ਅਵਾਰਾ ਕੁੱਤਿਆਂ ਨੇ ਬਣਾਇਆ ਦਹਿਸ਼ਤ ਦਾ ਮਾਹੌਲ
ਹੁਸ਼ਿਆਰਪੁਰ - ਵਾਰਡ ਨੰਬਰ 25/23 ਅਧੀਨ ਆਉਂਦੇ ਮੁਹੱਲਾ ਸ਼ੁਭਾਸ਼ ਨਗਰ ਟਿੱਬਾ ਸਾਹਿਬ ਅਤੇ ਹੋਰ ਨਜਦੀਕੀ ਇਲਾਕਿਆਂ ਵਿੱਚ ਬੇਲਗਾਮ ਅਵਾਰਾ ਕੁੱਤਿਆਂ ਦੀ ਗਿਣਤੀ ਤੋਂ ਪ੍ਰੇਸ਼ਾਨ ਹੋਏ ਆਮ ਲੋਕ ਇਸ ਕਦਰ ਖੌਫ ਦੇ ਸਾਏ ਹੇਠ ਜੀਅ ਰਹੇ ਹਨ, ਕਿ ਬੱਚੇ ਤਾਂ ਇਕ ਪਾਸੇ ਸਗੋਂ ਬਜੁਰਗ ਅਤੇ ਇਕੱਲੀਆਂ ਔਰਤਾਂ ਵੀ ਘਰੋਂ ਬਾਹਰ ਨਿੱਕਲਣ ਤੋਂ ਕਤਰਾਉਂਦੀਆ ਹਨ। ਭਰਵੀਂ ਅਬਾਦੀ ਵਿੱਚ ਖੁੱਲੇ ਆਮ ਘੁੰਮਦੀਆਂ ਕੁੱਤਿਆਂ ਦੀਆਂ ਡਾਰਾਂ ਡਾਰਾਂ ਆਮ ਲੋਕਾਂ ਲਈ ਭਾਰੀ ਪ੍ਰੇਸ਼ਾਨੀ ਦਾ ਸਬੱਬ ਬਣ ਚੁੱਕੀਆਂ ਹਨ। ਇਹਨਾਂ ਅਵਾਰਾਂ ਕੁੱਤਿਆਂ ਦਾ ਖੌਫ ਤੇ ਜੁਲਮ ਇੰਨਾ ਵੱਧ ਗਿਆ ਹੈ ਕਿ ਕਿਸੇ ਵੇਲੇ ਵੀ ਇਹ ਦੋ ਪਹੀਆ ਵਾਹਨ ਚਾਲਕਾਂ ਦੇ ਮਗਰ ਦੌੜ ਪੈਂਦੇ ਹਨ।

ਜਿਸ ਨਾਲ ਵਾਹਨ ਚਾਲਕ ਹਾਦਸਾਗ੍ਰਸਤ ਹੋ ਜਾਂਦੇ ਹਨ। ਇਸ ਤਰ੍ਹਾਂ ਸ਼ਹਿਰਾਂ ਵਿਚ ਅਵਾਰਾਂ ਕੁੱਤਿਆਂ ਵਲੋਂ ਬੱਚਿਆਂ ਅਤੇ ਬਜੁਰਗਾਂ ਨੂੰ ਵੱਢਣ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆ ਵਾਰਡ ਨੰਬਰ 25 ਦੀ ਕੌਂਸਲਰ ਬਲਵਿੰਦਰ ਕੌਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਹ ਪਹਿਲਾਂ ਵੀ ਇਸ ਮੁੱਦੇ ਤੇ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਆਪਣੀ ਅਵਾਜ ਉਠਾ ਚੁੱਕੇ ਹਨ। ਹੁਣ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਵਾਰਾ ਕੁੱਤਿਆਂ ਦੀ ਅਬਾਦੀ ਨੂੰ ਕੰਟਰੋਲ ਕੀਤਾ ਜਾਵੇ। ਕੌਂਸਲਰ ਬਲਵਿੰਦਰ ਕੌਰ ਨੇ ਦੱਸਿਆ ਕਿ ਉਹਨਾਂ ਨੂੰ ਵਾਰਡ ਵਾਸੀਆਂ ਵਲੋਂ ਇਸ ਸੰਬੰਧੀ ਕਈ ਵਾਰ ਸ਼ਿਕਾਇਤਾਂ ਕੀਤੀਆਂ ਜਾ ਚੁੱਕੀਆਂ ਹਨ ਅਤੇ ਉਹ ਕੌਂਸਲ ਦੇ ਨਗਰ ਨਿਗਮ ਵਿਚ ਵੀ ਆਪਣੀ ਅਵਾਜ ਉਠਾ ਚੁਕੇ ਹਨ। ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਸ਼ਹਿਰ ਵਾਸੀਆਂ ਦੀ ਇਸ ਸਮੱਸਿਆ ਨੂੰ ਲੈ ਕੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।
ਉਹਨਾਂ ਦੱਸਿਆ ਕਿ ਬੀਤੇ ਦਿਨ ਮੁਹੱਲਾ ਸ਼ੁਭਾਸ਼ ਨਗਰ ਦੀ ਗਲੀ ਨੰਬਰ 3 ਵਿੱਚ ਰਹਿੰਦੇ ਇਕ ਛੋਟੇ ਬੱਚੇ 6 ਸਾਲ ਦੇ ਏਕਮ ਸਿੰਘ ਪੁੱਤਰ ਗੁਰਮੁੱਖ ਸਿੰਘ ਆਪਣੇ ਘਰ ਦੇ ਬਾਹਰ ਖੇਡ ਰਿਹਾ ਸੀ ਤਾਂ ਅਚਾਨਕ ਅਵਾਰਾ ਕੁੱਤਿਆਂ ਦੇ ਝੁੰਡ ਨੇ ਉਸਨੂੰ ਘੇਰ ਲਿਆ ਅਤੇ ਬੁਰੀ ਤਰ੍ਹਾਂ ਵੱਢਿਆ। ਇਸ ਦੌਰਾਨ ਦਲੇਰੀ ਕਰਕੇ ਇਕ ਛੋਟੀ ਜਿਹੀ ਬੱਚੀ ਸਿਮਰਨ ਨੇ ਬਹਾਦਰੀ ਨਾਲ ਉਸ ਨੂੰ ਕੁੱਤਿਆਂ ਕੋਲੋਂ ਛੁਡਾ ਲਿਆ। ਰੌਲਾ ਸੁਣ ਕੇ ਇਕੱਠੇ ਹੋਏ ਲੋਕਾਂ ਨੇ ਅਵਾਰਾ ਕੁੱਤਿਆਂ ਨੂੰ ਭਜਾ ਦਿੱਤਾ। ਜਿਸ ਤੋਂ ਬਾਅਦ ਉਹਨਾਂ ਖੁਦ ਨਾਲ ਲਿਜਾ ਕੇ ਉਸ ਬੱਚੇ ਦਾ ਸਿਵਲ ਹਸਪਤਾਲ ਤੋਂ ਇਲਾਜ ਕਰਵਾਇਆ। ਕੌਂਸਲਰ ਬਲਵਿੰਦਰ ਕੌਰ ਨੇ ਜਿਲ੍ਹਾ ਪ੍ਰਸ਼ਾਸ਼ਨ ਅਤੇ ਨਗਰ ਨਿਗਮ ਪਾਸੋਂ ਜੋਰਦਾਰ ਮੰਗ ਕੀਤੀ ਕਿ ਇਸ ਏਜੰਡੇ ਉਤੇ ਤੁਰੰਤ ਅਮਲ ਕਰਕੇ ਅਵਾਰਾ ਕੁੱਤਿਆਂ ਦੀ ਵਧ ਰਹੀ ਗਿਣਤੀ ਤੇ ਕਾਬੂ ਪਾਇਆ ਜਾਵੇ। ਜੇਕਰ ਇਸ ਸਮੱਸਿਆ ਨੂੰ ਹਲਕੇ ਵਿਚ ਲਿਆ ਤਾਂ ਨੁਕਸਾਨ ਹੋ ਸਕਦਾ ਹੈ।