
ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਦੀ ਅਗਵਾਈ ਵਿੱਚ ਐਮ ਸੀ ਕ੍ਰਿਪਾਲ ਰਾਮ ਪਾਲਾ ਸਾਥੀਆ ਸਮੇਤ ਆਪ ਵਿੱਚ ਸ਼ਾਮਿਲ
ਗੜ੍ਹਸ਼ੰਕਰ ਦੀ ਰਾਜਨੀਤੀ ਵਿੱਚ ਵੱਡਾ ਭੁਚਾਲ ਐਮ ਸੀ ਕ੍ਰਿਪਾਲ ਰਾਮ ਪਾਲਾ ਨੇ ਸਾਥੀਆ ਸਮੇਤ ਫੁੱਲ ਦੀ ਥਾਂ ਫੜਿਆ ਝਾੜੂ।
ਗੜ੍ਹਸ਼ੰਕਰ 27 ਅਗਸਤ (ਅਸ਼ਵਨੀ ਸ਼ਰਮਾ) ਗੜ੍ਹਸ਼ੰਕਰ ਦੀ ਰਾਜਨੀਤੀ ਵਿੱਚ ਉਸ ਸਮੇਂ ਵੱਡਾ ਭੁਚਾਲ ਆਇਆ ਜਦੋਂ ਹਲਕਾ ਵਿਧਾਇਕ ਗੜ੍ਹਸ਼ੰਕਰ ਤੇ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਜੈ ਕ੍ਰਿਸ਼ਨ ਸਿੰਘ ਰੌੜੀ ਦੀ ਰਹਿਨੁਮਾਈ ਹੇਠ ਹਲਕਾ ਗੜ੍ਹਸ਼ੰਕਰ ਤੇ ਪੂਰੇ ਪੰਜਾਬ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਤੋ ਪ੍ਰਭਾਵਿਤ ਹੋ ਕੇ ਮਿਊਂਸੀਪਲ ਕੋਂਸਲ ਗੜ੍ਹਸ਼ੰਕਰ ਦੇ ਐਮ ਸੀ ਵਲੋਂ ਦਿਨੋ ਦਿਨ ਮੁਰਝਾ ਰਹੇ ਭਾਜਪਾ ਦੇ ਫੁੱਲ ਨੂੰ ਛੱਡ ਕੇ ਸਾਥੀਆ ਸਮੇਤ ਆਮ ਆਦਮੀ ਪਾਰਟੀ ਦਾ ਝਾੜੂ ਫੜ੍ਹ ਲਿਆ। ਇਸ ਮੌਕੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਹੁਰਾਂ ਗੜ੍ਹਸ਼ੰਕਰ ਵਿਚ ਭਾਰੀ ਇਕੱਠ ਦੋਰਾਨ ਐਮ ਸੀ ਕ੍ਰਿਪਾਲ ਰਾਮ ਪਾਲਾ ਤੇ ਸਾਥੀਆ ਨੂੰ ਆਪ ਵਿੱਚ ਸ਼ਾਮਿਲ ਕਰਵਾਉਦਿਆ ਕਿਹਾ ਕਿ ਗੜ੍ਹਸ਼ੰਕਰ ਹੀ ਨਹੀਂ ਪੂਰੇ ਦੇਸ਼ ਵਿੱਚ ਭਾਜਪਾ ਦਾ ਫੁੱਲ ਮੁਰਝਾ ਰਿਹਾ ਹੈ।ਭਾਜਪਾ ਦੇ ਫੁੱਲ ਨੇ ਮਨੀਪੁਰ ਵਿੱਚ ਔਰਤਾਂ ਦੇ ਸਨਮਾਨ ਨੂੰ ਸੜਕਾਂ ਉਤੇ ਰੋਲ ਕੇ ਪੂਰੇ ਦੇਸ਼ ਹੀ ਨਹੀਂ ਦੁਨੀਆ ਭਰ ਦੀਆਂ ਔਰਤਾਂ ਨੂੰ ਸ਼ਰਮਸਾਰ ਕੀਤਾ ਹੈ।ਇਸ ਮੌਕੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਵਲੋਂ ਮੁੱਖ ਮੰਤਰੀ ਦਿਲੀ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋ ਆਪਣੇ ਰਾਜਾ ਵਿੱਚ ਮੁਫਤ ਬਿਜਲੀ, ਪਾਣੀ, ਸਿਖਿਆ, ਸਿਹਤ ਸਹੂਲਤਾਂ ਅਤੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆ ਦੇਣ ਕੀਤੇ ਵਾਅਦਿਆ ਨੂੰ ਇੰਨ ਬਿੰਨ ਪੂਰੇ ਕਰਨ ਦੀ ਗੱਲ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਵਲੋ ਜਲਦ ਹੀ ਗੜ੍ਹਸ਼ੰਕਰ ਬਾਈਪਾਸ ਬਣਾਉਣ ਦੇ ਵਾਅਦੇ ਨੂੰ ਵੀ ਪੂਰਾ ਕਰਨ ਜਾ ਰਹੀ ਹੈ।ਇਸ ਮੌਕੇ ਉਹਨਾਂ ਪਿਛਲੀਆ ਸਰਕਾਰਾਂ ਦੇ ਬਿਜਲੀ ਬਿੱਲ ਲੈਣ ਉਪਰੰਤ ਵੀ ਬਿਜਲੀ ਬੋਰਡ ਨੂੰ ਘਾਟੇ ਵਿੱਚ ਰੱਖਣ ਦੀ ਨਿੰਦਾ ਕਰਦਿਆ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ 600 ਯੂਨਿਟ ਮੁਫਤ ਬਿਜਲੀ ਦੇਣ ਦੇ ਬਾਵਜੂਦ ਬਿਜਲੀ ਬੋਰਡ ਦਾ ਸਾਰਾ ਘਾਟਾ ਪੂਰਾ ਕਰ ਦਿੱਤਾ ਗਿਆ।ਇਹ ਸਿਰਫ ਇਸ ਕਰਕੇ ਸੰਭਵ ਹੋਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਨੀਅਤ ਤੇ ਨੀਤੀ ਸਾਫ ਸੀ।ਉਨਾਂ ਕਿਹਾ ਕਿ ਭਾਜਪਾ ਤੋਂ ਪੂਰੇ ਦੇਸ਼ ਦੀ ਜਨਤਾ ਹੀ ਨਹੀਂ ਸਗੋਂ ਉਸਦੇ ਆਗੂ ਵੀ ਦੁੱਖੀ ਹਨ।ਇਸੇ ਕਾਰਨ ਅਤੇ ਆਪ ਦੇ ਰਾਸ਼ਟਰੀ ਸੰਯੋਜਕ, ਦਿਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆ ਲੋਕ ਪੱਖੀ ਨੀਤੀਆ ਤੇ ਕਾਰਜਾ ਤੋਂ ਪ੍ਰਭਾਵਿਤ ਹੋ ਕੇ ਵੱਖ ਵੱਖ ਪਾਰਟੀਆ ਦੇ ਰਾਜਨੀਤਿਕ ਆਗੂ ਆਮ ਆਦਮੀ ਪਾਰਟੀ ਵਿੱਚ ਆਏ ਦਿਨ ਸ਼ਾਮਿਲ ਹੋ ਰਹੇ ਹਨ।ਇਸ ਮੌਕੇ ਉਨਾਂ ਐਮ ਸੀ ਕ੍ਰਿਪਾਲ ਰਾਮ ਪਾਲਾ , ਨਾਨਕ ਚੰਦ ਸਾਬਕਾ ਐਮ ਸੀ ,ਜੀਵਨ ਕੁਮਾਰ ਖੰਨਾ, ਚੌਧਰੀ ਮਹਿੰਦਰ ਪਾਲ , ਭਜਨ ਲਾਲ, ਸ਼੍ਰੀ ਮਤੀ ਤ੍ਰਿਪਤਾ ਦੇਵੀ, ਜਸਵੀਰ ਕੌਰ, ਦਰਸ਼ਨਾਂ ਦੇਵੀ ਸਮੇਤ ਅਨੇਕਾਂ ਸਾਥੀਆ ਦੇ ਆਪ ਪਾਰਟੀ ਵਿੱਚ ਸ਼ਾਮਿਲ ਹੋਣ ਲਈ ਜੀ ਆਇਆ ਨੂੰ ਆਖਿਆ ਤੇ ਉਹਨਾਂ ਨੂੰ ਪਾਰਟੀ ਵਿੱਚ ਬਣਦਾ ਮਾਨ ਸਨਮਾਨ ਦੇਣ ਦਾ ਵਾਅਦਾ ਕੀਤਾ। ਇਸ ਮੌਕੇ ਚਰਨਜੀਤ ਸਿੰਘ ਚੰਨੀ ਓ ਐੱਸ ਡੀ, ਸਰਪੰਚ ਬਲਦੀਪ ਸਿੰਘ ਇਬਰਾਹੀਮਪੁਰ, ਨੰਬਰਦਾਰ ਹਰਿੰਦਰ ਸਿੰਘ ਮਾਨ, ਕਿਸ਼ਨ ਚੰਦ, ਬਾਬਾ ਵਿਜੈ ਕੁਮਾਰ, ਚੌਧਰੀ ਰੋਸ਼ਨ ਲਾਲ, ਸਤਵੀਰ ਸਿੰਘ,ਧਰਮਪ੍ਰੀਤ ਸਿੰਘ ਪ੍ਰੀਤ, ਤੋਂ ਇਲਾਵਾ ਆਪ ਦੇ ਸਥਾਨਕ ਆਗੂ ਹਾਜਿਰ ਸਨ।
