
ਦਰਬਾਰ ਪੀਰ ਬਾਬਾ ਮੱਦੂਆਣਾ ਮਾਹਿਲਪੁਰ ਵਿਖੇ ਸਾਲਾਨਾ ਰੋਸ਼ਨੀ ਮੇਲਾ ਕਰਵਾਇਆ
ਮਾਹਿਲਪੁਰ, (30ਨਵੰਬਰ) ਦਰਬਾਰ ਪੀਰ ਬਾਬਾ ਮੱਦੂਆਣਾ ਪ੍ਰਬੰਧਕ ਕਮੇਟੀ ਮਾਹਿਲਪੁਰ ਵਲੋਂ ਬਾਬਾ ਦੋ ਗੁੱਤਾ ਵਾਲਿਆਂ ਜੀ ਦੀ ਯਾਦ ਨੂੰ ਸਮਰਪਿਤ 41ਵਾਂ 3ਰੋਜਾ ਰੋਸ਼ਨੀ ਮੇਲਾ ਕਮੇਟੀ ਪ੍ਰਧਾਨ ਅਮਰਜੀਤ ਸਿੰਘ ਨਿੱਪੀ ਬੈਂਸ ਅਤੇ ਵਾਈਸ ਪ੍ਰਧਾਨ ਨਰਿੰਦਰ ਮੋਹਨ ਨਿੰਦੀ ਦੀ ਅਗਵਾਈ ’ਚ ਕਰਵਾਇਆ ਗਿਆ।
ਮਾਹਿਲਪੁਰ, (30ਨਵੰਬਰ) ਦਰਬਾਰ ਪੀਰ ਬਾਬਾ ਮੱਦੂਆਣਾ ਪ੍ਰਬੰਧਕ ਕਮੇਟੀ ਮਾਹਿਲਪੁਰ ਵਲੋਂ ਬਾਬਾ ਦੋ ਗੁੱਤਾ ਵਾਲਿਆਂ ਜੀ ਦੀ ਯਾਦ ਨੂੰ ਸਮਰਪਿਤ 41ਵਾਂ 3ਰੋਜਾ ਰੋਸ਼ਨੀ ਮੇਲਾ ਕਮੇਟੀ ਪ੍ਰਧਾਨ ਅਮਰਜੀਤ ਸਿੰਘ ਨਿੱਪੀ ਬੈਂਸ ਅਤੇ ਵਾਈਸ ਪ੍ਰਧਾਨ ਨਰਿੰਦਰ ਮੋਹਨ ਨਿੰਦੀ ਦੀ ਅਗਵਾਈ ’ਚ ਕਰਵਾਇਆ ਗਿਆ। ਮੇਲੇ ਦੀ ਸ਼ੁਰੂਆਤ ਝੰਡਾ ਝੜਾਉਣ ਦੀ ਰਸਮ ਅਦਾ ਕਰਕੇ ਕੀਤੀ ਗਈl ਉਪਰੰਤ ਮੇਲੇ ਦਾ ਉਦਘਾਟਨ ਅਵਿਨਾਸ਼ ਰਾਏ ਖੰਨਾ ਸੀਨੀਅਰ ਭਾਜਪਾ ਆਗੂ, ਸਾਬਕਾ ਕੈਬਨਿਟ ਮੰਤਰੀ ਸੋਹਣ ਸਿੰਘ ਠੰਡਲ , ਮੈਡਮ ਨਿਮੀਸ਼ਾ ਮਹਿਤਾ ਗੜ੍ਹਸ਼ੰਕਰ , ਡਾ. ਦਿਲਬਾਗ ਰਾਏ ਭਾਜਪਾ ਆਗੂ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਮੇਲੇ ਵਿੱਚ ਇੰਟਰਨੈਸ਼ਨਲ ਪੰਜਾਬੀ ਲੋਕ ਗਾਇਕ ਹਸਨ ਮਾਣਕ, ਅਰਮਾਨ ਸਿੰਘ ਢਿੱਲੋਂ, ਜਿੰਦਰ ਖਾਨਪੁਰੀ, ਮਹਿਕਮ ਸਿੰਘ, ਮਨੀ ਕਨਵਰ ਨੇ ਦਰਜਨਾਂ ਧਾਰਮਿਕ ਗੀਤਾਂ ਰਾਹੀ ਹਾਜ਼ਰੀ ਲਗਵਾਈ। ਇਸ ਮੌਕੇ ਪ੍ਰਬੰਧਕ ਕਮੇਟੀ ਵਲੋਂ ਪਹੁੰਚੀਆਂ ਹੋਈਆਂ ਮਹਾਨ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਤ ਪ੍ਰੀਤਮ ਦਾਸ ਹੱਲੂਵਾਲ, ਸੰਤ ਮੇਜਰ ਦਾਸ, ਰਾਮ ਸਰੂਪ ਕੈਸ਼ੀਅਰ, ਤਾਰਾ ਸਿੰਘ ਬੜੈਚ, ਨਰਿੰਦਰ ਨਰੂਲਾ, ਰਾਜੀਵ ਸ਼ਰਮਾਂ, ਸਾਧੂ ਰਾਮ, ਤਰਸੇਮ ਭਾਅ ਖੇਡ ਪ੍ਰੋਮੋਟਰ, ਰਾਜੂ ਅਰੋੜਾ, ਮੰਗਤ ਰਾਮ, ਰਜਿੰਦਰ ਰਾਣਾ,ਤਲਵਿੰਦਰ ਹੀਰ, ਗੁਰਮਿੰਦਰ ਕੈਂਡੋਵਾਲ, ਕੇਵਲ ਅਰੋੜਾ, ਗੁਰਮੀਤ ਸਿੰਘ ਘੋਗਾ, ਨਰਿੰਦਰ ਨਰੂਲਾ, ਡਾ ਅਬਰੋਲ, ਰਾਜੀਵ ਰਾਮਾ, ਹਰਜੀਵ, ਮਨਦੀਪ ਮੰਗਾ ਬੈਂਸ, ਬਾਬਾ ਤਾਨੀਆ ਗਿੱਲ, ਸਾਹਿਲ ਸਤੇਜਾ, ਗੁਰਮੇਲ ਸਿੰਘ ਪ੍ਰਦੇਸੀ, ਡਾ.ਪਰਮਜੀਤ, ਅਮਨਦੀਪ ਸਿੰਘ ਬੈਂਸ, ਸੰਤੋਖ ਭਰੋਲੀ, ਜੁਗਿੰਦਰ ਰਾਮ ਤੂਰ, ਜਗਤਾਰ ਸਿੰਘ ਈ.ਟੀ.ਓ. ਅਤੇ ਹੋਰ ਕਮੇਟੀ ਮੈਂਬਰ ਹਾਜ਼ਰ ਸਨ। ਇਸ ਮੌਕੇ ਸਪੋਰਟਸ ਅਤੇ ਪੜ੍ਹਾਈ ਦੇ ਖੇਤਰ ਵਿੱਚ ਨਾਮਣਾ ਖੱਟਣ ਵਾਲੀਆਂ ਸਖਸ਼ੀਅਤਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆl ਇਸ ਮੌਕੇ ਗੱਲਬਾਤ ਕਰਦਿਆਂ ਕਮੇਟੀ ਦੇ ਵਾਈਸ ਪ੍ਰਧਾਨ ਨਰਿੰਦਰ ਮੋਹਣ ਨਿੰਦੀ ਨੇ ਕਿਹਾ ਕਿ ਮੇਲੇ ਸਾਡੀ ਪੁਰਾਤਨ ਸੰਸਕ੍ਰਿਤੀ ਦਾ ਪ੍ਰਤੀਕ ਹਨl ਸਾਨੂੰ ਸਭਨਾਂ ਨੂੰ ਰਲ ਮਿਲ ਕੇ ਪੀਰਾਂ ਪੈਗੰਬਰਾਂ ਦੇ ਅਸਥਾਨਾਂ ਤੇ ਇਸ ਤਰ੍ਹਾਂ ਦੇ ਮੇਲੇ ਮਨਾਉਂਦੇ ਹੋਏ ਭਾਈਚਾਰਕ ਸਾਂਝ ਨੂੰ ਕਾਇਮ ਰੱਖਣਾ ਚਾਹੀਦਾ ਹੈlਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਮੇਲੇ ਦੀਆਂ ਸਹਿਯੋਗੀ ਸ਼ਖਸ਼ੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆlਗੁਰੂਦਾ ਲੰਗਰ ਅਟੁੱਟ ਚਲਿਆl
