15 ਜਨਵਰੀ ਨੂੰ ਲਗੇਗਾ ਇੰਤਕਾਲਾ ਸਬੰਧੀ ਦੂਸਰਾ ਵਿਸ਼ੇਸ਼ ਕੈੰਪ - ਡਿਪਟੀ ਕਮਿਸ਼ਨਰ

ਨਵਾਂਸ਼ਹਿਰ - ਇੰਤਕਾਲਾਂ ਦੇ ਲੰਬਿਤ ਪਏ ਮਾਮਲੇ ਨਿਪਟਾਉਣ ਲਈ 15 ਜਨਵਰੀ 2024 ਨੂੰ ਦੂਸਰਾ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ| ਇਹ ਜਾਣਕਰੀ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦਿੰਦਿਆਂ ਦਸਿਆਂ ਕਿ ਪੰਜਾਬ ਰਾਜ ਵਿੱਚ ਮਿਤੀ 6 ਜਨਵਰੀ 2024 ਨੂੰ ਲਗਾਏ ਗਏ ਵਿਸ਼ੇਸ਼ ਇੰਤਕਾਲ ਕੈਂਪਾਂ ਦੀ ਸਫਲਤਾ ਤੋਂ ਬਾਅਦ ਸਰਕਾਰ ਵਲੋਂ ਇੰਤਕਾਲਾਂ ਦੇ ਲੰਬਿਤ ਪਏ ਮਾਮਲੇ ਨਿਪਟਾਉਣ ਲਈ ਦੂਸਰਾ ਵਿਸ਼ੇਸ਼ ਕੈਂਪ ਆਯੋਜਿਤ ਕਰਨ ਦਾ ਫੈਸਲਾ ਲਿਆ ਗਿਆ ਹੈ ਅਤੇ ਹੁਣ ਇਹ ਕੈਂਪ ਜ਼ਿਲ੍ਹੇ ਭਰ ਦੀਆਂ ਤਹਿਸੀਲਾਂ/ਸਬ-ਤਹਿਸੀਲਾਂ ਵਿੱਚ 15 ਜਨਵਰੀ 2024 (ਸੋਮਵਾਰ) ਨੂੰ ਲਗਾਇਆ ਜਾਣਾ ਹੈ।

ਡਿਪਟੀ ਕਮਿਸ਼ਨਰ ਨੇ ਦਸਿਆਂ ਕਿ ਸੰਬੰਤ ਅਧਿਕਾਰੀਆਂ ਨੂੰ ਇਸ ਦੂਸਰੇ ਵਿਸ਼ੇਸ਼ ਇੰਤਕਾਲਾ ਕੈਂਪ ਨੂੰ ਸਫਲ ਬਣਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ| ਉਨ੍ਹਾਂ ਦਸਿਆਂ ਕਿ ਕੈੰਪ ਜਿਲ੍ਹਾ ਪ੍ਰਬੰਧਕੀ ਕੰਪਲੈਕਸ/ਤਹਿਸੀਲਾਂ/ਸਬ-ਤਹਿਸੀਲਾਂ ਵਿਖੇ ਲਗਾਏ ਜਾਣਗੇ| ਉਨ੍ਹਾਂ ਨੇ ਸਬੰਧਤ ਅਧਿਕਰੀਆਂ ਨੂੰ ਕਿਹਾ ਕਿ ਉਹ ਇਸ ਕੈੰਪ ਸਬੰਧੀ ਵੱਧ ਤੋਂ ਵੱਧ ਲੋਕਾਂ ਨੂੰ ਜਾਣੂ ਕਰਵਾਉਣ| ਉਨ੍ਹਾਂ ਕਿਹਾ ਕਿ ਜਿਲ੍ਹੇ ਦੇ ਸਮੂਹ ਮਾਲ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ ਕਿ ਉਹ ਵੱਖ-ਵੱਖ ਤਹਿਸੀਲਾਂ ਦਾ ਦੌਰਾ ਕਰਕੇ ਯਕੀਨੀ ਬਣਾਉਣ ਕਿ ਇਸ ਵਿਸ਼ੇਸ਼ ਕੈਂਪ ਦਾ ਲਾਭ ਵੱਧ ਤੋਂ ਵੱਧ ਆਮ ਲੋਕਾਂ ਨੂੰ ਮਿਲ ਸਕੇ। 
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਦੂਸਰੇ ਕੈੰਪ ਵਿੱਚ ਮੰਨਜੂਰ ਕੀਤੇ ਜਾਣ ਵਾਲੇ ਇੰਤਕਾਲਾ ਦੀ ਪ੍ਰਗਤੀ ਰਿਪੋਰਟ ਕੈਂਪ ਦੀ ਸਮਾਪਤੀ ਤੋਂ ਤੁਰੰਤ ਬਾਅਦ ਗੁਗਲ ਸਪਰੈਡਸ਼ੀਟ ਵਿੱਚ ਅਪਡੇਟ ਕੀਤੀ ਜਾਵੇ|