ਲੋੜਵੰਦਾਂ ਮਰੀਜ਼ਾਂ ਨੂੰ ਸੁਰਖਿੱਅਤ ਅਤੇ ਮਿਆਰੀ ਖੂਨਦਾਨ ਸੇਵਾ ਆਪਣੇ ਸਕੇ-ਸਬੰਧੀ ਸਮਝ ਕੇ ਦੇਈਏ -ਡਾ ਅਜੇ ਬੱਗਾ

ਨਵਾਂ ਸ਼ਹਿਰ - ਹਸਪਤਾਲ ਟਰਾਂਸਫਿਊਜਨ ਕਮੇਟੀ ਦੀ ਮੀਟਿੰਗ ਸਥਾਨਕ ਬੀਡੀਸੀ ਦੇ ਬਹੁ-ਮੰਤਵੀ ਮੀਟਿੰਗ ਹਾਲ ਵਿੱਚ ਹੋਈ। ਇਸ ਨੂੰ ਸੰਬੋਧਨ ਕਰਦਿਆਂ ਡਾਕਟਰ ਅਜੇ ਬੱਗਾ ਬੀਟੀਓ ਨੇ ਕਿਹਾ ਕਿ ਬਲੱਡ ਸੈਂਟਰ ਸਟਾਫ ਲੋੜਵੰਦਾਂ ਮਰੀਜਾਂ ਨੂੰ ਸੁਰਖਿੱਅਤ ਅਤੇ ਮਿਆਰੀ ਖੂਨਦਾਨ ਸੇਵਾਵਾਂ ਇਸ ਤਰ੍ਹਾਂ ਦੇਣ ਜਿਵੇਂ ਉਹ ਆਪਣੇ ਸਕੇ-ਸਬੰਧੀਆਂ ਨੂੰ ਦੇ ਰਹੇ‌ ਹੋਣ।

ਨਵਾਂ ਸ਼ਹਿਰ - ਹਸਪਤਾਲ ਟਰਾਂਸਫਿਊਜਨ ਕਮੇਟੀ ਦੀ ਮੀਟਿੰਗ ਸਥਾਨਕ ਬੀਡੀਸੀ ਦੇ ਬਹੁ-ਮੰਤਵੀ ਮੀਟਿੰਗ ਹਾਲ ਵਿੱਚ ਹੋਈ। ਇਸ ਨੂੰ ਸੰਬੋਧਨ ਕਰਦਿਆਂ ਡਾਕਟਰ ਅਜੇ ਬੱਗਾ ਬੀਟੀਓ ਨੇ ਕਿਹਾ ਕਿ ਬਲੱਡ ਸੈਂਟਰ ਸਟਾਫ ਲੋੜਵੰਦਾਂ ਮਰੀਜਾਂ ਨੂੰ ਸੁਰਖਿੱਅਤ ਅਤੇ ਮਿਆਰੀ ਖੂਨਦਾਨ ਸੇਵਾਵਾਂ ਇਸ ਤਰ੍ਹਾਂ ਦੇਣ ਜਿਵੇਂ ਉਹ ਆਪਣੇ ਸਕੇ-ਸਬੰਧੀਆਂ ਨੂੰ ਦੇ ਰਹੇ‌ ਹੋਣ।
 ਉਹਨਾਂ ਕਿਹਾ ਕਿ “ਹੋਲ-ਬਲੱਡ ਸੇਵਾ” ਦਾ ਸਥਾਨ ਹੁਣ “ਕੰਪੋਨੈਂਟ ਬਲੱਡ ਸੇਵਾ” ਲੈ ਰਹੀ ਹੈ| ਜਿਸ ਤਹਿਤ ਇੱਕ ਖੂਨਦਾਨੀ ਚਾਰ ਲੋੜਵੰਦ ਮਰੀਜ਼ਾਂ ਦੀ ਲੋੜ ਪੂਰੀ ਕਰ ਸਕਦਾ ਹੈ। ਵਰਨਣਯੋਗ ਹੈ ਕਿ ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਵਲੋਂ ਬਲੱਡ ਸੈਂਟਰ ਸੇਵਾਵਾਂ ਲਈ ਤੈਅ ਕੀਤੇ ਗਏ ਨਿਯਮਾਂ ਵਿੱਚ ਬਲੱਡ ਸੈਂਟਰ ਅਤੇ ਸੇਵਾਵਾਂ ਲੈਣ ਵਾਲ੍ਹੇ ਹਸਪਤਾਲਾਂ ਦਰਮਿਆਨ ਵਿਚਾਰ ਵਟਾਂਦਰੇ ਲਈ ਕਮੇਟੀ ਬਣਾਉਣ ਦਾ ਨਿਯਮ ਵੀ ਸ਼ਾਮਲ ਕੀਤਾ ਗਿਆ ਹੋਇਆ ਹੈ ਜਿਸ ਨੂੰ ਐਚਟੀਸੀ (ਹਸਪਤਾਲ ਟਰਾਂਸਫਿਊਜਨ ਕਮੇਟੀ) ਆਖਿਆ ਜਾਂਦਾ ਹੈ।
 ਇਸ ਕਮੇਟੀ ਦੀ ਮੀਟਿੰਗ ਵਿੱਚ ਖ਼ੂਨਦਾਨ ਸੇਵਾਵਾਂ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਵਾਰੇ ਵਿਚਾਰ ਵਟਾਂਦਰਾ ਅਤੇ ਉਹਨਾਂ ਦੇ ਹੱਲ ਕੱਢਣ ਵਾਰੇ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ। ਬੀਤੇ ਦਿਨ ਉੱਕਤ ਕਮੇਟੀ ਦੀ ਵਿਸ਼ੇਸ਼ ਮੀਟਿੰਗ ਸ੍ਰੀ ਜੀ ਐਸ ਤੂਰ, ਸ੍ਰੀ ਜੇ ਐਸ ਗਿੱਦਾ, ਸ੍ਰੀ ਪ੍ਰਵੇਸ਼ ਕੁਮਾਰ, ਸ੍ਰੀ ਪੀਆਰ ਕਾਲੀਆ, ਸ੍ਰੀਮਤੀ ਸੁਰਿੰਦਰ ਕੌਰ ਤੂਰ ਅਤੇ ਸ੍ਰੀਮਤੀ ਅੰਜੂ ਸਰੀਨ ਤੇ ਅਧਾਰਿਤ ਪ੍ਰਧਾਨਗੀ ਮੰਡਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਜਿਲ੍ਹੇ ਭਰ ਦੇ ਹਸਪਤਾਲਾਂ ਤੋਂ ਡਾਕਟਰ ਅਤੇ ਪ੍ਰਤੀਨਿਧ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ।  ਮੀਟਿੰਗ ਦੇ ਆਰੰਭ ਵਿੱਚ ਬੀਡੀਸੀ ਦੇ ਸਕੱਤਰ ਸ੍ਰੀ ਜੇਐਸ ਗਿੱਦਾ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਭਗਤ ਪੂਰਨ ਸਿੰਘ ਜੀ ਦੇ ਚਰਨ ਛੋਹ ਪ੍ਰਾਪਤ ਖੂਨਦਾਨ ਭਵਨ ਵਿੱਚ ਸੱਭ‌ ਨੂੰ  ਜੀਓ ਆਇਆਂ ਆਖਿਆ। ਉਪ੍ਰੰਤ ਡਾਕਟਰ ਦਿਆਲ ਸਰੂਪ, ਸ੍ਰੀ ਮਨਮੀਤ ਸਿੰਘ ਮੈਨੇਜਰ, ਸ੍ਰੀ ਰਾਜੀਵ ਕੁਮਾਰ ਐਲਟੀ, ਸ੍ਰੀ ਰਾਜਿੰਦਰ ਠਾਕੁਰ ਟੀਐਸ ਅਤੇ ਸ੍ਰੀ ਪਾਰਸ ਮੱਕੜ ਟੀਐਸ ਨੇ ਹੋਲ-ਬਲੱਡ ਤੇ ਕੰਪੋਨੈਂਟ-ਬਲੱਡ ਸੇਵਾਵਾਂ ਸਬੰਧੀ ਮੰਗ-ਫਾਰਮ, ਸੈਂਪਲ-ਉਪਲੱਬਧਤਾ, ਪ੍ਰੋਸੈਸਿੰਗ ਜਾਣਕਾਰੀ ਅਤੇ ਬਲੱਡ ਯੂਨਿਟ ਜਾਰੀ ਕਰਨ ਕਰਨ ਵਾਰੇ ਜਾਣਕਾਰੀ ਅਤੇ ਦੋ-ਤਰਫਾ ਮੁਸ਼ਕਲਾਂ ਸਾਂਝੀਆਂ ਕੀਤੀ ਕੀਤੀਆਂ ਜਿਹਨਾਂ ਦੇ ਮੌਕੇ ਤੇ ਹੱਲ ਤਲਾਸ਼ੇ ਗਏ। ਇਸ ਮੌਕੇ ਬੀ ਡੀ ਸੀ ਵਲੋਂ ਸ੍ਰੀ ਜੀਐਸ ਤੂਰ, ਸ੍ਰੀ ਜੇਐਸ ਗਿੱਦਾ, ਸ੍ਰੀ ਪ੍ਰਵੇਸ਼ ਕੁਮਾਰ, ਸ੍ਰੀ ਪੀਆਰ ਕਾਲੀਆ, ਸ੍ਰੀਮਤੀ ਸੁਰਿੰਦਰ ਕੌਰ ਤੂਰ, ਸ੍ਰੀਮਤੀ ਅੰਜੂ ਸਰੀਨ, ਸ੍ਰੀ ਮਨਮੀਤ ਸਿੰਘ ਮੈਨੇਜਰ, ਡਾਕਟਰ ਅਜੇ ਬੱਗਾ, ਡਾਕਟਰ ਦਿਆਲ ਸਰੂਪ, ਸ੍ਰੀ ਰਾਜਿੰਦਰ ਠਾਕੁਰ, ਸ੍ਰੀ ਪਾਰਸ ਮੱਕੜ, ਸ੍ਰੀ ਰਾਜੀਵ ਕੁਮਾਰ, ਸ੍ਰੀ ਮਲਕੀਅਤ ਸਿੰਘ ਹਾਜ਼ਰ ਸਨ। ਆਖਰ ਵਿੱਚ ਫਾਂਊਡਰ ਪ੍ਰਧਾਨ ਸ੍ਰੀ ਜੀਐਸ ਤੂਰ ਨੇ ਮੀਟਿੰਗ ਦੀ ਸਫਲਤਾ ਲਈ ਬੀਡੀਸੀ ਡਾਕਟਰ ਤੇ ਸਟਾਫ, ਵੱਖ ਵੱਖ ਹਸਪਤਾਲਾਂ ਤੋਂ ਆਏ ਡਾਕਟਰ ਅਤੇ ਪ੍ਰਤੀਨਿਧਾਂ ਦਾ ਧੰਨਵਾਦ ਕੀਤਾ। ਉਹਨਾਂ ਆਖਿਆ ਕਿ ਮਨੁੱਖੀ ਜਾਨਾਂ ਅਨਮੋਲ ਹਨ ਇਸ ਲਈ ਬੀਡੀਸੀ ਸੁੱਰਖਿਅਤ ਤੇ ਮਿਆਰੀ ਖੂਨਦਾਨ ਸੇਵਾ ਲਈ ਹਮੇਸ਼ਾ ਵਾਂਗ ਪ੍ਰਤੀਬੱਧ ਰਹੇਗੀ। ਸੰਸਥਾ ਦੀ ਤਰਫੋਂ ਸ੍ਰੀਮਤੀ ਸੁਰਿੰਦਰ ਕੌਰ ਤੂਰ ਤੇ ਸ੍ਰੀਮਤੀ ਅੰਜੂ ਸਰੀਨ ਨੇ ਸਮੂਹ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ  ਉਹਨਾਂ ਨੂੰ ਸਨਮਾਨਿਤ ਕੀਤਾ ਗਿਆ।