ਦਵਿੰਦਰ ਬੇਗ਼ਮਪੁਰੀ ਦਾ ਵਤਨ ਪਰਤਣ ਤੇ ਨਿੱਘਾ ਸਵਾਗਤ।

ਨਵਾਂਸ਼ਹਿਰ - .ਨਵਜੋਤ ਸਾਹਿਤ ਸੰਸਥਾ ਔਡ਼ ਦੇ ਕਾਰਜਕਾਰੀ ਮੈਂਬਰ ਦਵਿੰਦਰ ਬੇਗ਼ਮਪੁਰੀ ਅਤੇ ਉਹਨਾਂ ਦੀ ਪਤਨੀ ਸ੍ਰੀਮਤੀ ਸੁਰਜੀਤ ਕੌਰ ਦਾ ਵਤਨ ਪੁੱਜਣ ’ਤੇ ਨਿੱਘਾ ਸਵਾਗਤ ਕੀਤਾ ਗਿਆ। ਉਹ ਤਿੰਨ ਮਹੀਨੇ ਦੇ ਅਸਟ੍ਰੇਲੀਆ ਦੌਰੇ ਤੋਂ ਬਾਅਦ ਇੱਥੇ ਵਾਪਸ ਆਏ ਹਨ। ਸੰਸਥਾ ਦੇ ਪ੍ਰਧਾਨ ਗੁਰਨੇਕ ਸ਼ੇਰ ਦੀ ਅਗਵਾਈ ਵਿੱਚ ਸੰਸਥਾ ਦੇ ਅਹੁਦੇਦਾਰਾਂ ਨੇ ਸਵਾਗਤੀ ਰਸਮ ਨਿਭਾਈ।

ਨਵਾਂਸ਼ਹਿਰ - .ਨਵਜੋਤ ਸਾਹਿਤ ਸੰਸਥਾ ਔਡ਼ ਦੇ ਕਾਰਜਕਾਰੀ ਮੈਂਬਰ ਦਵਿੰਦਰ ਬੇਗ਼ਮਪੁਰੀ ਅਤੇ ਉਹਨਾਂ ਦੀ ਪਤਨੀ ਸ੍ਰੀਮਤੀ ਸੁਰਜੀਤ ਕੌਰ ਦਾ ਵਤਨ ਪੁੱਜਣ ’ਤੇ ਨਿੱਘਾ ਸਵਾਗਤ ਕੀਤਾ ਗਿਆ। ਉਹ ਤਿੰਨ ਮਹੀਨੇ ਦੇ ਅਸਟ੍ਰੇਲੀਆ ਦੌਰੇ ਤੋਂ ਬਾਅਦ ਇੱਥੇ ਵਾਪਸ ਆਏ ਹਨ।
ਸੰਸਥਾ ਦੇ ਪ੍ਰਧਾਨ ਗੁਰਨੇਕ ਸ਼ੇਰ ਦੀ ਅਗਵਾਈ ਵਿੱਚ ਸੰਸਥਾ ਦੇ ਅਹੁਦੇਦਾਰਾਂ ਨੇ ਸਵਾਗਤੀ ਰਸਮ ਨਿਭਾਈ।
ਸਵਾਗਤ ਸਮੇਂ ਦਵਿੰਦਰ ਬੇਗ਼ਮਪੁਰੀ ਨੂੰ ਸਾਹਿਤਕ ਕਿਤਾਬਾਂ ਅਤੇ ਫੁੱਲਾਂ ਦੇ ਗੁਲਦਸਤੇ ਦਿੱਤੇ ਗਏ। ਦਵਿੰਦਰ ਬੇਗ਼ਮਪੁਰੀ ਨੇ ਆਪਣੀ ਵਿਦੇਸ਼ ਯਾਤਰਾ ਦੀ ਸਾਂਝ ਪਾਉਂਦਿਆਂ ਦੱਸਿਆ ਕਿ ਉਹਨਾਂ ਦਾ ਸਾਰਾ ਸਫ਼ਰ ਵਧੀਆ ਰਿਹਾ ਅਤੇ ਉਹਨਾਂ ਨੂੰ ਆਸਟ੍ਰੇਲੀਆਂ ’ਚ ਵਾਤਾਵਰਣ ਸੰਭਾਲ, ਆਵਾਯਾਈ ਨਿਯਮਾਂ ਦੀ ਪਾਲਣਾ, ਕੰਮ ਦੀ ਲਗਨ, ਖੇਡ ਲਗਨ ਆਦਿ ਬਹੁਤ ਪਸੰਦ ਆਇਆ।
  ਸੰਸਥਾ ਦੇ ਪ੍ਰਧਾਨ ਗੁਰਨੇਕ ਸ਼ੇਰ, ਸਕੱਤਰ ਸੁਰਜੀਤ ਮਜਾਰੀ, ਆਡੀਟਰ ਰੇਸ਼ਮ ਕਰਨਾਣੀ ਅਤੇ ਸ਼ੋਸ਼ਲ ਮੀਡੀਆ ਇੰਚਾਰਜ ਰਾਜਿੰਦਰ ਜੱਸਲ ਨੇ ਦਵਿੰਦਰ ਬੇਗਮਪੁਰੀ ਦੀਆਂ ਨਵਜੋਤ ਸਾਹਿਤ ਸੰਸਥਾ ਔਡ਼ ਦੇ ਬੈਨਰ ਹੇਠ ਨਿਭਾਈਆਂ ਸੇਵਾਵਾਂ ਦੀ ਭਰਪੂਰ ਪ੍ਰਸੰਸਾ ਕੀਤੀ। ਇਸ ਮੌਕੇ ਸਾਰਿਆਂ ਨੇ ਆਪੋ ਆਪਣੀਆਂ ਰਚਨਾਵਾਂ ਦੀ ਸਾਂਝ ਵੀ ਪਾਈ।