ਨਿਰਵਾਣੁ ਕੁਟੀਆ ਮਾਹਿਲਪੁਰ ਵਿਖੇ 'ਮੈਡੀਟੇਸ਼ਨ ਸ਼ਿਵਰ' 25 ਦਸੰਬਰ ਨੂੰ

ਮਾਹਿਲਪੁਰ, - (18 ਦਸੰਬਰ) ਸਰੀਰਕ ਤੰਦਰੁਸਤੀ ਅਤੇ ਮਨ ਦੀ ਖੁਸ਼ੀ ਦੀਆਂ ਤਰੰਗਾਂ ਪੈਦਾ ਕਰਨ ਲਈ ਨਿਰਵਾਣੁ ਕੁਟੀਆ ਮਾਹਿਲਪੁਰ ਵਿਖੇ 'ਮੈਡੀਟੇਸ਼ਨ ਸ਼ਿਵਰ' 25 ਦਸੰਬਰ ਦਿਨ ਸੋਮਵਾਰ ਨੂੰ ਸਵੇਰੇ 11 ਤੋਂ 2 ਵਜੇ ਤੱਕ ਲਗਾਇਆ ਜਾ ਰਿਹਾ ਹੈl ਇਸ ਮੌਕੇ ਸਭ ਤੋਂ ਪਹਿਲਾਂ ਮਨ ਦੀ ਇਕਾਗਰਤਾ ਅਤੇ ਖੁਸ਼ੀ ਪੈਦਾ ਕਰਨ ਲਈ 'ਧਿਆਨ ਸਾਧਨਾ' ਕੀਤੀ ਜਾਵੇਗੀl ਇਸ ਤੋਂ ਬਾਅਦ ਸਰੀਰਕ ਤੰਦਰੁਸਤੀ ਨੂੰ ਮੁੱਖ ਰੱਖਦਿਆਂ ਸੱਭਿਆਚਾਰਕ ਪ੍ਰੋਗਰਾਮ (ਹੱਸਣਾ, ਗਾਉਣਾ, ਨੱਚਣਾ, ਟੱਪਣਾ) ਕੀਤਾ ਜਾਵੇਗਾl ਸਮੇਂ ਤੇ ਪਰਿਸਥਿਤੀਆਂ ਅਨੁਸਾਰ ਖਾਣ ਪੀਣ ਦਾ ਉਚਿਤ ਪ੍ਰਬੰਧ ਹੋਵੇਗਾl ਉਸ ਦਿਨ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਏ ਕੇਕ ਵੀ ਕੱਟਿਆ ਜਾਵੇਗਾl

ਮਾਹਿਲਪੁਰ, - (18 ਦਸੰਬਰ)  ਸਰੀਰਕ ਤੰਦਰੁਸਤੀ ਅਤੇ ਮਨ ਦੀ ਖੁਸ਼ੀ ਦੀਆਂ ਤਰੰਗਾਂ ਪੈਦਾ ਕਰਨ ਲਈ ਨਿਰਵਾਣੁ ਕੁਟੀਆ ਮਾਹਿਲਪੁਰ ਵਿਖੇ 'ਮੈਡੀਟੇਸ਼ਨ ਸ਼ਿਵਰ' 25 ਦਸੰਬਰ ਦਿਨ ਸੋਮਵਾਰ ਨੂੰ ਸਵੇਰੇ 11 ਤੋਂ 2 ਵਜੇ ਤੱਕ ਲਗਾਇਆ ਜਾ ਰਿਹਾ ਹੈl  ਇਸ ਮੌਕੇ ਸਭ ਤੋਂ ਪਹਿਲਾਂ ਮਨ ਦੀ ਇਕਾਗਰਤਾ ਅਤੇ ਖੁਸ਼ੀ ਪੈਦਾ ਕਰਨ ਲਈ 'ਧਿਆਨ ਸਾਧਨਾ' ਕੀਤੀ ਜਾਵੇਗੀl ਇਸ ਤੋਂ ਬਾਅਦ ਸਰੀਰਕ ਤੰਦਰੁਸਤੀ ਨੂੰ ਮੁੱਖ ਰੱਖਦਿਆਂ ਸੱਭਿਆਚਾਰਕ ਪ੍ਰੋਗਰਾਮ (ਹੱਸਣਾ, ਗਾਉਣਾ, ਨੱਚਣਾ, ਟੱਪਣਾ) ਕੀਤਾ ਜਾਵੇਗਾl ਸਮੇਂ ਤੇ ਪਰਿਸਥਿਤੀਆਂ ਅਨੁਸਾਰ ਖਾਣ ਪੀਣ ਦਾ ਉਚਿਤ ਪ੍ਰਬੰਧ ਹੋਵੇਗਾl ਉਸ ਦਿਨ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਏ ਕੇਕ ਵੀ ਕੱਟਿਆ ਜਾਵੇਗਾl ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਨਿਰਵਾਣੁ ਕੁਟੀਆ ਮਾਹਿਲਪੁਰ  ਦੇ ਪ੍ਰਬੰਧਕਾਂ ਨੇ ਦੱਸਿਆ ਕਿ ਹਰ ਵਿਅਕਤੀ ਲਈ ਰੋਜ਼ਾਨਾ ਧਿਆਨ ਸਾਧਨਾਂ ਦਾ ਅਭਿਆਸ ਕਰਨਾ ਬਹੁਤ ਜਰੂਰੀ ਹੈl ਧਿਆਨ ਸਾਧਨਾ ਦਾ ਸਿੱਖਣਾ ਬਹੁਤ ਜਰੂਰੀ ਹੈ, ਜੋ ਕਿ ਇਸ ਤਰ੍ਹਾਂ ਦੇ ਕੈਂਪਾਂ ਤੋਂ ਸਿੱਖ ਕੇ ਅਤੇ ਬਾਅਦ ਵਿੱਚ ਆਪਣੀ ਜ਼ਿੰਦਗੀ ਵਿੱਚ ਰੋਜ਼ਾਨਾ ਇਸ ਦਾ ਅਭਿਆਸ ਕਰਕੇ ਅਨੇਕਾਂ ਤਰ੍ਹਾਂ ਦੇ ਵਿਕਾਰਾਂ ਤੋਂ ਦੂਰ ਹੋਇਆ ਜਾ ਸਕਦਾ ਹੈl ਇਸੇ ਤਰ੍ਹਾਂ ਸਾਨੂੰ ਆਪਣੇ ਸਰੀਰ ਦੀ ਤੰਦਰੁਸਤੀ ਲਈ ਸਰੀਰਕ ਗਤੀਵਿਧੀਆਂ ਨਿਰੰਤਰ ਕਰਦੇ ਰਹਿਣਾ ਚਾਹੀਦਾ ਹੈl ਜਦੋਂ ਵੀ ਸਮਾਂ ਮਿਲੇ ਹੱਸਣਾ,ਗਾਉਣਾ ਤੇ ਨੱਚਣਾ ਜਰੂਰ ਚਾਹੀਦਾ ਹੈl ਇਸ ਤਰ੍ਹਾਂ ਕਰਨ ਨਾਲ ਸਾਡੇ ਸਰੀਰ ਵਿੱਚ ਖੁਸ਼ੀ ਦੇਣ ਵਾਲੇ ਹਾਰਮੋਨਸ ਪੈਦਾ ਹੁੰਦੇ ਹਨ, ਜੋ ਸਾਨੂੰ  ਸਰੀਰਕ ਅਤੇ ਮਾਨਸਿਕ ਤੌਰ ਤੇ ਅਨੰਦਿਤ ਕਰਦੇ ਹਨl