ਆਮ ਆਦਮੀ ਪਾਰਟੀ ਹੇਠਲੇ ਪੱਧਰ 'ਤੇ ਵਰਕਰਾਂ ਦਾ ਸਨਮਾਨ ਬਹਾਲ ਕਰਦੀ ਆਈ ਹੈ -ਇੰਦਰਜੀਤ ਸੰਧੂ

ਪਟਿਆਲਾ, 9 ਮਾਰਚ - ਸਥਾਨਕ ਪ੍ਰੈਸ ਰੋਡ ਵੈਲਫੇਅਰ ਐਸੋਸੀਏਸ਼ਨ ਵੱਲੋਂ ਆਮ ਆਦਮੀ ਪਾਰਟੀ ਲੋਕ ਸਭਾ ਇੰਚਾਰਜ ਅਤੇ ਪੰਜਾਬ ਸਟੇਟ ਕੰਟੇਨਰ ਤੇ ਵੇਅਰ ਹਾਊਸਿੰਗ ਕਾਰਪੋਰੇਸ਼ਨ ਲਿਮਟਿਡ ਦੇ ਚੇਅਰਮੈਨ ਇੰਦਰਜੀਤ ਸਿੰਘ ਸੰਧੂ , ਅਮਰਜੀਤ ਸਿੰਘ ਬਲਾਕ ਪ੍ਰਧਾਨ, ਕੰਵਲਜੀਤ ਸਿੰਘ ਮਲਹੋਤਰਾ ਨਵ ਨਿਯੁਕਤ ਬਲਾਕ ਸੋਸ਼ਲ ਮੀਡੀਆ ਪ੍ਧਾਨ (ਪਟਿਆਲਾ ਸ਼ਹਿਰੀ), ਦਾ ਪ੍ਧਾਨ ਬਲਵਿੰਦਰ ਸਿੰਘ ਬੰਟੀ ਨੇ ਸਿਰੋਪਾਉ ਪ੍ਰਦਾਨ ਕਰ ਕੇ ਸਨਮਾਨਿਤ ਕੀਤਾ।

ਸ. ਸੰਧੂ ਨੇ ਇਸ ਮੌਕੇ ਆਖਿਆ ਕਿ ਆਮ ਆਦਮੀ ਹੀ ਇਕ ਅਜਿਹੀ ਪਾਰਟੀ ਹੈ , ਜੋ ਹੇਠਲੇ ਪੱਧਰ 'ਤੇ  ਵਰਕਰਾਂ ਨੂੰ ਉਤਸ਼ਾਹਿਤ ਤੇ ਉਨ੍ਹਾਂ ਦਾ ਮਾਣ ਤੇ ਸਤਿਕਾਰ ਬਹਾਲ ਕਰਦੀ ਆਈ ਹੈ। ਉਨ੍ਹਾਂ ਲੋਕਾਂ ਨੂੰ ਸੱਦਾ ਦਿਤਾ ਕਿ ਉਹ ਆਮ ਆਦਮੀ ਪਾਰਟੀ ਦੇ ਹੱਥ ਮਜ਼ਬੂਤ ਕਰਨ
ਤੇ ਆਉਣ ਵਾਲੀਆਂ ਪਾਰਲੀਮੈਂਟ ਦੀਆਂ 13 ਦੀਆਂ 13 ਸੀਟਾਂ ਜਿਤਾ ਕੇ ਪਾਰਟੀ ਦੀ ਝੋਲੀ 'ਚ ਪਾਉਣ। ਉਨ੍ਹਾਂ ਹੋਰ ਕਿਹਾ ਕਿ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ੀ ਸੋਚ ਦਾ ਹੀ ਨਤੀਜਾ ਹੈ ਕਿ ਪਾਰਟੀ ਅੱਜ ਵਿਕਾਸ ਦੇ ਝੰਡੇ ਗੱਡ ਰਹੀ ਹੈ।