪਰਮਿੰਦਰ ਕੁਮਾਰ ਪੰਚ, ਅਜੈ ਕੁਮਾਰ, ਪਰਮਜੀਤ ਮੱਲ, ਬਲਿਹਾਰ ਮੱਲ,ਅਮਰ ਕਲੇਰ ਅਤੇ ਬਜ਼ੁਰਗ, ਔਰਤਾਂ, ਨੌਜਵਾਨ ਅਤੇ ਬੱਚੇ ਹਾਜ਼ਰ ਰਹੇ। ਇਹ ਬਾਬਾ ਸਾਹਿਬ ਡਾ ਅੰਬੇਡਕਰ ਜੀ ਦਾ ਸਮਾਗਮ ਇੱਕ ਨਾਂ ਭੁੱਲਣ ਯੋਗ ਬਣ ਕੇ ਰਹਿ ਗਿਆ।