
ਸਰਕਾਰੀ ਪ੍ਰਾਇਮਰੀ ਸਕੂਲ ਭੂੰਨੋਂ, ਬਲਾਕ ਮਾਹਿਲਪੁਰ-2, ਵਿਖੇ ਸਕੂਲ ਇੰਚਾਰਜ ਸ਼੍ਰੀਮਤੀ ਕਰਮਜੀਤ ਕੌਰ ਸਹੋਤਾ ਦੀ ਅਗਵਾਈ ਹੇਠ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ।
ਸਰਕਾਰੀ ਪ੍ਰਾਇਮਰੀ ਸਕੂਲ ਭੂੰਨੋਂ, ਬਲਾਕ ਮਾਹਿਲਪੁਰ-2, ਵਿਖੇ ਸਕੂਲ ਇੰਚਾਰਜ ਸ਼੍ਰੀਮਤੀ ਕਰਮਜੀਤ ਕੌਰ ਸਹੋਤਾ ਦੀ ਅਗਵਾਈ ਹੇਠ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ।
ਸਰਕਾਰੀ ਪ੍ਰਾਇਮਰੀ ਸਕੂਲ ਭੂੰਨੋਂ, ਬਲਾਕ ਮਾਹਿਲਪੁਰ-2, ਵਿਖੇ ਸਕੂਲ ਇੰਚਾਰਜ ਸ਼੍ਰੀਮਤੀ ਕਰਮਜੀਤ ਕੌਰ ਸਹੋਤਾ ਦੀ ਅਗਵਾਈ ਹੇਠ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ। ਜਸਵਿੰਦਰ ਸਿੰਘ ਹੀਰ ਮਾਹਿਲਪੁਰ ਸਰਕਾਰੀ ਪ੍ਰਾਇਮਰੀ ਸਕੂਲ ਭੂੰਨੋਂ, ਬਲਾਕ ਮਾਹਿਲਪੁਰ-2, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਸਕੂਲ ਇੰਚਾਰਜ ਸ਼੍ਰੀਮਤੀ ਕਰਮਜੀਤ ਕੌਰ ਸਹੋਤਾ ਦੀ ਅਗਵਾਈ ਹੇਠ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ। ਇਸ ਵਿੱਚ ਪ੍ਰੀ-ਪ੍ਰਾਇਮਰੀ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ। ਬੱਚਿਆਂ ਦੇ ਮਾਪਿਆਂ ਵਲੋਂ ਬੱਚਿਆਂ ਨੂੰ ਰਾਧਾ ਕ੍ਰਿਸ਼ਨ ਦੇ ਪਹਿਰਾਵੇ ਵਿੱਚ ਤਿਆਰ ਕਰਕੇ ਸਕੂਲ ਭੇਜਿਆ ਗਿਆ। ਬੱਚਿਆਂ ਵਲੋਂ ਰਾਧਾ ਕ੍ਰਿਸ਼ਨ ਦੇ ਨੋਕ-ਝੋਕ ਵਾਲੇ ਗੀਤਾਂ ਉੱਤੇ ਡਾਂਸ ਕੀਤਾ ਅਤੇ ਕੋਰਿਓਗਰਾਫੀਆਂ ਪੇਸ਼ ਕੀਤੀਆਂ ਗਈਆਂ। ਸਕੂਲ ਸਟਾਫ ਵਲੋਂ ਬੱਚਿਆਂ ਦੇ ਪਿਆਰ ਨੂੰ ਦਰਸਾਉਂਦੇ ਦ੍ਰਿਸ਼ਾਂ ਵਾਲੀਆਂ ਤਸਵੀਰਾਂ ਲਈਆਂ ਗਈਆਂ। ਸਕੂਲ ਇੰਚਾਰਜ ਕਰਮਜੀਤ ਕੌਰ ਵਲੋਂ ਦੱਸਿਆ ਗਿਆ ਕਿ ਇਹ ਤਿਉਹਾਰ ਹਰ ਸਕੂਲ ਸਟਾਫ ਅਤੇ ਬੱਚਿਆਂ ਦੇ ਮਾਪਿਆਂ ਸਹਿਯੋਗ ਨਾਲ ਮਨਾਇਆ ਜਾਂਦਾ ਹੈ, ਮਾਪਿਆਂ ਵਲੋਂ ਆਪਣੇ ਬੱਚਿਆਂ ਨੂੰ ਰਾਧਾ ਕ੍ਰਿਸ਼ਨ ਦੇ ਰੂਪ ਵਿੱਚ ਤਿਆਰ ਕਰਨ ਵਿੱਚ ਪੂਰਨ ਸਹਿਯੋਗ ਦਿੱਤਾ ਜਾਂਦਾ ਹੈ। ਇਸ ਦਿਨ ਬੱਚਿਆਂ ਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜੀਵਨ ਵਾਰੇ ਵੀ ਭਰਪੂਰ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਮੌਕੇ ਮੈਡਮ ਸ਼ਿਵਾਨੀ, ਆਰਤੀ ਦੇਵੀ,ਸਪਨਾ, ਸਿਮਰਨਜੀਤ, ਕੁਲਵਿੰਦਰ ਕੌਰ ਆਂਗਨਵਾੜੀ ਵਰਕਰ, ਆਸ਼ਾ ਰਾਣੀ, ਤਜਿੰਦਰ ਕੌਰ, ਸਤਨਾਮ ਸਿੰਘ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।
