ਹਥਿਆਰ ਦੀ ਨੋਕ ਤੇ ਖੋਈ ਐਕਟੀਵਾ ਮਾਹਿਲਪੁਰ ਪੁਲਸ ਨੇ ਕੀਤਾ ਕਾਬੂ ਚੋਰ

ਮਾਹਿਲਪੁਰ - ਪੰਜਾਬ ਸਰਕਾਰ ਦੀਆ ਹਦਾਇਤਾ ਅਨੁਸਾਰ ਮਾੜੇ ਅਨਸਰਾਂ ਅਤੇ ਲੁੱਟਾ ਖੋਹਾਂ ਕਰਨ ਵਾਲੇ ਵਿਅਕਤੀਆਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਾਲੂ ਕੀਤੀ ਗਈ ਹੈ। ਜਿਸ ਅਧੀਨ ਸੁਰਿੰਦਰ ਲਾਂਬਾ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾ ਦੀ ਰਹਿਨੁਮਾਈ ਹੇਠ ਪਰਮਿੰਦਰ ਸਿੰਘ ਡੀ ਐਸ ਪੀ ਗੜਸ਼ੰਕਰ ਦੀਆ ਹਦਾਇਤਾਂ ਅਨੁਸਾਰ ਐਸ.ਆਈ ਰਮਨ ਕੁਮਾਰ ਮੁੱਖ ਅਫਸਰ ਥਾਣਾ ਮਾਹਿਲਪੁਰ ਦੀ ਦੇਖ ਰੇਖ ਹੇਠ ਏ ਐਸ ਆਈ ਕੁਲਵੰਤ ਸਿੰਘ ਚੌਂਕੀ ਇੰਚਾਰਜ ਕੋਟ ਫਤੂਹੀ ਥਾਣਾ ਮਾਹਿਲਪੁਰ ਜੋ ਕਿ ਗਸ਼ਤ ਚੈਕਿੰਗ ਦੌਰਾਨ ਕੋਟ ਫਤੂਹੀ ਮੌਜੂਦ ਸੀ

ਮਾਹਿਲਪੁਰ - ਪੰਜਾਬ ਸਰਕਾਰ ਦੀਆ ਹਦਾਇਤਾ ਅਨੁਸਾਰ ਮਾੜੇ ਅਨਸਰਾਂ ਅਤੇ ਲੁੱਟਾ ਖੋਹਾਂ ਕਰਨ ਵਾਲੇ ਵਿਅਕਤੀਆਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਾਲੂ ਕੀਤੀ ਗਈ ਹੈ। ਜਿਸ ਅਧੀਨ ਸੁਰਿੰਦਰ ਲਾਂਬਾ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾ ਦੀ ਰਹਿਨੁਮਾਈ ਹੇਠ ਪਰਮਿੰਦਰ ਸਿੰਘ ਡੀ ਐਸ ਪੀ ਗੜਸ਼ੰਕਰ ਦੀਆ ਹਦਾਇਤਾਂ ਅਨੁਸਾਰ ਐਸ.ਆਈ ਰਮਨ ਕੁਮਾਰ ਮੁੱਖ ਅਫਸਰ ਥਾਣਾ ਮਾਹਿਲਪੁਰ ਦੀ ਦੇਖ ਰੇਖ ਹੇਠ ਏ ਐਸ ਆਈ ਕੁਲਵੰਤ ਸਿੰਘ ਚੌਂਕੀ ਇੰਚਾਰਜ ਕੋਟ ਫਤੂਹੀ ਥਾਣਾ ਮਾਹਿਲਪੁਰ ਜੋ ਕਿ ਗਸ਼ਤ ਚੈਕਿੰਗ ਦੌਰਾਨ ਕੋਟ ਫਤੂਹੀ ਮੌਜੂਦ ਸੀ, ਤਾ ਸਤਨਾਮ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਬਿੰਜੋ ਥਾਣਾ ਮਾਹਿਲਪੁਰ ਜਿਲਾ ਹੁਸ਼ਿਆਰਪੁਰ ਨੇ ਇਤਲਾਹ ਦਿਤੀ। ਕਿ ਮਿਤੀ 14-07-2024 ਨੂੰ ਵਕਤ ਕਰੀਬ 01:00 ਸਵੇਰੇ ਆਪਣੇ ਘਰ ਤੋਂ ਆਪਣੀ ਡੱਬਰੀ ਵਾਲੀ ਮੋਟਰ ਨੇੜੇ ਪਾਵਰ ਪਲਾਂਟ ਖੇਤਾਂ ਨੂੰ ਪਾਣੀ ਲਾਉਣ ਲਈ ਜਾ ਰਿਹਾ ਸੀ। ਜਦੋਂ ਮੈਂ ਪਾਲ ਮਾਸਟਰ ਦੀ ਮੋਟਰ ਦੇ ਕੋਲ ਪੁੱਜਾ ਤਾਂ ਅੱਗਿਓ ਤਿੰਨ ਨੌਜਵਾਨ ਮੋਟਰਸਾਈਕਲ ਸਵਾਰ ਆ ਰਹੇ ਸੀ। ਜਿਨਾਂ ਨੇ ਮੈਨੂੰ ਘੇਰ ਲਿਆ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ। ਮੈਂ ਆਪਣਾ ਬਚਾਅ ਕਰਦਾ ਹੋਇਆ ਖੇਤਾਂ ਵੱਲ ਨੂੰ ਭੱਜ ਗਿਆ ਤੇ ਮੇਰੇ ਪਿਠ ਤੇ ਥੋੜੀ ਸੱਟ ਲੱਗੀ ਤੇ ਤਿੰਨੋ ਨੌਜਵਾਨ ਮੇਰੀ ਐਕਟਿਵਾ ਖੋਹ ਕੇ ਭੱਜ ਗਏ। ਮੈਂ ਰੌਲਾ ਪਾਇਆ ਤਾਂ ਪਿੰਡ ਦੇ ਲੋਕ ਬਾਹਰ ਆ ਗਏ। ਜੋ ਮੌਕੇ ਤੋਂ ਭੱਜ ਗਏ। ਜਿਹਨਾ ਦੇ ਖਿਲਾਫ ਮੁਕਦਮਾ ਨੰਬਰ 141 ਮਿਤੀ 14-7-.2024 ਅ/ਧ 379-ਬੀ ਆਈ ਪੀ ਸੀ ਥਾਣਾ ਮਾਹਿਲਪੁਰ ਦਰਜ ਰਜਿਸਟਰ ਕੀਤਾ ਗਿਆ। ਜੋ ਅੱਜ ਸ਼ਪੈਸਲ ਨਾਕਾ ਬੰਦੀ ਦੌਰਾਨ ਕੋਟ ਫਤੂਹੀ ਤੋ ਭਾਰਤ ਵੰਸ @ ਵੰਸ ਪੁੱਤਰ ਬਹਾਦਰ ਰਾਮ ਵਾਸੀ ਪੈਂਸਰਾ ਥਾਣਾ ਮਾਹਿਲਪੁਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਨੇ ਦੌਰਾਨੇ ਪੁੱਛਗਿੱਛ ਦੱਸਿਆ ਕਿ ਸੁਖਵਿੰਦਰ ਸਿੰਘ ਪੁੱਤਰ ਬਲਰਾਮ ਰਾਮ ਵਾਸੀ ਪਿੰਡ ਰੀਹਲਾ ਥਾਣਾ ਮਾਹਿਲਪੁਰ ਥਾਣਾ ਦੇ ਘਰੋਂ ਮੈਂ ਅਤੇ ਹਰਜੋਤ ਸਿੰਘ ਉਰਫ ਜੋਤਾ ਪੁੱਤਰ ਦਿਲਬਾਗ ਸਿੰਘ ਜੋ ਆਪਣੇ ਨਾਨਕੇ ਪਿੰਡ ਨਰਿਆਲਾ ਵਿਖੇ ਰਹਿੰਦਾ ਹੈ ਅਤੇ ਉਸਦਾ ਆਪਣਾ ਪਿੰਡ ਬਡਲਾ ਥਾਣਾ ਮੇਹਟੀਆਣਾ, ਸੀਪਾ ਪੁੱਤਰ ਸਰਬਜੀਤ ਸਿੰਘ ਵਾਸੀ ਨਰਿਆਲਾ ਥਾਣਾ ਮਾਹਿਲਪੁਰ, ਗੁਰਵੀਰ ਸਿੰਘ ਉਰਫ ਗੋਰਵ ਪੱਤਰ ਜਸਵੰਤ ਸਿੰਘ ਵਾਸੀ ਪੱਦੀ ਸੂਰਾ ਸਿੰਘ ਥਾਣਾ ਮਾਹਿਲਪੁਰ ਜਿਲ੍ਹਾ ਹੁਸ਼ਿਆਰਪੁਰ ਮਿਤੀ 8/9-7-2024 ਦੀ ਦਰਮਿਆਨੀ ਰਾਤ ਸਮੇ ਅਸੀ ਚੋਰੀ ਕੀਤੀ ਸੀ। ਜਿਸਤੇ-ਮੁਕਦਮਾ ਨੰਬਰ 137 ਮਿਤੀ 10.02.2024 ਅ:/ਧ: 379-ਬੀ, 34 ਭ:ਦ ਥਾਣਾ ਮਾਹਿਲਪੁਰ ਦਰਜ ਰਜਿਸਟਰ ਕੀਤਾ ਗਿਆ। ਜਿਸਤੇ ਏ ਐਸ ਆਈ ਕੁਲਵੰਤ ਸਿੰਘ ਚੋਕੀ ਇੰਚਾਰਜ ਕੋਟ ਫਤੂਹੀ ਵਲੋਂ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਕੀਤੀਆ ਚੋਰੀ ਬਾਰੇ ਪਤਾ ਕੀਤਾ ਜਾ ਰਹੀ ਹੈ।