ਅੱਜ 24 ਜਨਵਰੀ, 2024 ਨੂੰ ਪੰਜਾਬ ਇੰਜਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਵਿਖੇ ਇੱਕ ਨਵੀਂ ਕੰਟੀਨ ਦਾ ਉਦਘਾਟਨ ਕੀਤਾ ਗਿਆ।

ਚੰਡੀਗੜ੍ਹ: 24 ਜਨਵਰੀ, 2024:- ਅੱਜ 24 ਜਨਵਰੀ, 2024 ਨੂੰ ਪੰਜਾਬ ਇੰਜਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਵਿਖੇ ਇੱਕ ਨਵੀਂ ਕੰਟੀਨ ਦਾ ਉਦਘਾਟਨ ਕੀਤਾ ਗਿਆ। ਕੰਟੀਨ ਦੀ ਇਸ ਨਵੀਂ ਇਮਾਰਤ ਦਾ ਉਦਘਾਟਨ PEC ਦੇ ਡਾਇਰੈਕਟਰ, ਪ੍ਰੋ. (ਡਾ. ) ਬਲਦੇਵ ਸੇਤੀਆ ਜੀ ਦੇ ਨਾਲ ਰਜਿਸਟਰਾਰ ਕਰਨਲ (ਵੈਟਰਨ) ਆਰ.ਐਮ.ਜੋਸ਼ੀ, ਡੀ.ਐਸ.ਏ ਡਾ. ਡੀ.ਆਰ. ਪ੍ਰਜਾਪਤੀ ਅਤੇ ਸੰਸਥਾ ਦੇ ਸਮੂਹ ਫੈਕਲਟੀ ਅਤੇ ਸਟਾਫ਼ ਮੈਂਬਰ ਸਮੇਤ ਕੀਤਾ।

ਡਾਇਰੈਕਟਰ, ਪ੍ਰੋ. (ਡਾ.) ਬਲਦੇਵ ਸੇਤੀਆ ਜੀ ਨੇ ਅਸਟੇਟ ਦਫ਼ਤਰ ਦੇ ਸਟਾਫ਼ ਮੈਂਬਰਾਂ ਅਤੇ ਸੰਸਥਾ ਦੇ ਸਮੂਹ ਫੈਕਲਟੀ ਮੈਂਬਰਾਂ ਨੂੰ ਕੈਂਪਸ ਵਿੱਚ ਇਸ ਨਵੇਂ ਉੱਦਮ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ, ਕਿ ਇਸ ਸਥਾਨ ਚ ਇੱਕ ਸੁਕੂਨ ਹੈ 'ਤੇ ਖਾਣ ਪੀਣ ਦੀਆਂ ਵਸਤੂਆਂ ਸਸਤੇ ਦਰਾਂ ਤੇ ਉਪਲੱਬਧ ਹਨ।

ਇਸ ਨਵੀਂ ਕੰਟੀਨ ਵਿੱਚ ਫੈਕਲਟੀ ਅਤੇ ਸਟਾਫ਼ ਮੈਂਬਰਾਂ ਲਈ ਬੈਠਣ ਦਾ ਵਿਸ਼ੇਸ਼ ਪ੍ਰਬੰਧ ਹੈ। ਇਸ ਦੇ ਨਾਲ ਵੱਖਰਾ ਵਾਸ਼ਰੂਮ ਵੀ ਜੁੜਿਆ ਹੋਇਆ ਹੈ। ਕਈ ਤਰ੍ਹਾਂ ਦੇ ਪੀਣ ਵਾਲੇ ਪਦਾਰਥ ਜਿਵੇਂ ਕਿ ਕੌਫੀ, ਚਾਹ, ਆਈਸਡ ਚਾਹ, ਸਾਫਟ ਡਰਿੰਕਸ; ਵੱਖ-ਵੱਖ ਕਿਸਮਾਂ ਦੇ ਸਨੈਕਸ ਅਤੇ ਸੈਂਡਵਿਚ; ਫਾਸਟ ਫੂਡ ਆਈਟਮਾਂ ਜਿਵੇਂ ਕਿ ਨੂਡਲਜ਼, ਮੈਗੀ ਆਦਿ ਇੱਥੇ ਵਾਜਬ ਅਤੇ ਨਿਯੰਤਰਿਤ ਕੀਮਤਾਂ 'ਤੇ ਪਰੋਸੇ ਜਾਣਗੇ। ਇਸ ਦੇ ਨਾਲ ਹੀ ਸਫਾਈ ਦਾ ਵੀ ਪੂਰਾ ਧਿਆਨ ਵੀ ਰੱਖਿਆ ਗਿਆ ਹੈ।

ਹੁਣ ਇਹ ਕੰਟੀਨ ਅਧਿਕਾਰਤ ਤੌਰ 'ਤੇ PEC ਦੇ ਵਿਦਿਆਰਥੀਆਂ, ਸਟਾਫ਼ ਅਤੇ ਫੈਕਲਟੀ ਲਈ ਖੋਲ੍ਹ ਦਿੱਤੀ ਗਈ ਹੈ। ਕੈਂਪਸ ਵਿੱਚ 23 ਜਨਵਰੀ, 2024 ਨੂੰ ਡਾਇਰੈਕਟਰ ਪ੍ਰੋ. (ਡਾ.) ਬਲਦੇਵ ਸੇਤੀਆ ਜੀ ਵੱਲੋਂ ਇੱਕ ਛੋਟੇ ਜਿਹੇ ਕੈਫੇ ਦਾ ਉਦਘਾਟਨ ਵੀ ਕੀਤਾ ਗਿਆ ਸੀ। ਦੋਵੇਂ ਫ਼ੂਡ ਕੈਫ਼ੇ ਹੁਣ ਕਾਰਜਕਾਰੀ ਮੋਡ ਵਿੱਚ ਹਨ। ਰਿਸਰਚ ਸਕੌਲਰ ਅਤੇ ਵਿਦਿਆਰਥੀਆਂ ਲਈ ਆਪਣੇ ਲੰਬੇ ਅਧਿਐਨ ਦੇ  ਦੌਰਾਨ ਇਸ ਸਹੂਲਤ ਦਾ ਲਾਭ ਲੈਣਾ ਵਧੇਰੇ ਸੰਭਵ ਹੈ।