ਮੋਬਾਇਲ ਟਾਵਰਾਂ ਦੇ ਕੀਮਤੀ ਉਪਕਰਨ ਚੋਰੀ ਕਰਨ ਵਾਲੇ ਗੈਂਗ ਦੇ 8 ਮੈਂਬਰ ਕਾਬੂ

ਪਟਿਆਲਾ, 11 ਜੂਨ - ਪਟਿਆਲਾ ਪੁਲਿਸ ਨੇ ਮੋਬਾਇਲ ਟਾਵਰਾਂ ਤੋਂ ਸੈਂਸਟਿਵ ਤੇ ਕੀਮਤੀ ਉਪਕਰਨ ਚੋਰੀ ਕਰਨ ਵਾਲੇ ਅੰਤਰਰਾਜੀ ਗਿਰੋਹ ਦੇ 8 ਮੈਂਬਰ ਕਾਬੂ ਕਰਕੇ ਕਰੀਬ ਇੱਕ ਕਰੋੜ 50 ਲੱਖ ਰੁਪਏ ਦੇ ਮੋਬਾਇਲ ਟਾਵਰਾਂ ਦੇ ਉਪਕਰਨ ਬ੍ਰਾਮਦ ਕਰਨ ਦੇ ਨਾਲ ਨਾਲ 60 ਤੋਂ ਵੱਧ ਚੋਰੀ ਦੀਆਂ ਵਾਰਦਾਤਾਂ ਟਰੇਸ ਕਰਨ ਦਾ ਦਾਅਵਾ ਕੀਤਾ ਹੈ।

ਪਟਿਆਲਾ, 11 ਜੂਨ - ਪਟਿਆਲਾ ਪੁਲਿਸ ਨੇ ਮੋਬਾਇਲ ਟਾਵਰਾਂ ਤੋਂ ਸੈਂਸਟਿਵ ਤੇ ਕੀਮਤੀ ਉਪਕਰਨ ਚੋਰੀ ਕਰਨ ਵਾਲੇ ਅੰਤਰਰਾਜੀ ਗਿਰੋਹ ਦੇ 8 ਮੈਂਬਰ ਕਾਬੂ ਕਰਕੇ ਕਰੀਬ ਇੱਕ ਕਰੋੜ 50 ਲੱਖ ਰੁਪਏ ਦੇ ਮੋਬਾਇਲ ਟਾਵਰਾਂ ਦੇ ਉਪਕਰਨ ਬ੍ਰਾਮਦ ਕਰਨ ਦੇ ਨਾਲ ਨਾਲ 60 ਤੋਂ ਵੱਧ ਚੋਰੀ ਦੀਆਂ ਵਾਰਦਾਤਾਂ ਟਰੇਸ ਕਰਨ ਦਾ ਦਾਅਵਾ ਕੀਤਾ ਹੈ। 
ਸੀਨੀਅਰ ਕਪਤਾਨ ਪੁਲਿਸ ਵਰੁਣ ਸ਼ਰਮਾ ਨੇ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੋਬਾਇਲ ਟਾਵਰਾਂ ਤੋ ਸੈਂਸਟਿਵ ਟੈਕਨੀਕਲ ਉਪਕਰਨ ਜਿਵੇਂ ਕਿ ਆਰ ਆਰ ਯੂ- ਬੀ ਟੀ ਐਸ (ਇਲੈਕਟ੍ਰਾਨਿਕ ਡਿਵਾਇਸ) ਵਗੈਰਾ ਜ਼ਿਲ੍ਹਾ ਪਟਿਆਲਾ ਵਿੱਚ ਚੋਰੀ ਹੋ ਰਹੇ ਸਨ। ਇਨ੍ਹਾਂ ਵਾਰਦਾਤਾਂ ਵਿੱਚ ਸ਼ਾਮਲ ਵਿਅਕਤੀਆਂ ਨੂੰ ਟਰੇਸ ਕਰਨ ਲਈ ਮੁਹੰਮਦ ਸਰਫਰਾਜ਼ ਆਲਮ ਐਸ ਪੀ ਸਿਟੀ,  ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਪਟਿਆਲਾ ਤੇ ਹੋਰਨਾਂ ਅਧਿਕਾਰੀਆਂ ਦੀ ਟੀਮ ਦਾ ਗਠਨ ਕੀਤਾ ਗਿਆ ਸੀ ਜਿਸ ਤਹਿਤ ਹੀ ਸੀ.ਆਈ.ਏ. ਪਟਿਆਲਾ ਵੱਲੋਂ ਮੋਬਾਇਲ ਟਾਵਰਾਂ ਦੇ ਉਪਕਰਨਾਂ ਦੀ ਚੋਰੀ ਦੀਆਂ 60 ਵਾਰਦਾਤਾਂ ਨੂੰ ਟ੍ਰੇਸ ਕਰਦੇ ਹੋਏ 8 ਦੋਸ਼ੀਆਂ ਨੂੰ 9 ਜੂਨ ਨੂੰ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਦੋਸ਼ੀਆਂ ਵਿੱਚ ਸੁਭਾਸ਼ ਕੁਮਾਰ ਸ਼ਿਆਮ ਨਗਰ ਰਾਜਪੁਰਾ, ਜਤਿੰਦਰ ਕੁਮਾਰ ਰਾਜਪੁਰਾ, ਨਵਾਜਿਸ਼ ਖਾਨ ਵਾਸੀ ਲਸਕਰ ਗਵਾਲੀਅਰ (ਐਮ.ਪੀ.) ਹਾਲ ਅਬਾਦ ਰਾਜਪੁਰਾ,
ਜਸਵਿੰਦਰ ਸਿੰਘ ਉਰਫ ਵਾਸੀ ਢਕਾਨਸੂ ਕਲੋਨੀ ਰਾਜਪੁਰਾ,
 ਹਰਬੰਸ ਸਿੰਘ ਪਿੰਡ ਮਹਿਤਾ ਥਾਣਾ ਸੰਗਤ ਮੰਡੀ ਜ਼ਿਲ੍ਹਾ ਬਠਿੰਡਾ,
ਭਿੰਦਾ ਸਿੰਘ ਸਿਰਸਾ (ਹਰਿਆਣਾ)
ਮੋਹਿਤ ਕੁਮਾਰ ਨਲਾਸ ਰੋਡ ਰਾਜਪੁਰਾ 
ਤੇ ਗੌਰਵ ਸੂਦ ਉਰਫ ਦੀਪੂ ਢਕਾਨਸੂ ਰੋਡ ਰਾਜਪੁਰਾ ਸ਼ਾਮਲ ਹਨ। ਤਫਤੀਸ਼ ਦੋਰਾਨ ਇੰਨ੍ਹਾ ਪਾਸੋਂ 56 ਆਰ ਆਰ ਯੂ, 2 ਬੀ ਟੀ ਐਸ, 51 ਬੀ ਟੀ ਐਸ ਕਾਰਡ ਅਤੇ 2 ਗੱਡੀਆਂ ਬਰਾਮਦ ਕਰਨ ਦੀ ਸਫਲਤਾ ਹਾਸਲ ਕੀਤੀ ਗਈ ਹੈ। ਇਸਤੋਂ ਇਲਾਵਾ ਚੋਰੀ ਲਈ ਵਰਤਿਆ ਜਾਂਦਾ ਹੋਰ ਸਮਾਨ ਵੀ ਕਬਜ਼ੇ ਵਿੱਚ ਲਿਆ ਗਿਆ ਹੈ।
 ਐਸ.ਐਸ.ਪੀ. ਪਟਿਆਲਾ ਨੇ ਹੋਰ ਦੱਸਿਆ ਕਿ ਗੈਂਗ ਦੇ ਜ਼ਿਆਦਾ ਮੈਂਬਰ ਪਹਿਲਾਂ ਮੋਬਾਇਲ ਟਾਵਰਾਂ ਨੂੰ ਮੇਨਟੇਨ ਕਰਨ ਵਾਲੀਆਂ ਕੰਪਨੀਆਂ ਵਿੱਚ ਕੰਮ ਕਰਦੇ ਰਹੇ ਹਨ। ਇਸ ਗੈਂਗ ਦਾ ਮਾਸਟਰ ਮਾਇੰਡ ਸੁਭਾਸ਼ ਕੁਮਾਰ ਹੈ ਜੋ ਮੋਬਾਇਲ ਟਾਵਰਾਂ ਦੀ ਮੇਨਟੇਨੈਂਸ ਕਰਨ ਵਾਲੀਆਂ ਕੰਪਨੀਆਂ ਵਿੱਚ ਕੰਮ ਕਰਦਾ ਰਿਹਾ ਹੈ। ਇਨ੍ਹਾਂ ਦੋਸ਼ੀਆਂ ਦਾ 13 ਜੂਨ ਤਕ ਦਾ ਪੁਲਿਸ ਰਿਮਾਡ ਹਾਸਲ ਕੀਤਾ ਗਿਆ ਹੈ, ਜਿਸ ਦੌਰਾਨ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।