ਸਟੇਟ ਲੈਵਲ ਦੀਆਂ ਖੇਡਾਂ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਨੇ ਫੁਟਬਾਲ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ

ਮਾਹਿਲਪੁਰ, (18 ਨਵੰਬਰ) ਸਟੇਟ ਲੈਵਲ ਦੀਆਂ ਖੇਡਾਂ ਮਲੇਰਕੋਟਲਾ ਵਿੱਚ ਹੋਈਆਂl ਖੇਡਾਂ ਵਿੱਚ ਫੁੱਟਬਾਲ ਦਾ ਦਿਲਚਸਪ ਮੁਕਾਬਲਾ ਲੁਧਿਆਣਾ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੀਆਂ ਟੀਮਾਂ ਵਿਚਕਾਰ ਹੋਇਆ, ਜਿਸ ਵਿੱਚ 1-0 ਨਾਲ ਲੁਧਿਆਣਾ ਜੇਤੂ ਅਤੇ ਜ਼ਿਲਾ ਹੁਸ਼ਿਆਰਪੁਰ ਦੂਜੇ ਸਥਾਨ ਤੇ ਰਿਹਾl ਦਿਲਚਸਪ ਗੱਲ ਇਹ ਰਹੀ ਕਿ ਜਿਲਾ ਹੁਸ਼ਿਆਰਪੁਰ ਦੀ ਫੁੱਟਬਾਲ ਟੀਮ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਮੁੱਗੋਵਾਲ ਦੇ 6ਖਿਡਾਰੀ ਮੈਚ ਖੇਡੇ ਅਤੇ ਉਹਨਾਂ ਨੇ ਖੇਡ ਵਿੱਚ ਚੰਗਾ ਪ੍ਰਦਰਸ਼ਨ ਦਿਖਾਇਆl

ਮਾਹਿਲਪੁਰ, (18 ਨਵੰਬਰ) ਸਟੇਟ ਲੈਵਲ ਦੀਆਂ ਖੇਡਾਂ ਮਲੇਰਕੋਟਲਾ ਵਿੱਚ ਹੋਈਆਂl ਖੇਡਾਂ ਵਿੱਚ ਫੁੱਟਬਾਲ ਦਾ ਦਿਲਚਸਪ ਮੁਕਾਬਲਾ ਲੁਧਿਆਣਾ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੀਆਂ ਟੀਮਾਂ ਵਿਚਕਾਰ ਹੋਇਆ, ਜਿਸ ਵਿੱਚ 1-0  ਨਾਲ ਲੁਧਿਆਣਾ ਜੇਤੂ ਅਤੇ ਜ਼ਿਲਾ ਹੁਸ਼ਿਆਰਪੁਰ ਦੂਜੇ ਸਥਾਨ ਤੇ ਰਿਹਾl ਦਿਲਚਸਪ ਗੱਲ ਇਹ ਰਹੀ ਕਿ ਜਿਲਾ ਹੁਸ਼ਿਆਰਪੁਰ ਦੀ ਫੁੱਟਬਾਲ ਟੀਮ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਮੁੱਗੋਵਾਲ ਦੇ 6ਖਿਡਾਰੀ ਮੈਚ ਖੇਡੇ ਅਤੇ ਉਹਨਾਂ ਨੇ ਖੇਡ ਵਿੱਚ ਚੰਗਾ ਪ੍ਰਦਰਸ਼ਨ ਦਿਖਾਇਆl  ਪ੍ਰਾਪਤ ਜਾਣਕਾਰੀ ਅਨੁਸਾਰ ਬੀ.ਪੀ.ਈ.ਓ. ਚਰਨਜੀਤ ਸਿੰਘ, ਬੀ.ਐਨ.ਓ. ਹਰਵਿੰਦਰ ਬੰਗਾ, ਫੁਟਬਾਲ ਕੋਚ ਮੁਨੀਤ ਖੰਨਾ ਅਤੇ ਟੀਮ ਮੈਨੇਜਰ ਕਰਨੈਲ ਸਿੰਘ ਮੁੱਖ ਅਧਿਆਪਕ ਸਰਕਾਰੀ ਐਲੀਮੈਂਟਰੀ ਸਕੂਲ ਮੁੱਗੋਵਾਲ ਸਮੇਤ ਸਮੁੱਚੀ ਮੈਨੇਜਿੰਗ ਟੀਮ ਦਾ ਇਸ ਜਿੱਤ ਵਿੱਚ ਵਿਸ਼ੇਸ ਯੋਗਦਾਨ ਰਿਹਾl  ਗੱਲਬਾਤ ਕਰਦਿਆਂ ਕਰਨੈਲ ਸਿੰਘ ਮੁੱਖ ਅਧਿਆਪਕ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀ ਜਿੱਥੇ ਪੜ੍ਹਾਈ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹਨl ਇਸ ਦੇ ਨਾਲ ਉਹ ਖੇਡਾਂ ਵਿੱਚ ਵੀ ਸ਼ਾਨਦਾਰ ਮੱਲਾਂ ਮਾਰ ਰਹੇ ਹਨl ਹੁਸ਼ਿਆਰਪੁਰ ਦੀ ਫੁੱਟਬਾਲ ਟੀਮ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਦੇ 6 ਵਿਦਿਆਰਥੀਆਂ ਤਾਂ ਮੈਚ ਖੇਡਣਾ ਸਕੂਲ ਲਈ ਇੱਕ ਬਹੁਤ ਮਾਣ ਵਾਲੀ ਗੱਲ ਹੈl ਵਰਨਣਯੋਗ ਹੈ ਕਿ ਅੰਤਰਰਾਸ਼ਟਰੀ ਅਥਲੀਟ ਮਨੀਸ਼ਾ ਕਲਿਆਣ ਵੀ ਇਸੇ ਪਿੰਡ ਮੁਗੋਵਾਲ ਦੀ ਰਹਿਣ ਵਾਲੀ ਹੈl ਉਹ ਵੀ ਪਿੰਡ ਦੀ ਇਸੇ ਹੀ ਗਰਾਊਂਡ ਵਿੱਚ ਫੁੱਟਬਾਲ ਖੇਡਦੀ ਰਹੀ ਹੈl