ਦਸਵੇਂ ਦਿਨ ਵਿੱਚ ਦਾਖ਼ਲ ਪੱਕੇ ਧਰਨੇ ਨੂੰ ਮੰਗਾਂ ਮੰਨੇ ਜਾਣ ਤਕ ਜਾਰੀ ਰੱਖਣ ਦਾ ਐਲਾਨ
ਪਟਿਆਲਾ, 28 ਦਸੰਬਰ - ਪੰਜਾਬੀ ਯੂਨੀਵਰਸਿਟੀ ਦੇ ਸਿਕਿਓਰਟੀ ਗਾਰਡਾਂ, ਮਸਾਲਚੀ, ਕੁਕ ਤੇ ਲਿਫਟ ਅਪਰੇਟਰਾਂ ਦਾ ਪੱਕਾ ਧਰਨਾ ਅੱਜ ਦਸਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ ਪਰ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਅਤੇ ਰਾਜ ਸਰਕਾਰ ਨੇ ਉਨ੍ਹਾਂ ਨੂੰ ਅਜੇ ਤਕ ਕੋਈ ਹੱਥ ਪੱਲਾ ਨਹੀਂ ਫੜਾਇਆ।

ਯੂਨੀਵਰਸਿਟੀ ਪ੍ਰਸ਼ਾਸਨ ਤੇ ਸਰਕਾਰ ਦੇ ਇਸ ਰਵਈਏ ਦੀ ਨਿਖੇਧੀ ਕਰਦਿਆਂ ਧਰਨਾ ਦੇ ਰਹੇ ਮੁਲਾਜ਼ਮਾਂ ਦੇ ਆਗੂ ਅਰਵਿੰਦਰ ਸਿੰਘ ਬਾਬਾ ਨੇ ਦੱਸਿਆ ਕਿ 213 ਸਿਕਿਓਰਟੀ ਗਾਰਡ, 14 ਮਸਾਲਚੀ-ਕੁੱਕ ਅਤੇ 3 ਲਿਫਟ ਅਪਰੇਟਰ ਨਿਰਧਾਰਤ ਸਮੇਂ ਦੀ ਸੇਵਾ ਮੁਕੰਮਲ ਕਰ ਚੁੱਕੇ ਹਨ ਪਰ ਉਨ੍ਹਾਂ ਨੂੰ ਅਗਲੇ ਚੈਨਲ ਵਿੱਚ ਨਹੀਂ ਲਿਆਂਦਾ ਜਾ ਰਿਹਾ। ਉਹ ਪਿਛਲੇ ਕਾਫੀ ਸਮੇਂ ਤੋਂ ਮੰਗ ਕਰ ਰਹੇ ਹਨ ਕਿ ਠੇਕੇ ਵਾਲੇ ਮੁਲਾਜ਼ਮਾਂ ਨੂੰ ਡੇਲੀ ਵੇਜ, ਡੇਲੀ ਵੇਜ ਨੂੰ ਫਿਕਸ ਅਤੇ ਫ਼ਿਕਸ ਵਾਲ਼ਿਆਂ ਨੂੰ ਐਡਹਾਕ 'ਤੇ ਕੀਤਾ ਜਾਵੇ ਪਰ ਕਿਸੇ ਦੇ ਕੰਨਾਂ 'ਤੇ ਜੂੰ ਨਾ ਸਰਕਣ ਕਾਰਨ ਅੰਦੋਲਨ ਦੇ ਰਾਹ ਪੈਣਾ ਪਿਆ। ਉਨ੍ਹਾਂ ਕਿਹਾ ਕਿ ਕੜਾਕੇ ਦੀ ਠੰਢ ਦੇ ਬਾਵਜੂਦ ਮੁਲਾਜ਼ਮਾਂ ਵੱਲੋਂ ਪੱਕਾ ਧਰਨਾ ਜਾਰੀ ਹੈ ਤੇ ਹੱਕੀ ਮੰਗਾਂ ਮੰਨੇ ਜਾਣ ਤਕ ਜਾਰੀ ਰਹੇਗਾ।