ਸਰਕਾਰੀ ਕਾਲਜ ਵਿਖੇ ਕੈਰੀਅਰ ਗਾਈਡੈਂਸ ਐਂਡ ਪਲੇਸਮੈਂਟ ਸੈਲ ਵਿਸ਼ੇ ਤੇ ਲੈਕਚਰ ਕਰਵਾਇਆ
ਐਸ ਏ ਐਸ ਨਗਰ, 23 ਜਨਵਰੀ - ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਪੰਜਾਬ ਸਰਕਾਰ ਦੁਆਰਾ ਚਲਾਈ ਜਾ ਰਹੀ ਰੋਜ਼ਗਾਰ ਮੁਹਿੰਮ ਤਹਿਤ ਜਾਰੀ ਗਰਾਂਟ ਰਾਹੀਂ ਕਾਲਜ ਪ੍ਰਿੰਸੀਪਲ ਸ਼੍ਰੀਮਤੀ ਹਰਜੀਤ ਗੁਜਰਾਲ ਦੀ ਅਗਵਾਈ ਹੇਠ ਕੈਰੀਅਰ ਗਾਈਡੈਂਸ ਐਂਡ ਪਲੇਸਮੈਂਟ ਸੈਲ ਵਿਸ਼ੇ ਤੇ 12 ਜਨਵਰੀ ਤੋਂ ਚਲ ਰਹੇ ਲੈਕਚਰਾਂ ਦੀ ਲੜੀ ਅਧੀਨ ਸਟਾਰਟਅੱਪ ਚੈਲਿੰਜ ਦੀ ਸ਼ੁਰੂਆਤ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਸੰਬੰਧੀ ਲੈਕਚਰ ਕਰਵਾਇਆ ਗਿਆ।

ਇਸ ਮੌਕੇ ਇਨੋਵੇਸ਼ਨ ਮਿਸ਼ਨ ਪੰਜਾਬ, ਮੁਹਾਲੀ ਤੋਂ ਮੋਟੀਵੇਸ਼ਨਲ ਸਪੀਕਰ ਸ੍ਰੀ ਅਦਿਰਾਜ ਆਹਲੂਵਾਲੀਆ ਅਤੇ ਸ੍ਰੀ ਆਸ਼ੂਤੋਸ਼ ਢੀਂਗਰਾ ਨੇ ਕਿਸੇ ਵੀ ਕੰਮ ਕਰਨ ਤੋਂ ਪਹਿਲਾਂ ਆਉਣ ਵਾਲੀਆਂ ਮੁਸ਼ਕਿਲਾਂ ਵਿਚੋਂ ਕਿਸ ਤਰ੍ਹਾਂ ਬਾਹਰ ਨਿਕਲਿਆ ਜਾ ਸਕਦਾ ਹੈ, ਬਾਰੇ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ।
ਕਰੀਅਰ ਗਾਈਡੈਂਸ ਐਂਡ ਪਲੇਸਮੈਂਟ ਸੈਲ ਦੇ ਕਨਵੀਨਰ ਪ੍ਰੋ ਰਸ਼ਮੀ ਪ੍ਰਭਾਕਰ ਨੇ ਸ੍ਰੀ ਅਦਿਰਾਜ ਆਹਲੂਵਾਲੀਆ ਅਤੇ ਸ੍ਰੀ ਆਸ਼ੂਤੋਸ਼ ਢੀਂਗਰਾ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।