ਰਵਨੀਤ ਬਿੱਟੂ ਦੇ ਲਈ ਸੰਧੂ, ਮੋਦਗਿਲ, ਬਾਂਸਲ, ਡਾਕਟਰ ਸ਼ਰਮਾ ਨੇ ਘਰ-ਘਰ ਪ੍ਰਚਾਰ ਕਰ ਭਾਜਪਾ ਲਈ ਮੰਗੀਆਂ ਵੋਟਾਂ
ਲੁਧਿਆਣਾ - ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇ ਰਵਨੀਤ ਸਿੰਘ ਬਿੱਟੂ ਦੇ ਲਈ ਘਰ ਘਰ ਚੋਣ ਪ੍ਰਚਾਰ ਕੀਤਾ ਅਤੇ ਮੀਟਿੰਗਾਂ ਰਾਹੀ ਬਿੱਟੂ ਲਈ ਵੋਟਾਂ ਮੰਗੀਆਂ। ਇਸ ਮੌਕੇ ਬੋਲਦੇ ਅਮਰਵੀਰ ਸਿੱਧੂ, ਸੁਨੀਲ ਮੋਦਗਿਲ ਅਤੇ ਡਾਕਟਰ ਰਵਿੰਦਰ ਸ਼ਰਮਾ ਨੇ ਕਿਹਾ ਉਹਨਾਂ ਵੱਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕੀਤਾ ਗਿਆ ਤਾਂ ਇਸ ਗੱਲ ਦਾ ਅਹਿਸਾਸ ਹੋਇਆ ਕਿ ਸਮੇਂ ਦੀਆਂ ਸਰਕਾਰਾਂ ਅਕਾਲੀ ਦਲ, ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਲੋਕਾਂ ਦੀ ਭਲਾਈ ਲਈ ਕੋਈ ਕਾਰਜ ਨਹੀਂ ਕੀਤਾ।

ਉਹਨਾਂ ਕਿਹਾ ਕਿ ਰਵਾਇਤੀ ਪਾਰਟੀਆਂ ਦੀ ਬਦੌਲਤ ਪੰਜਾਬ ਤੇ ਲੱਖਾਂ ਕਰੋੜਾਂ ਦਾ ਕਰਜ਼ਾ ਚੜ ਚੁੱਕਿਆ ਹੈ। ਪਰ ਪੰਜਾਬ ਦੇ ਹਾਲਾਤ ਜਿਉਂ ਤੋਂ ਤਿਉਂ ਹਨ ਜੇਕਰ ਪਿੰਡਾਂ ਦੀ ਗੱਲ ਕਰੀਏ ਤਾਂ ਪਿੰਡਾਂ ਦੇ ਵਿਕਾਸ ਵੀ ਕੇਂਦਰ ਦੇ ਵਿੱਤ ਕਮਿਸ਼ਨ ਦੇ ਪੈਸੇ ਨਾਲ ਹੋ ਰਿਹਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਨੀਲ ਮੋਦਗਿਲ, ਅਮਰਵੀਰ ਸਿੰਘ, ਡਾਕਟਰ ਰਵਿੰਦਰ ਸ਼ਰਮਾ, ਨਾਜਰ ਸਿੰਘ ਮਲਕਪੁਰ ਬੇਟ, ਪਰਵੀਨ ਬਾਂਸਲ, ਅਨੂਜ ਸ਼ਰਮਾ, ਵਿਸ਼ਾਲ ਗੋਇਲ, ਗਲੋਰੀ ਲਾਲ , ਹੰਬੜਾ ਦਫਤਰ ਇੰਚਾਰਜ ਪਰਮਿੰਦਰ ਕੌਰ, ਸੰਜੀਵ ਬਾਂਸਲ, ਦਰਸ਼ਨ ਹਾਜੀ ਪੰਜਾਬ ਪ੍ਰਧਾਨ ਬੀਜੇਪੀ ਭੰਡ ਬਰਾਦਰੀ, ਮੌਜੀ, ਚਮੇਲੀ, ਵਿਜੇ ਕੁਮਾਰ, ਲੈਂਬਰ ਆਦਿ ਹਾਜ਼ਰ ਸਨ।