ਨਹਿਰੂ ਯੁਵਾ ਕੇਂਦਰ ਦੇ ਅਕਾਊਂਟੈਂਟ ਵਿਜੇ ਰਾਣਾ ਦਾ ਸੇਵਾ ਮੁਕਤੀ ਮੌਕੇ ਸਨਮਾਨ

ਹੁਸ਼ਿਆਰਪੁਰ - ਨਹਿਰੂ ਯੁਵਾ ਕੇਂਦਰ ਸੰਗਠਨ ਭਾਰਤ ਸਰਕਾਰ ਦੇ ਅਦਾਰੇ ਵਿੱਚ 32 ਸਾਲ ਦੀਆਂ ਸ਼ਾਨਦਾਰ ਸੇਵਾਵਾਂ ਉਪਰੰਤ ਸੇਵਾ ਮੁਕਤੀ ਮੌਕੇ ਵਿਜੇ ਸਿੰਘ ਰਾਣਾ ਨੂੰ ਜ਼ਿਲੇ ਭਰ ਦੀਆਂ ਯੂਥ ਕਲੱਬਾਂ ਦੇ ਨੁਮਾਇੰਦਿਆਂ ਵੱਲੋਂ ਸਨਮਾਨਿਤ ਕੀਤਾ ਗਿਆ l ਇਸ ਮੌਕੇ ਨਹਿਰੂ ਯੁਵਾ ਕੇਂਦਰ ਸੰਗਠਨ ਹਿਮਾਚਲ ਪ੍ਰਦੇਸ਼ ਦੇ ਸਟੇਟ ਡਾਇਰੈਕਟਰ ਸੈਮਸਨ ਮਸੀਹ ਉਚੇਚੇ ਤੌਰ ਤੇ ਹਾਜ਼ਰ ਹੋਏ l

ਉਹਨਾਂ ਵਿਜੇ ਰਾਣਾ ਦੀਆਂ ਸ਼ਾਨਦਾਰ ਸੇਵਾਵਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਉਹਨਾਂ ਵਰਗਾ ਮਾਹਿਰ ਅਕਾਊਂਟੈਂਟ ਪੂਰੇ ਪੰਜਾਬ ਵਿੱਚ ਨਹੀਂ ਹੈ l ਇਸੇ ਕਰਕੇ ਵਿਭਾਗ ਉਸਦੀਆਂ ਸੇਵਾਵਾਂ ਚੰਡੀਗੜ੍ਹ ਸਮੇਤ ਕਈ ਜ਼ਿਲ੍ਹਿਆਂ ਵਿੱਚ ਲੈਂਦਾ ਰਿਹਾ ਹੈ l ਉਹ ਇੱਕ ਹਿੰਮਤੀ ਮਿਹਨਤੀ ਅਤੇ ਲਗਨ ਵਾਲਾ ਅਕਾਊਂਟੈਂਟ ਹੈ l ਜਿਲਾ ਯੂਥ ਕੋਆਰਡੀਨੇਟਰ ਰਾਕੇਸ਼ ਕੁਮਾਰ ਨੇ ਵਿਭਾਗ ਵੱਲੋਂ ਸਨਮਾਨਿਤ ਕਰਦਿਆਂ ਉਸ ਦੀਆਂ ਪ੍ਰਾਪਤੀਆਂ ਤੇ ਮਾਣ ਮਹਿਸੂਸ ਕੀਤਾ l ਯੂਥ ਆਗੂ ਕਰਮਜੀਤ ਸਿੰਘ ਸ਼ਾਹੀ ਅਤੇ ਬਲਵੀਰ ਸਿੰਘ ਅਮਰੀਕਾ ਤੋਂ ਉਚੇਚੇ ਤੌਰ ਤੇ ਪਧਾਰੇ l ਸੁਰ ਸੰਗਮ ਵਿਦਿਅਕ ਟਰਸਟ ਮਾਹਿਲਪੁਰ ਦੇ ਪ੍ਰਧਾਨ ਬਲਜਿੰਦਰ ਮਾਨ ਨੇ ਨਹਿਰੂ ਯੁਵਾ ਕੇਂਦਰ ਨਾਲ ਆਪਣੀ 40 ਸਾਲ ਦੀ ਸਾਂਝ ਦਾ ਇਤਿਹਾਸ ਫਰੋਲਿਆ l ਉਹਨਾਂ ਕਿਹਾ ਕਿ ਇਸ ਕੇਂਦਰ ਨੇ ਹਰ ਖੇਤਰ ਵਿੱਚ ਸ਼ਾਨਦਾਰ ਪ੍ਰਾਪਤੀਆਂ ਕਰਨ ਵਾਲੇ ਨੌਜਵਾਨ ਪੈਦਾ ਕੀਤੇ ਹਨ। ਜਿਨਾਂ ਵਿੱਚ ਵਿਜੇ ਰਾਣਾ ਦਾ ਵਿਸ਼ੇਸ਼ ਸਹਿਯੋਗ ਰਿਹਾ ਹੈ l ਅਸ਼ੋਕ ਪੁਰੀ ਦੁਆਰਾ ਕੀਤੇ ਗਏ ਮਨ ਸੰਚਾਲਨ ਨੇ ਇਸ ਸਮਾਰੋਹ ਨੂੰ ਰੌਚਕਤਾ ਭਰਪੂਰ ਬਣਾਈ ਰੱਖਿਆ l ਇਸ ਮੌਕੇ ਵਿਜੇ ਰਾਣਾ ਦੀ ਪਤਨੀ ਸਮੇਤ ਉਨਾਂ ਦੇ ਪਰਿਵਾਰਿਕ ਮੈਂਬਰ ਵੀ ਹਾਜ਼ਰ ਸਨ l ਨੌਜਵਾਨ ਆਗੂ ਅਮਰਜੀਤ ਸਿੰਘ ਠਰੋਲੀ,ਦਵਿੰਦਰ ਸਿੰਘ ਬੱਬੂ,ਅਸਿਸਟੈਂਟ ਡਾਇਰੈਕਟਰ ਪ੍ਰੀਤ ਕੋਹਲੀ, ਐਡਵੋਕੇਟ ਐਮ ਐਸ ਬੱਧਣ, ਅਨੀਤਾ, ਰਾਜੇਸ਼ ਵਾਡੇਕਰ, ਸ਼ੁਭਮ ਬੱਧਣ, ਹਰਲੀਨ,ਮਮਤਾ, ਰਜਨੀ ਦੇਵੀ, ਅਨਿਲ ਕੁਮਾਰ, ਅਸ਼ਵਨੀ ਕੁਮਾਰ, ਸੁਰਿੰਦਰ ਸਿੰਘ, ਗਗਨ ਰਾਣਾ, ਵਿਜੇ ਕੁਮਾਰ,  ਜੋਗਾ ਸਿੰਘ ਸਮੇਤ ਜ਼ਿਲ੍ਹੇ ਭਰ ਦੀਆਂ ਯੂਥ ਕਲੱਬਾਂ ਦੇ ਨੁਮਾਇੰਦੇ ਸ਼ਾਮਿਲ ਹੋਏ l