ਸਾਈ ਕਾਲਜ ਜਾਡਲਾ ਦਾ ਐਨ ਟੀ ਟੀ ਅਤੇ ਨੈਨੀ ਦਾ ਨਤੀਜਾ ਸ਼ਾਨਦਾਰ ਰਿਹਾ

ਨਵਾਂਸ਼ਹਿਰ, 1 ਮਾਰਚ : ਸਾਈ ਕਾਜਲ ਆਫ ਅਜੂਕੇਸ਼ਨ ਜਾਡਲਾ ਵਿਖੇ ਭਾਰਤ ਸਰਕਾਰ ਵਲੋਂ ਚਲਾਏ ਜਾ ਰਹੇ ਮਾਨਤਾ ਪ੍ਰਾਪਤ ਕੋਰਸ ਐਨ ਟੀ ਟੀ ਅਤੇ ਨੈਨੀ ਦੇ ਪਹਿਲੇ ਬੈਚ ਦਾ ਨਤੀਜਾ ਸ਼ਾਨਦਾਰ ਰਿਹਾ ਹੈ।

ਨਵਾਂਸ਼ਹਿਰ, 1 ਮਾਰਚ : ਸਾਈ ਕਾਜਲ ਆਫ ਅਜੂਕੇਸ਼ਨ ਜਾਡਲਾ ਵਿਖੇ ਭਾਰਤ ਸਰਕਾਰ ਵਲੋਂ ਚਲਾਏ ਜਾ ਰਹੇ ਮਾਨਤਾ ਪ੍ਰਾਪਤ ਕੋਰਸ ਐਨ ਟੀ ਟੀ ਅਤੇ ਨੈਨੀ ਦੇ ਪਹਿਲੇ ਬੈਚ ਦਾ ਨਤੀਜਾ ਸ਼ਾਨਦਾਰ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੇ ਚੇਅਰਮੈਨ ਪੀ ਕੇ ਜੌਹਰ, ਵਾਈਸ ਚੇਅਰਮੈਨ ਗੌਰਵ ਜੌਹਰ, ਪਿੰ੍ਰ. ਅਨੁਪਮ ਅਤੇ ਇੰਚਾਰਜ ਮਨਜਿੰਦਰ ਕੌਰ ਨੇ ਦੱਸਿਆ ਕਿ ਐਨ ਟੀ ਟੀ ਵਿਚੋਂ ਅਮਨਦੀਪ ਪੁੱਤਰੀ ਯੁਧਵੀਰ ਸਿੰਘ ਨੇ ਪਹਿਲਾ, ਆਰਜ਼ੂ ਪੁੱਤਰੀ ਬਲਬੀਰ ਸਿੰਘ ਨੇ ਦੂਸਰਾ ਅਤੇ ਅਮਿਤਾ ਪੁੱਤਰੀ ਬਲਬੀਰ ਸਿੰਘ ਨੇ ਤੀਸਰਾ, ਨੈਨੀ ਪਹਿਲੇ ਬੈਚ ਵਿਚੋਂ ਰੇਖਾ ਵਰਮਾ ਪੁੱਤਰੀ ਨੀਲਮ ਕੁਮਾਰ ਵਰਮਾ ਨੇ ਪਹਿਲਾ ਅਤੇ ਡੇਜ਼ੀ ਪੁੱਤਰੀ ਬਹਾਦਰ ਚੰਦ ਨੇ ਦੂਸਰਾ ਸਥਾਨ ਹਾਸਿਲ ਕਰਕੇ ਕਾਲਜ ਅਤੇ ਮਾਪਿਆਂ ਦਾ ਨਾਅ ਰੌਸ਼ਨ ਕੀਤਾ ਹੈ।ਇਸ ਮੌਕੇ ਇੰਚਾਰਜ ਮਨਜਿੰਦਰ ਕੌਰ ਕਿਰਨ ਬਾਲਾ ਸਮੇਤ ਸਮੂਹ ਸਟਾਫ ਨੇ ਹੋਣਹਾਰ ਵਿਿਦਆਰਥਣਾਂ ਨੂੰ ਵਧਾਈ ਦਿੱਤੀ ਹੈ।