ਦੋ ਬਾਇਕ ਸਵਾਰ ਨੌਜਵਾਨਾਂ ਵਲੋ ਚੁੱਪ ਚਪੀਤੇ ਗੋਲੀਆਂ ਚਲਾ ਕੇ ਮੌਕੇ ਤੋ ਫਰਾਰ , ਪਿੰਡ ਵਿੱਚ ਬਣਿਆਂ ਦਹਿਸ਼ਤ ਮਹੌਲ।

ਗੜ੍ਹਸੰਕਰ 24 ਮਾਰਚ - ਇਥੋ ਪੰਜ ਕਿਲਮੀਟਰ ਦੂਰ ਹਿਮਾਚਲ ਪ੍ਰਦੇਸ਼ ਦੀ ਹੱਦ ਨਾਲ ਲੱਗਦੇ ਪਿੰਡ ਮੈਹਿੰਦਵਾਣੀ ਵਿੱਚ ਬੀਤੀ ਰਾਤ ਦੋ ਅਣਪਛਾਤੇ ਬਾਈਕ ਸਵਾਰ ਨੌਜਵਾਨਾਂ ਵਲੋ ਚੁੱਪ ਚਪੀਤੇ ਇੱਕ ਘਰ ਦੇ ਗੇਟ ਤੇ ਬਾਹਰਲੀ ਸਾਈਡ ਤੋ ਗੋਲੀਆਂ। ਮਾਰ ਕੇ ਫਰਾਰ ਹੋਣ ਦੀ ਖਬਰ ਹੈ।

ਗੜ੍ਹਸੰਕਰ 24 ਮਾਰਚ - ਇਥੋ ਪੰਜ ਕਿਲਮੀਟਰ ਦੂਰ ਹਿਮਾਚਲ ਪ੍ਰਦੇਸ਼ ਦੀ ਹੱਦ ਨਾਲ ਲੱਗਦੇ ਪਿੰਡ ਮੈਹਿੰਦਵਾਣੀ ਵਿੱਚ ਬੀਤੀ ਰਾਤ ਦੋ ਅਣਪਛਾਤੇ ਬਾਈਕ ਸਵਾਰ ਨੌਜਵਾਨਾਂ ਵਲੋ ਚੁੱਪ ਚਪੀਤੇ ਇੱਕ ਘਰ ਦੇ ਗੇਟ ਤੇ ਬਾਹਰਲੀ ਸਾਈਡ ਤੋ ਗੋਲੀਆਂ। ਮਾਰ ਕੇ ਫਰਾਰ ਹੋਣ ਦੀ ਖਬਰ ਹੈ। ਮਿਲੀ ਜਾਣਕਾਰੀ ਮੁਤਾਵਿਕ ਪਿੰਡ ਮੈਹਿੰਦਵਾਣੀ ਵਿੱਚ ਬੀਤੀ ਰਾਤ ਕਰੀਬ 9.15 ਵਜੇ ਮਾਸਟਰ ਨਰੇਸ਼ ਕੁਮਾਰ ਦੇ ਘਰ ਮੂਹਰੇ ਮੇਨ ਰੋਡ ਤੇ ਪਟਾਕੇ ਚਲਣ ਦੀ ਅਵਾਜ ਸੁਣ ਕੇ ਜਦ ਉਹਨਾਂ ਨੇ ਆਪਣੇ ਘਰ ਦੀ ਬਾਹਰਲੀ ਲਾਈਟ ਚਲਾਈ ਤਾਂ ਗੇਟ ਦੇ ਬਾਹਰ ਖੜੇ ਦੋ ਬਾਈਕ ਸਵਾਰ ਨੌਜਵਾਨਾਂ ਮੌਕੇ ਤੋ ਤੁਰੰਤ ਬਾਈਕ ਤੇ ਸਵਾਰ ਹੋ ਕੇ ਬੀਣੇਵਾਲ ਰੋਡ ਵੱਲ ਨੂੰ ਫਰਾਰ ਹੋ ਗਏ। ਬਾਅਦ ਵਿੱਚ ਜਦ ਰੋਲਾ ਸੁਣ ਕੇ ਲੋਕ ਇੱਕਠੇ  ਹੋਏ ਤਾਂ ਦੇਖਿਆ ਕਿ ਗੇਟ ਤੇ ਦੋ ਗੋਲੀਆਂ। ਦੇ ਨਿਸ਼ਾਨ ਸਨ। ਗੇਟ ਦੀ ਚਾਦਰ ਮੋਟੀ ਹੋਣ ਕਾਰਣ ਗੋਲੀਆਂ ਗੇਟ ਨੂੰ ਕਰਾਸ ਨਹੀ ਕਰ ਸਕੀਆਂ। ਇਸ ਵਾਰਦਾਤ ਦੀ ਸੂਚਨਾਂ ਤੁਰੰਤ ਪੁਲਿਸ ਨੂੰ ਦਿੱਤੀ ਗਈ। ਐਸ ਐਚ ਓ ਗੜ੍ਹਸ਼ੰਕਰ ਗੁਰਿੰਦਰਜੀਤ ਸਿੰਘ ਤੁਰੰਤ ਪੁਲਿਸ ਫੋਰਸ ਲੈਕੇ ਮੌਕੇ ਤੇ ਪਹੁੰਚੇ। ਮੌਕੇ ਤੇ ਪੁਲਿਸ ਨੂੰ ਰਿਵਾਲਵਰ ਦੇ ਤਿੰਨ ਜਿੰਦਾ ਕਾਰਤੂਸ ਅਤੇ ਤਿੰਨ ਖੋਲ ਬਰਾਮਦ ਹੋਏ। ਡੀ ਐਸ ਪੀ ਪਰਮਿੰਦਰ ਸਿੰਘ ਨੇ ਵੀ ਮੌਕੇ ਦਾ ਦੌਰਾ ਕੀਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।