ਨਰੋਏ ਤਨ ਮਨ ਦੀ ਸਿਰਜਣਾ ਦੇ ਸੁਨੇਹੇ ਨਾਲ ਬਾਬੇ ਦੇ ਬਾਗ ਦਾ ਮੇਲਾ ਸੰਪੰਨ

ਮਾਹਿਲਪੁਰ - ਮਾਹਿਲਪੁਰ ਲਾਗਲੇ ਇਤਿਹਾਸਿਕ ਪਿੰਡ ਬਾੜੀਆਂ ਕਲਾਂ ਦੇ ਪ੍ਰਸਿੱਧ ਗੁਰਦੁਆਰਾ ਬਾਬੇ ਦੇ ਬਾਗ ਦਾ ਸਲਾਨਾ ਜੋੜ ਮੇਲਾ ਸ਼ਰਧਾਲੂਆਂ ਨੂੰ ਨਰੋਏ ਤਨ ਮਨ ਦੀ ਸਿਰਜਣਾ ਕਰਨ ਦਾ ਸੰਦੇਸ਼ ਦਿੰਦਾ ਹੋਇਆ ਬੜੀ ਧੂਮ ਧਾਮ ਨਾਲ ਸੰਪੰਨ ਹੋਇਆ l ਮੇਲੇ ਦੇ ਮੁੱਖ ਪ੍ਰਬੰਧਕ ਬਿਪਨਜੀਤ ਸਿੰਘ ਬੇਦੀ ਨੇ ਕਿਹਾ ਕਿ ਸਾਨੂੰ ਸਭ ਨੂੰ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਨੂੰ ਅਪਣਾਉਣਾ ਚਾਹੀਦਾ ਹੈ l ਅਜਿਹਾ ਕਰਨ ਨਾਲ ਸਮਾਜ ਸੋਹਣਾ ਤੇ ਸੁਚੱਜਾ ਬਣੇਗਾ l ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦੇ ਉਪਦੇਸ਼ ਨੂੰ ਜੀਵਨ ਵਿੱਚ ਅਪਣਾਉਣਾ ਹੋਵੇਗਾ l ਜੇਕਰ ਇਸੇ ਤਰ੍ਹਾਂ ਅਸੀਂ ਮਨ ਮਰਜੀਆਂ ਕਰਦੇ ਰਹੇ ਤਾਂ ਆਉਣ ਵਾਲੀਆਂ ਨਸਲਾਂ ਸਾਨੂੰ ਮਾਫ ਨਹੀਂ ਕਰਨਗੀਆਂl

ਹਫਤਾ ਭਰ ਚੱਲਣ ਵਾਲੇ ਇਸ ਧਾਰਮਿਕ ਮੇਲੇ ਵਿੱਚ ਕੀਰਤਨੀ ਜਥਿਆਂ ਤੋਂ ਇਲਾਵਾ ਕੁਸ਼ਤੀਆਂ ਦੇ ਮੁਕਾਬਲੇ ਵੀ ਕਰਵਾਏ ਗਏ l ਅਖੰਡ ਪਾਠ ਸਾਹਿਬਾਂ ਦੇ ਭੋਗ ਉਪਰੰਤ ਬਾਬਾ ਅਮਰਜੀਤ ਸਿੰਘ,ਭਾਈ ਮਨਜਿੰਦਰ ਸਿੰਘ, ਭਾਈ ਸੁਖਦੇਵ ਨਡਾਲੋਂ ਦੇ ਕੀਰਤਨੀ ਜਥਿਆਂ ਨੇ ਸੰਗਤ ਨੂੰ ਰਸਭਿੰਨੇ ਕੀਰਤਨ ਨਾਲ ਨਿਹਾਲ ਕੀਤਾ l ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਵੀ ਸਜਾਏ ਗਏ l
ਕੁਸ਼ਤੀ ਮੁਕਾਬਲਿਆਂ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੁੰਦਿਆਂ ਖਾਲਸਾ ਕਾਲਜ ਮਾਹਿਲਪੁਰ ਦੇ ਪ੍ਰਿੰਸੀਪਲ ਡਾਕਟਰ ਪਰਵਿੰਦਰ ਸਿੰਘ ਅਤੇ ਨਿੱਕੀਆਂ ਕਰੂੰਬਲਾਂ ਦੇ ਸੰਪਾਦਕ ਬਲਜਿੰਦਰ ਮਾਨ ਨੇ ਕਿਹਾ ਕਿ ਬੇਦੀ ਖਾਨਦਾਨ ਦਾ ਸੰਬੰਧ ਗੁਰੂ ਨਾਨਕ ਦੇਵ ਜੀ ਦੇ ਪਰਿਵਾਰ ਨਾਲ ਜੁੜਦਾ ਹੈ l ਬਾਬਾ ਬਾਲਕ ਸਿੰਘ ਬੇਦੀ ਗੁਰੂ ਨਾਨਕ ਦੇਵ ਜੀ ਦੇ ਗਿਆਰਵੀਂ ਅੰਸ਼ ਸਨ। ਉਹਨਾਂ ਇਸ ਅਸਥਾਨ ਤੇ ਲੰਮਾ ਸਮਾਂ ਤਪ ਕੀਤਾ। ਉਪਰੰਤ ਬਾਬਾ ਰਾਮ ਸਿੰਘ ਬੇਦੀ ਅਤੇ ਬਾਬਾ ਤਰਲੋਕ ਸਿੰਘ ਬੇਦੀ ਹੋਰਾਂ ਇਸ ਤਪ ਅਸਥਾਨ ਦੀ ਸੇਵਾ ਸੰਭਾਲ ਕਰਕੇ ਸ਼ਰਧਾਲੂਆਂ ਨੂੰ ਹਮੇਸ਼ਾ ਸਹੀ ਮਾਰਗ ਦਿਖਾਇਆ l ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਬੂਟਾ ਸਿੰਘ,ਹਰਜੋਤ ਸਿੰਘ ਬੇਦੀ ਅਤੇ ਬਹਾਦਰ ਸਿੰਘ ਨੀਟੂ ਹਾਜ਼ਰ ਸਨ।
         ਕੁਸ਼ਤੀ ਦਾ ਗੁਰਜ ਜੱਸਾ ਬਾੜੋਵਾਲੀਆ ਨੇ ਗੌਰਵ ਮਾਛੀਵਾੜਾ ਨੂੰ ਹਰਾ ਕੇ ਜਿੱਤਿਆ l ਉਸਨੂੰ 21000 ਦਾ ਨਗਦ ਇਨਾਮ ਵੀ ਦਿੱਤਾ ਗਿਆ। ਸਪੈਸ਼ਲ ਕੈਟਾਗਰੀ ਵਿੱਚ ਹਰਸ਼ ਚੰਬਲਾ ਅਖਾੜਾ ਭਾਰਟਾ ਜੇਤੂ ਰਿਹਾ l ਰੱਸਾ ਕਸ਼ੀ ਦਾ ਮੁਕਾਬਲਾ ਪਿੰਡ ਬੂੜੋਬਾੜੀ ਕਲੱਬ ਦੇ ਖਿਡਾਰੀਆਂ ਨੇ ਗੁੱਜਰ ਕਲੱਬ ਬਾੜੀਆਂ ਕਲਾਂ ਨੂੰ ਹਰਾ ਕੇ ਜਿੱਤਿਆ l ਇਸ ਮੇਲੇ ਵਿੱਚ ਦੇਸ਼ ਵਿਦੇਸ਼ ਦੀ ਸਾਧ ਸੰਗਤ ਬਹੁ ਗਿਣਤੀ ਵਿੱਚ ਹਾਜ਼ਰ ਹੋਈ l ਉਹਨਾਂ ਗੁਰਦੁਆਰਾ ਬਾਬੇ ਦੀ ਬਾਗ ਦੇ ਦੀਵਾਨ ਵਿੱਚ ਹਾਜ਼ਰੀਆਂ ਭਰੀਆਂ ਅਤੇ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ l ਇਹਨਾਂ ਪ੍ਰਬੰਧਾਂ ਨੂੰ ਸ਼ਾਨਦਾਰ ਢੰਗ ਨਾਲ ਸੰਚਾਲਿਤ ਕਰਨ ਵਿੱਚ ਹਰਪ੍ਰੀਤ ਸਿੰਘ ਨੰਬਰਦਾਰ, ਹਰਦੀਪ ਸਿੰਘ ਸਹੋਤਾ, ਮਨਦੀਪ ਸਿੰਘ ਗਿੰਦਾ, ਅਵਤਾਰ ਸਿੰਘ ਨੰਬਰਦਾਰ, ਜੋਗਿੰਦਰ ਸਿੰਘ ਅਤੇ ਇੰਦਰਪਾਲ ਸਿੰਘ ਨੇ ਅਹਿਮ ਭੂਮਿਕਾ ਅਦਾ ਕੀਤੀ l