
ਧੰਨ- ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਿਰਵਾਣੁ ਕੁਟੀਆ ਮਾਹਿਲਪੁਰ ਵਿਖੇ ਧਾਰਮਿਕ ਸਮਾਗਮ 27 ਨੂੰ
ਮਹਿਲਪੁਰ,(22 ਨਵੰਬਰ) ਧੰਨ- ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 555ਵੇ ਪ੍ਰਕਾਸ਼ ਉਤਸਵ ਦੇ ਸੰਬੰਧ ਵਿੱਚ ਨਿਰਵਾਣੁ ਕੁਟੀਆ ਮਾਹਿਲਪੁਰ ਵਿਖੇ ਧਾਰਮਿਕ ਸਮਾਗਮ 27 ਨਵੰਬਰ ਦਿਨ ਸੋਮਵਾਰ ਨੂੰ ਸਵੇਰੇ 10 ਤੋਂ 12 ਵਜੇ ਤੱਕ ਕਰਵਾਇਆ ਜਾ ਰਿਹਾ ਹੈl ਇਸ ਮੌਕੇ ਸਭ ਤੋਂ ਪਹਿਲਾਂ ਮੈਡੀਟੇਸ਼ਨ ਕੀਤੀ ਜਾਵੇਗੀl ਉਪਰੰਤ ਬਾਬਾ ਜੀ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਕੇ ਕੱਟਿਆ ਜਾਵੇਗਾl ਚਾਹ ਪਾਣੀ ਦਾ ਉਚਿਤ ਪ੍ਰਬੰਧ ਹੋਵੇਗਾl
ਮਹਿਲਪੁਰ,(22 ਨਵੰਬਰ) ਧੰਨ- ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 555ਵੇ ਪ੍ਰਕਾਸ਼ ਉਤਸਵ ਦੇ ਸੰਬੰਧ ਵਿੱਚ ਨਿਰਵਾਣੁ ਕੁਟੀਆ ਮਾਹਿਲਪੁਰ ਵਿਖੇ ਧਾਰਮਿਕ ਸਮਾਗਮ 27 ਨਵੰਬਰ ਦਿਨ ਸੋਮਵਾਰ ਨੂੰ ਸਵੇਰੇ 10 ਤੋਂ 12 ਵਜੇ ਤੱਕ ਕਰਵਾਇਆ ਜਾ ਰਿਹਾ ਹੈl ਇਸ ਮੌਕੇ ਸਭ ਤੋਂ ਪਹਿਲਾਂ ਮੈਡੀਟੇਸ਼ਨ ਕੀਤੀ ਜਾਵੇਗੀl ਉਪਰੰਤ ਬਾਬਾ ਜੀ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਕੇ ਕੱਟਿਆ ਜਾਵੇਗਾl ਚਾਹ ਪਾਣੀ ਦਾ ਉਚਿਤ ਪ੍ਰਬੰਧ ਹੋਵੇਗਾl ਇਸ ਦਿਨ ਪੂਰਨਮਾਸ਼ੀ ਦਾ ਦਿਨ ਵੀ ਹੈ, ਜੋ ਜਿਸ ਨੂੰ ਕਿ ਇੱਕ ਪੋਜੀਟਿਵ ਐਨਰਜੀ ਦਾ ਦਿਨ ਮੰਨਿਆ ਜਾਂਦਾ ਹੈ। ਨਿਰਵਾਣੁ ਕੁਟੀਆ ਦੇ ਪ੍ਰਬੰਧਕਾਂ ਅਨੁਸਾਰ ਸਮਾਗਮ ਦੀ ਸਮਾਪਤੀ ਤੋਂ ਬਾਅਦ ਅਸ਼ੋਕ ਵਿਜੇ ਦਸਵੀਂ ਦੇ ਸਮਾਗਮ ਵਿੱਚ ਹਿੱਸਾ ਲੈਣ ਵਾਲੀਆਂ ਬੱਚੀਆਂ ਨੂੰ ਗੁਰਦੁਆਰਾ ਪੀਰ ਬਾਲਾ ਸਾਹਿਬ, ਮੈਲੀ ਡੈਮ ਅਤੇ ਹੋਰ ਪ੍ਰਕਿਰਤਿਕ ਨਜ਼ਾਰਿਆਂ ਦੇ ਦਰਸ਼ਨ ਕਰਵਾਏ ਜਾਣਗੇl ਇਹ ਸਮਾਗਮ ਐਨ. ਆਰ. ਆਈ. ਕਮਲਜੀਤ ਕੌਰ ਸਾਬਕਾ ਸਰਪੰਚ ਪਿੰਡ ਮਹਿਮਦੋਵਾਲ ਵਲੋਂ ਹਰ ਸਾਲ ਦੀ ਤਰ੍ਹਾਂ ਕਰਵਾਇਆ ਜਾ ਰਿਹਾ ਹੈl ਸਮਾਗਮ ਵਿੱਚ ਐਨ.ਆਰ.ਆਈ. ਰਾਜਕੁਮਾਰ ਜੀ ਵੀ ਵਿਸ਼ੇਸ਼ ਤੌਰ ਤੇ ਸਹਿਯੋਗ ਕਰ ਰਹੇ ਹਨl ਨਿਰਵਾਣੁ ਕੁਟੀਆ ਦੇ ਪ੍ਰਬੰਧਕਾਂ ਅਨੁਸਾਰ ਕੁਟੀਆ ਵਿਖੇ ਲਗਭਗ ਪਿਛਲੇ 10 ਸਾਲਾਂ ਤੋਂ ਉਸਾਰੂ ਸੋਚ ਨੂੰ ਸਮਰਪਿਤ ਪ੍ਰੋਗਰਾਮ ਕੀਤਾ ਜਾਂਦਾ ਹੈl ਪ੍ਰੋਗਰਾਮ ਕਰਨ ਦਾ ਮੁੱਖ ਉਦੇਸ਼ ਬੁੱਧ ਮਹਾਂਪੁਰਸ਼ਾਂ ਦੀ ਸੋਚ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਹੈl
