
ਸਵ.ਕਸ਼ਮੀਰ ਸਿੰਘ ਚੀਮਾ ਯਾਦਗਾਰੀ ਵਿਸ਼ਾਲ ਖੂਨਦਾਨ ਕੈਂਪ ਮਾਤਾ ਨੈਣਾਂ ਆਰੀਆ ਧਰਮਸ਼ਾਲਾ ਸਮਾਣਾ ਵਿਖੇ 15 ਅਕਤੂਬਰ ਨੂੰ
ਸਮਾਣਾ 14 ਅਕਤੂਬਰ- ਸ਼ਹਿਰ ਦੀ ਮਾਣਮੱਤੀ ਸ਼ਖ਼ਸੀਅਤ ਸ.ਦਵਿੰਦਰ ਸਿੰਘ ਨੀਟਾ ਚੀਮਾ ਅਤੇ ਲਾਡੀ ਚੀਮਾ ਵਲੋਂ ਬਾਪੂ ਸਵ.ਕਸ਼ਮੀਰ ਸਿੰਘ ਚੀਮਾ ਦੀ ਯਾਦ ਨੂੰ ਸਮਰਪਿਤ ਥੈਲਾਸੀਮੀਆ ਤੋਂ ਪੀੜ੍ਹਤ ਬੱਚਿਆਂ ਲਈ ਵਿਸ਼ਾਲ ਖੂਨਦਾਨ ਕੈਂਪ ਸ਼੍ਰੀ ਸਨਾਤਨ ਧਰਮ ਮਹਾਂਵੀਰ ਦਲ ਸਮਾਣਾ ਦੇ ਸਹਿਯੋਗ ਨਾਲ 15 ਅਕਤੂਬਰ ਨੂੰ ਸਥਾਨਕ ਨੈਣਾਂ ਆਰੀਆ ਧਰਮਸ਼ਾਲਾ ਵਿਖੇ ਸਵੇਰੇ 9 ਵਜੇ ਤੋਂ ਲਗਾਇਆ ਜਾ ਰਿਹਾ ਹੈ
ਸਮਾਣਾ 14 ਅਕਤੂਬਰ- ਸ਼ਹਿਰ ਦੀ ਮਾਣਮੱਤੀ ਸ਼ਖ਼ਸੀਅਤ ਸ.ਦਵਿੰਦਰ ਸਿੰਘ ਨੀਟਾ ਚੀਮਾ ਅਤੇ ਲਾਡੀ ਚੀਮਾ ਵਲੋਂ ਬਾਪੂ ਸਵ.ਕਸ਼ਮੀਰ ਸਿੰਘ ਚੀਮਾ ਦੀ ਯਾਦ ਨੂੰ ਸਮਰਪਿਤ ਥੈਲਾਸੀਮੀਆ ਤੋਂ ਪੀੜ੍ਹਤ ਬੱਚਿਆਂ ਲਈ ਵਿਸ਼ਾਲ ਖੂਨਦਾਨ ਕੈਂਪ ਸ਼੍ਰੀ ਸਨਾਤਨ ਧਰਮ ਮਹਾਂਵੀਰ ਦਲ ਸਮਾਣਾ ਦੇ ਸਹਿਯੋਗ ਨਾਲ 15 ਅਕਤੂਬਰ ਨੂੰ ਸਥਾਨਕ ਨੈਣਾਂ ਆਰੀਆ ਧਰਮਸ਼ਾਲਾ ਵਿਖੇ ਸਵੇਰੇ 9 ਵਜੇ ਤੋਂ ਲਗਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨੀਟਾ ਚੀਮਾ ਅਤੇ ਲਾਡੀ ਚੀਮਾ ਨੇ ਦੱਸਿਆ ਕਿ ਇਹ ਖੂਨਦਾਨ ਕੈਂਪ ਉਨ੍ਹਾਂ ਦੇ ਪਿਤਾ ਸਵ.ਕਸ਼ਮੀਰ ਸਿੰਘ ਚੀਮਾ ਦੀ ਯਾਦ ਨੂੰ ਸਮਰਪਿਤ ਹੈ ਅਤੇ ਇਸ ਮੌਕੇ ਖੂਨਦਾਨੀਆਂ ਦਾ ਹੌਸਲਾ ਅਫ਼ਜ਼ਾਈ ਕਰਨ ਲਈ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਪੰਜਾਬ ਚੇਤਨ ਸਿੰਘ ਜੌੜਾਮਾਜਰਾ ਸ਼ਿਰਕਤ ਕਰਨਗੇ।ਉਨਾਂ ਅੱਗੇ ਕਿਹਾ ਕਿ ਮਨੁੱਖਤਾ ਦੀ ਸੇਵਾ ਵਾਲੀ ਸੋਚ ਰੱਖਣ ਵਾਲ ਸਮੂਹ ਇਲਾਕਾ ਵਾਸੀਆਂ ਨੂੰ ਇਸ ਕੈਂਪ ਵਿੱਚ ਪਹੁੰਚ ਕੇ ਖੂਨਦਾਨ ਕਰਨ ਲਈ ਅਪੀਲ ਹੈ ਅਤੇ ਉਨਾਂ ਕਿਹਾ ਕਿ ਅੱਜ ਬਹੁਤੀਆਂ ਜਾਨਾਂ ਸਿਰਫ ਸਮੇਂ ਸਿਰ ਖੂਨ ਨਾ ਮਿਲਣ ਅਤੇ ਖੂਨ ਦੀ ਕਮੀ ਕਾਰਨ ਅਜਾਈਂ ਮੌਤ ਦੇ ਮੂੰਹ ਵਿੱਚ ਚਲੀਆਂ ਜਾਂਦੀਆਂ ਹਨ ਇਸ ਲਈ ਇਹ ਸਾਡਾ ਮੁਢਲਾ ਫਰਜ਼ ਬਣਦਾ ਹੈ ਕਿ ਉਹ ਇਸ ਮਹਾਂਦਾਨ ਪ੍ਰਤੀ ਨਾ ਕੇਵਲ ਖੁਦ ਬਲਕਿ ਆਪਣੇ ਪਰਿਵਾਰਾਂ, ਦੋਸਤਾਂ ਤੇ ਜਾਣਕਾਰਾਂ ਨੂੰ ਵੀ ਜਾਗਰੂਕ ਕੀਤਾ ਜਾਵੇ।
