ਸੰਤ ਬਾਬਾ ਖੇਮ ਸਿੰਘ ਦੀ ਬਰਸੀ ਮੌਕੇ ਖੂਨਦਾਨ ਕੈਂਪ 25-26 ਨੂੰ।
ਨਵਾਂਸ਼ਹਿਰ - ਗੁਰਦੁਆਰਾ ਅਕਾਲ ਬੁੰਗਾ ਅਲਾਚੌਰ ਵਾਲੇ ਸੰਤ ਬਾਬਾ ਖੇਮ ਸਿੰਘ ਦੀ ਬਰਸੀ ਮੌਕੇ ਉਹਨਾਂ ਦੀ ਨਿੱਘੀ ਯਾਦ ਵਿੱਚ ਬਲੱਡ ਸੈਂਟਰ ਨਵਾਂਸ਼ਹਿਰ ਵਿਖੇ ਗੁਰਦੁਆਰਾ ਅਕਾਲ ਬੁੰਗਾ ਅਲਾਚੌਰ ਵਲੋਂ ਖ਼ੂਨਦਾਨ ਕੈਂਪ ਮਿਤੀ 25 ਅਤੇ 26 ਜੂਨ ਦਿਨ ਮੰਗਲਵਾਰ ਅਤੇ ਬੁੱਧਵਾਰ ਨੂੰ ਲਗਾਇਆ ਜਾ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮੋਟੀਵੇਟਰ ਦੇਸ ਰਾਜ ਬਾਲੀ ਮੁਬਾਰਕਪੁਰ ਨੇ ਦੱਸਿਆ ਕਿ ਭਾਵੇਂ ਪਿਛਲੇ ਕਈ ਸਾਲਾਂ ਤੋਂ ਇਹ ਕੈਂਪ ਗੁਰਦੁਆਰਾ ਅਕਾਲ ਬੁੰਗਾ ਅਲਾਚੌਰ ਵਿਖੇ ਹੀ ਲਗਾਇਆ ਜਾਂਦਾ ਹੈ ਪਰ ਇਸ ਵਾਰ ਗਰਮੀ ਜ਼ਿਆਦਾ ਹੋਣ ਕਾਰਨ ਅਤੇ ਹੋਰ ਤਕਨੀਕੀ ਕਾਰਨਾਂ ਕਰਕੇ ਇਹ ਕੈਂਪ ਦੋ ਦਿਨ ਬਲੱਡ ਸੈਂਟਰ ਨਵਾਂਸ਼ਹਿਰ ਵਿਖੇ ਹੀ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਮਾਜ ਸੇਵੀ ਰਵਿੰਦਰ ਸਿੰਘ ਰਿੱਕੀ ਇਟਲੀ ਵਾਲਿਆਂ ਵਲੋਂ ਆਪਣੇ ਪਿਤਾ ਮਹਿੰਦਰ ਸਿੰਘ ਯੋਧਾ ਦੀ ਯਾਦ ਵਿੱਚ ਹਰੇਕ ਖੂਨਦਾਨੀ ਨੂੰ ਵਿਸ਼ੇਸ਼ ਤੋਹਫ਼ੇ ਦੇਕੇ ਸਨਮਾਨਿਤ ਕੀਤਾ ਜਾਵੇਗਾ।