ਫੇਜ਼ 4 ਵਿੱਚ ਹਰੇ ਦਰਖਤਾਂ ਦੇ ਟਾਹਣੇ ਵੱਢੇ ਨਗਰ ਨਿਗਮ ਦੇ ਐਸ ਈ ਵਲੋਂ ਕਾਰਵਾਈ ਦਾ ਭਰੋਸਾ
ਐਸ ਏ ਐਸ ਨਗਰ , 7 ਦਸੰਬਰ - ਸਰਦੀਆਂ ਦੇ ਮੌਸਮ ਵਿੱਚ ਵਸਨੀਕਾਂ ਵਲੋਂ ਆਪਣੇ ਘਰਾਂ ਦੇ ਅੱਗੇ ਪਿੱਛੇ ਲੱਗੇ ਦਰਖਤਾਂ ਨੂੰ ਕਟਵਾਏ ਜਾਣ ਦੀ ਕਾਰਵਾਈ ਅਕਸਰ ਅੰਜਾਮ ਦਿੱਤੀ ਜਾਂਦੀ ਹੈ ਸਰਦੀਆਂ ਦਾ ਮੌਸਮ ਆਰੰਭ ਹੋਣ ਕਾਰਨ ਇਹ ਕਾਰਵਾਈ ਮੁੜ ਜੋਰ ਫੜਣ ਲੱਗ ਗਈ ਹੈ। ਵਸਨੀਕਾਂ ਵਲੋਂ ਇਹ ਕਹਿ ਕੇ ਦਰਖਤ ਵੱਢ ਦਿੱਤੇ ਜਾਂਦੇ ਹਨ ਕਿ ਇਹਨਾਂ ਕਾਰਨ ਉਹਨਾਂ ਦੇ ਘਰ ਵਿੱਚ ਧੁੱਪ ਨਹੀਂ ਆਉਂਦੀ ਅਤੇ ਅਜਿਹਾ ਕਰਕੇ ਹਰੇ ਭਰੇ ਦਰਖਤਾਂ ਦਾ ਘਾਣ ਕੀਤਾ ਜਾਂਦਾ ਹੈ।

ਸਥਾਨਕ ਫੇਜ਼ 4 ਵਿੱਚ ਸਥਿਤ ਸਾਹਿਬਜਾਦਾ ਅਜੀਤ ਸਿੰਘ ਮਾਰਕੀਟ ਦੇ ਸਾਮ੍ਹਣੇ ਪੈਂਦੀਆਂ ਕੋਠੀਆਂ ਦੇ ਪਿੱਛੇ ਲੱਗੇ ਦੋ ਹਰੇ ਭਰੇ ਦਰਖਤਾਂ ਦੇ ਮੋਟੇ ਟਾਹਣੇ ਕਿਸੇ ਵਲੋਂ ਵੱਢ ਦਿੱਤੇ ਗਏ। ਇਸ ਸੰਬੰਧੀ ਮਾਰਕੀਟ ਦੇ ਦੁਕਾਨਦਾਰਾਂ ਨੇ ਕਿਹਾ ਅੱਜ ਕੁੱਝ ਵਿਅਕਤੀ ਕੁਲਹਾੜੀਆਂ ਲੈ ਕੇ ਆਏ ਸਨ ਅਤੇ ਦਰਖਤਾਂ ਤੇ ਚੜ੍ਹ ਕੇ ਦਰਖਤ ਵੱਢ ਕੇ ਚਲੇ ਗਏ। ਇਸ ਦੌਰਾਨ ਜਦੋਂ ਇਹਨਾਂ ਵਿਅਕਤੀਆਂ ਨੂੰ ਪੁੱਛਿਆ ਗਿਆ ਕਿ ਉਹ ਦਰਖਤ ਕਿਉਂ ਵੱਢ ਰਹੇ ਹਨ ਤਾਂ ਉਹ ਇਹ ਕਹਿ ਕੇ ਉੱਥੋਂ ਚਲੇ ਗੲ।ੇ ਕਿ ਉਹਨਾਂ ਨੂੰ ਨਗਰ ਨਿਗਮ ਵਲੋਂ ਭੇਜਿਆ ਗਿਆ ਹੈ।
ਮੌਕੇ ਤੇ ਵੱਢੇ ਗਏ ਦਰਖਤਾਂ ਦੇ ਟਾਹਣੇ ਅਤੇ ਹੋਰ ਕਬਾੜ ਖਿਲਰਿਆ ਹੋਇਆ ਸੀ ਅਤੇ ਇਹ ਦਰਖਤ ਕਿਸਨੇ ਕਟਵਾਏ ਹਨ ਇਸ ਬਾਰੇ ਕੋਈ ਵੀ ਗੱਲ ਕਰਨ ਲਈ ਤਿਆਰ ਨਹੀਂ ਸੀ।
ਇਸ ਸੰਬੰਧੀ ਸੰਪਰਕ ਕਰਨ ਤੇ ਨਗਰ ਨਿਗਮ ਦੇ ਐਸ ਈ ਨੇ ਕਿਹਾ ਕਿ ਉਹਨਾਂ ਨੂੰ ਨਿਗਮ ਵਲੋਂ ਫੇਜ਼ 4 ਵਿੱਚ ਦਰਖਤ ਕਟਵਾਏ ਜਾਣ ਦੀ ਜਾਣਕਾਰੀ ਨਹੀਂ ਹੈ। ਉਹਨਾਂ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰਵਾਉਣਗੇ ਅਤੇ ਦਰਖਤਾਂ ਨੂੰ ਕਟਵਾਉਣ ਵਾਲਿਆਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।