
ਪੀ.ਐਸ.ਪੀ. ਸੀ.ਐੱਲ. ਵੱਲੋਂ ਭਾਰਤੀ ਹਾਕੀ ਟੀਮ ਦੀ ਮੈਂਬਰ ਚਰਨਜੀਤ ਕੌਰ ਦਾ ਸਵਾਗਤ
ਪਟਿਆਲਾ, 30 ਨਵੰਬਰ - ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ ਐਸ ਪੀ ਸੀ ਐੱਲ) ਦੇ ਮੁੱਖ ਦਫਤਰ ਦੀ ਸੀਨੀਅਰ ਸਹਾਇਕ ਅਤੇ ਭਾਰਤੀ ਮਹਿਲਾ ਹਾਕੀ ਟੀਮ ਦੀ ਮੈਂਬਰ ਚਰਨਜੀਤ ਕੌਰ ਦਾ ਇਥੇ ਮੁੱਖ ਦਫ਼ਤਰ ਵਿਖੇ ਨਿੱਘਾ ਸਵਾਗਤ ਕੀਤਾ ਗਿਆ।
ਪਟਿਆਲਾ, 30 ਨਵੰਬਰ - ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ ਐਸ ਪੀ ਸੀ ਐੱਲ) ਦੇ ਮੁੱਖ ਦਫਤਰ ਦੀ ਸੀਨੀਅਰ ਸਹਾਇਕ ਅਤੇ ਭਾਰਤੀ ਮਹਿਲਾ ਹਾਕੀ ਟੀਮ ਦੀ ਮੈਂਬਰ ਚਰਨਜੀਤ ਕੌਰ ਦਾ ਇਥੇ ਮੁੱਖ ਦਫ਼ਤਰ ਵਿਖੇ ਨਿੱਘਾ ਸਵਾਗਤ ਕੀਤਾ ਗਿਆ।
ਚਰਨਜੀਤ ਕੌਰ ਨੇ ਪੰਜਾਬ ਦੀਆਂ ਛੇ ਹੋਰ ਪ੍ਰਤਿਭਾਸ਼ਾਲੀ ਔਰਤਾਂ ਦੇ ਨਾਲ 19 ਤੋਂ 26 ਨਵੰਬਰ ਤਕ ਹਾਂਗਕਾਂਗ ਵਿੱਚ ਹੋਈ ਵਿਸ਼ਵ ਮਾਸਟਰਜ਼ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਵਿੱਚ ਭਾਰਤੀ ਟੀਮ ਨੂੰ ਕਾਂਸੀ ਦਾ ਤਮਗ਼ਾ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ।
ਪੀ.ਐੱਸ.ਪੀ.ਸੀ.ਐੱਲ. ਦੇ ਡਾਇਰੈਕਟਰ ਪ੍ਰਬੰਧਕੀ ਜਸਬੀਰ ਸਿੰਘ ਸੁਰ ਸਿੰਘ ਨੇ ਚਰਨਜੀਤ ਕੌਰ ਨੂੰ ਰਾਸ਼ਟਰੀ ਟੀਮ ਵਿੱਚ ਪਾਏ ਸ਼ਾਨਦਾਰ ਯੋਗਦਾਨ ਨੂੰ ਮਾਨਤਾ ਦਿੰਦੇ ਹੋਏ ਨਿੱਜੀ ਤੌਰ 'ਤੇ ਜੀ ਆਇਆਂ ਕਿਹਾ। ਇਸ ਮੌਕੇ ਉਨ੍ਹਾਂ ਨਾਲ ਡਾਇਰੈਕਟਰ ਐਡਮਿਨ ਤੇਜ ਪਾਲ ਬਾਂਸਲ, ਡਿਪਟੀ ਚੀਫ਼ ਇੰਜੀਨੀਅਰ/ਤਕਨੀਕੀ ਕਮ ਇੰਚਾਰਜ ਪੀ.ਐਸ.ਪੀ.ਸੀ.ਐਲ. ਸਪੋਰਟਸ ਸੈੱਲ ਵੀ ਹਾਜ਼ਰ ਸਨ । ਚਰਨਜੀਤ ਕੌਰ ਦੀਆਂ ਪ੍ਰਾਪਤੀਆਂ 'ਤੇ ਮਾਣ ਅਤੇ ਪ੍ਰਸ਼ੰਸਾ ਪ੍ਰਗਟ ਕਰਦੇ ਹੋਏ, ਡਾਇਰੈਕਟਰ ਐਡਮਿਨ ਜਸਬੀਰ ਸਿੰਘ ਸੁਰ ਸਿੰਘ ਨੇ ਪੀ.ਐੱਸ.ਪੀ.ਸੀ.ਐੱਲ. 'ਚ ਉਨ੍ਹਾਂ ਦੀਆਂ ਪੇਸ਼ੇਵਰ ਜ਼ਿੰਮੇਵਾਰੀਆਂ ਅਤੇ ਹਾਕੀ ਦੇ ਖੇਤਰ 'ਚ ਬੇਮਿਸਾਲ ਪ੍ਰਦਰਸ਼ਨ ਤੇ ਸਮਰਪਣ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਚਰਨਜੀਤ ਕੌਰ ਦਾ ਸਨਮਾਨ ਕਰਕੇ ਪੀ. ਐੱਸ.ਪੀ.ਸੀ.ਐੱਲ. ਬੜਾ ਮਾਣ ਮਹਿਸੂਸ ਕਰ ਰਿਹਾ ਹੈ। ਆਪਣੇ ਸਟਾਫ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਪੀਐਸਪੀਸੀਐਲ ਦੀ ਵਚਨਬੱਧਤਾ ਨੂੰ ਬਿਆਨ ਕਰਦਿਆਂ ਡਾਇਰੈਕਟਰ ਐਡਮਿਨ ਨੇ ਕਿਹਾ, "ਪੀਐਸਪੀਸੀਐਲ ਸਟਾਫ ਵਿੱਚ ਖੇਡਾਂ ਦੀਆਂ ਗਤੀਵਿਧੀਆਂ ਨੂੰ ਉਤਸ਼ਾਹਤ ਕਰਨ ਲਈ ਸਮਰਪਿਤ ਯਤਨ ਕਰ ਰਿਹਾ ਹੈ, ਅਤੇ ਪੀਐਸਪੀਸੀਐਲ ਦੇ ਖਿਡਾਰੀਆਂ ਦੇ ਪ੍ਰਦਰਸ਼ਨ ਨੂੰ ਵਧਾਉਣ ਲਈ, ਸੰਸਥਾ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੀ ਹੈ।"
