
ਆਲ ਇੰਡੀਆ ਜੱਟ ਮਹਾਸਭਾ, ਪੰਜਾਬ ਦੇ ਮਹਿਲਾ ਵਿੰਗ, ਲੀਗਲ ਵਿੰਗ, ਯੂਥ ਵਿੰਗ ਅਤੇ 6 ਜ਼ਿਲ੍ਹਿਆਂ ਦੇ ਪ੍ਰਧਾਨਾਂ ਸਮੇਤ 16 ਨਵੀਆਂ ਨਿਯੁਕਤੀਆਂ ਕੀਤੀਆਂ
ਗੜ੍ਹਸ਼ੰਕਰ - ਆਲ ਇੰਡੀਆ ਜੱਟ ਮਹਾਸਭਾ ਪੰਜਾਬ ਦੀ ਇਕ ਭਰਵੀਂ ਮੀਟਿੰਗ ਆਲ ਇੰਡੀਆ ਜੱਟ ਮਹਾਸਭਾ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਅਤੇ ਪੰਜਾਬ ਪ੍ਰਧਾਨ ਹਰਪਾਲ ਸਿੰਘ ਹਰਪੁਰਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਲੀਗਲ ਵਿੰਗ, ਮਹਿਲਾ ਵਿੰਗ, ਯੂਥ ਵਿੰਗ ਪ੍ਰਧਾਨਾਂ, 6 ਜ਼ਿਲ੍ਹਿਆਂ ਦੇ ਪ੍ਰਧਾਨਾਂ ਸਮੇਤ 16 ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ। ਇਸ ਤੋਂ ਇਲਾਵਾ ਜਥੇਬੰਦੀ ਦੀ ਮਜ਼ਬੂਤੀ, ਜੱਟ ਭਾਈਚਾਰੇ ਅਤੇ ਕਿਸਾਨਾਂ-ਮਜ਼ਦੂਰਾਂ ਦੀਆਂ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।
ਗੜ੍ਹਸ਼ੰਕਰ - ਆਲ ਇੰਡੀਆ ਜੱਟ ਮਹਾਸਭਾ ਪੰਜਾਬ ਦੀ ਇਕ ਭਰਵੀਂ ਮੀਟਿੰਗ ਆਲ ਇੰਡੀਆ ਜੱਟ ਮਹਾਸਭਾ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਅਤੇ ਪੰਜਾਬ ਪ੍ਰਧਾਨ ਹਰਪਾਲ ਸਿੰਘ ਹਰਪੁਰਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਲੀਗਲ ਵਿੰਗ, ਮਹਿਲਾ ਵਿੰਗ, ਯੂਥ ਵਿੰਗ ਪ੍ਰਧਾਨਾਂ, 6 ਜ਼ਿਲ੍ਹਿਆਂ ਦੇ ਪ੍ਰਧਾਨਾਂ ਸਮੇਤ 16 ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ। ਇਸ ਤੋਂ ਇਲਾਵਾ ਜਥੇਬੰਦੀ ਦੀ ਮਜ਼ਬੂਤੀ, ਜੱਟ ਭਾਈਚਾਰੇ ਅਤੇ ਕਿਸਾਨਾਂ-ਮਜ਼ਦੂਰਾਂ ਦੀਆਂ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਆਲ ਇੰਡੀਆ ਜੱਟ ਮਹਾਂਸਭਾ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਅਤੇ ਪੰਜਾਬ ਪ੍ਰਧਾਨ ਹਰਪਾਲ ਸਿੰਘ ਹਰਪੁਰਾ ਨੇ ਕਿਹਾ ਕਿ ਤਿੰਨ ਮਹੀਨੇ ਪਹਿਲਾਂ ਪੰਜਾਬ ਦੀਆਂ ਮੁੱਖ ਇਕਾਈਆਂ ਸਮੇਤ ਸਾਰੀਆਂ ਇਕਾਈਆਂ ਨੂੰ ਭੰਗ ਕਰ ਦਿੱਤਾ ਗਿਆ ਸੀ। ਅੱਜ ਤੋਂ ਦੋਬਾਰਾ ਨਿਯੁਕਤੀਆਂ ਸ਼ੁਰੂ ਕਰ ਦਿਤੀਆਂ ਹੈ। ਜੱਟ ਭਾਈਚਾਰੇ ਲਈ ਕੰਮ ਕਰਨ ਦੇ ਇੱਛੁਕ ਹਰ ਵਿਅਕਤੀ ਨੂੰ ਜ਼ਿੰਮੇਵਾਰੀ ਦਿੱਤੀ ਜਾਵੇਗੀ। ਆਲ ਇੰਡੀਆ ਜੱਟ ਮਹਾਸਭਾ ਦਾ ਹਰ ਜੱਟ ਮੈਂਬਰ ਹੈ। ਉਨ੍ਹਾਂ ਕਿਹਾ ਕਿ ਆਲ ਇੰਡੀਆ ਜਾਟ ਮਹਾਸਭਾ ਦਾ ਕਿਸੇ ਵੀ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ। ਨਿੱਜੀ ਤੌਰ 'ਤੇ ਕਿਸੇ ਵੀ ਪਾਰਟੀ ਨਾਲ ਕੋਈ ਜੁੜਿਆ ਹੋ ਸਕਦਾ ਹੈ।
ਉਨ੍ਹਾਂ ਕਿਹਾ ਕਿ ਅਸੀਂ ਕਿਸਾਨਾਂ-ਮਜ਼ਦੂਰਾਂ ਦੀਆਂ ਮੰਗਾਂ ਦੇ ਨਾਲ ਹਾਂ ਅਤੇ ਆਲ ਇੰਡੀਆ ਜੱਟ ਮਹਾਸਭਾ ਉਨ੍ਹਾਂ ਵੱਲੋਂ ਕੀਤੇ ਹਰ ਸੰਘਰਸ਼ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਕਿਸਾਨਾਂ ਨੂੰ ਸੜਕਾਂ 'ਤੇ ਮੇਖਾਂ ਲਗਾ ਕੇ ਅਤੇ ਵੱਡੇ-ਵੱਡੇ ਬੈਰੀਕੇਡ ਲਗਾ ਕੇ ਦਿੱਲੀ ਜਾਣ ਤੋਂ ਰੋਕਣਾ ਬਹੁਤ ਹੀ ਨਿੰਦਣਯੋਗ ਹੈ। ਹਰਿਆਣਾ ਪੁਲਿਸ ਨੇ ਪੰਜਾਬ ਦੀ ਹੱਦ ਅੰਦਰ ਆ ਕੇ ਡਰੋਨਾਂ ਤੋਂ ਅੱਥਰੂ ਗੈਸ ਦੇ ਗੋਲੇ ਦਾਗੇ, ਪੰਜਾਬ ਬਾਰਡਰ ਅੰਦਰ ਆ ਕੇ ਕਿਸਾਨਾਂ 'ਤੇ ਲਾਠੀਚਾਰਜ ਕੀਤਾ ਗਿਆ, ਕਿਸਾਨਾਂ ਤੇ ਗੋਲੀਆਂ ਚਲਾਈਆਂ, ਨੌਜਵਾਨ ਸ਼ਹੀਦ ਸ਼ੁਭਕਰਨ ਸ਼ਹੀਦ ਹੋ ਗਿਆ| ਇਸ ਸਭ ਕੁਝ ਹੋਣ ਦੇ ਬਾਵਜੂਦ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਚੁੱਪ ਇੱਕ ਸਾਜਿਸ਼ ਹੈ।
ਉੰਨਾ ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਏ ਕਈ ਕਿਸਾਨਾਂ ਨੂੰ ਪਿਛਲੀ ਸਰਕਾਰ ਦੌਰਾਨ ਨੌਕਰੀਆਂ ਦਿੱਤੀਆਂ ਗਈਆਂ ਸਨ। ਪਰ 123 ਦੇ ਕਰੀਬ ਸ਼ਹੀਦ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਨੌਕਰੀਆਂ ਦੇਣ ਦਾ ਕੰਮ ਬਾਕੀ ਰਹਿ ਗਿਆ। ਪਰ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣੀ ਨੂੰ ਦੋ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਪਰ ਇੱਕ ਵੀ ਸ਼ਹੀਦ ਕਿਸਾਨ ਦੇ ਪਰਿਵਾਰ ਨੂੰ ਨੌਕਰੀ ਨਹੀਂ ਦਿੱਤੀ ਗਈ।
ਉਨ੍ਹਾਂ ਪੰਜਾਬ ਸਰਕਾਰ ਤੋਂ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਦੇ ਮੈਂਬਰਾਂ ਨੂੰ ਤੁਰੰਤ ਨੌਕਰੀਆਂ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਪੰਜਾਬ ਜੱਟ ਸਮਾਜ ਭਲਾਈ ਬੋਰਡ ਦਾ ਗਠਨ ਕੀਤਾ ਜਾਵੇ ਤਾਂ ਜੋ ਜੱਟ ਭਾਈਚਾਰੇ ਦੀਆਂ ਸਮੱਸਿਆਵਾਂ ਦਾ ਸਹੀ ਢੰਗ ਨਾਲ ਹੱਲ ਕੀਤਾ ਜਾ ਸਕੇ। ਇਸ ਦੌਰਾਨ ਅਜੈਬ ਸਿੰਘ ਬੋਪਾਰਾਏ ਜਰਨਲ ਸਕੱਤਰ ਇੰਚਾਰਜ ਪੰਜਾਬ, ਸੁਖਵੀਰ ਸਿੰਘ ਮਿਨਹਾਸ ਜਲੰਧਰ, ਜਸਪ੍ਰੀਤ ਸਿੰਘ ਨਰਵਾਲ ਜਲੰਧਰ, ਨਰਿੰਦਰ ਸਿੰਘ ਭੰਗੂ, ਅਮਰਦੀਪ ਸਿੰਘ ਪਟਿਆਲਾ, ਰਾਜਾ ਸਿੰਘ ਜ਼ੀਰਕਪੁਰ, ਮੇਹਰ ਸਿੰਘ ਚੋਟਾਲਾ, ਗੁਰਪਾਲ ਸਿੰਘ ਭੰਗੂ, ਅਵਤਾਰ ਸਿੰਘ ਕਲੇਰ ਆਦਿ ਹਾਜ਼ਰ ਸਨ।
ਆਲ ਇੰਡੀਆ ਜੱਟ ਮਹਾਂਸਭਾ ਦੀ ਪੰਜਾਬ ਇਕਾਈ ਦੀਆਂ ਨਵੀਆਂ ਕੀਤੀਆਂ ਗਈਆਂ ਨਿਯੁਕਤੀਆਂ : ਆਲ ਇੰਡੀਆ ਜੱਟ ਮਹਾਂਸਭਾ ਦੇ ਪੰਜਾਬ ਯੂਨਿਟ ਦੇ ਇਸਤਰੀ ਵਿੰਗ ਦੀ ਪ੍ਰਧਾਨ ਜੈ ਇੰਦਰ ਕੌਰ, ਲੀਗਲ ਵਿੰਗ ਪੰਜਾਬ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਭੁੱਲਰ, ਯੂਥ ਵਿੰਗ ਦੇ ਪ੍ਰਧਾਨ ਕੰਵਰ ਪ੍ਰਤਾਪ ਸਿੰਘ ਬਾਜਵਾ ਨੂੰ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਸੇਵਾਮੁਕਤ ਆਈਜੀ ਅਤੇ ਅਰਜੁਨ ਐਵਾਰਡੀ ਕਰਤਾਰ ਸਿੰਘ ਆਈ.ਪੀ.ਐਸ ਨੂੰ ਪੰਜਾਬ ਦਾ ਸੀਨੀਅਰ ਮੀਤ ਪ੍ਰਧਾਨ, ਰਮਨੀਕ ਕੌਰ ਗਰੇਵਾਲ ਨੂੰ ਪੰਜਾਬ ਦੀ ਮੀਤ ਪ੍ਰਧਾਨ, ਰਾਜਾ ਸਿੰਘ ਜੀਰਕਪੁਰ ਨੂੰ ਪੰਜਾਬ ਦਾ ਜਰਨਲ ਸਕੱਤਰ, ਜਸਪ੍ਰੀਤ ਸਿੰਘ ਨਰਵਾਲ ਜਲੰਧਰ ਨੂੰ ਪੰਜਾਬ ਦਾ ਸਕੱਤਰ, ਸੁਖਵੀਰ ਸਿੰਘ ਮਿਨਹਾਸ ਨੂੰ ਪੰਜਾਬ ਦਾ ਮੁੱਖ ਸਲਾਹਕਾਰ, ਅਨੂਪ ਚੌਧਰੀ ਮਾਨਸਾ ਨੂੰ ਪੰਜਾਬ ਸੰਗਠਨ ਸਕੱਤਰ, ਗੁਰਪਾਲ ਸਿੰਘ ਨਕਈ ਮੁਕਤਸਰ ਨੂੰ ਪੰਜਾਬ ਦਾ ਜਰਨਲ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਇਸਕੇ ਇਲਾਵਾ ਗੁਰਪਾਲ ਸਿੰਘ ਭੰਗੂ ਨੂੰ ਜ਼ਿਲ੍ਹਾ ਅੰਮ੍ਰਿਤਸਰ ਦਾ ਪ੍ਰਧਾਨ , ਅਮਰਦੀਪ ਸਿੰਘ ਨੂੰ ਜ਼ਿਲ੍ਹਾ ਪਟਿਆਲਾ ਦਾ ਪ੍ਰਧਾਨ , ਮੇਹਰ ਸਿੰਘ ਚੋਤਾਲਾ ਨੂੰ ਜ਼ਿਲ੍ਹਾ ਤਰਨਤਾਰਨ ਦਾ ਪ੍ਰਧਾਨ, ਅਵਤਾਰ ਸਿੰਘ ਕਲੇਰ ਨੂੰ ਜ਼ਿਲ੍ਹਾ ਪਠਾਨਕੋਟ ਦਾ ਦਾ ਪ੍ਰਧਾਨ ਬਣਾਇਆ ਗਿਆ ਹੈ। ਇੰਦਰਜੀਤ ਸਿੰਘ ਕਾਹਲੋਂ ਨੂੰ ਜ਼ਿਲ੍ਹਾ ਹੁਸ਼ਿਆਰਪੁਰ ਦਾ ਦਾ ਪ੍ਰਧਾਨ, ਸਿਕੰਦਰ ਵੀਰ ਨੂੰ ਫ਼ਾਜ਼ਿਲਕਾ ਦਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ |
