ਚੰਡੀਗੜ੍ਹ ਪ੍ਰਸ਼ਾਸਨ ਨੇ ਕਲਰਕ ਦੀ ਨੌਕਰੀ ਹਾਸਲ ਕਰਨ ਵਾਲਿਆਂ ਨੂੰ ਦਿੱਤਾ ਝਟਕਾ

ਚੰਡੀਗੜ੍ਹ : ਰੁਜ਼ਗਾਰ ਮੇਲਾ-2023 ਮੰਗਲਵਾਰ ਨੂੰ ਚੰਡੀਗੜ੍ਹ ਸਕੱਤਰੇਤ, ਸੈਕਟਰ-9 ਵਿਖੇ ਲਗਾਇਆ ਗਿਆ। ਇਸ ਮੌਕੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਯੂਟੀ ਸਕੱਤਰੇਤ ਵਿਖੇ ਲਗਾਏ ਗਏ ਦੂਜੇ ਰੁਜ਼ਗਾਰ ਮੇਲੇ-2023 'ਚ 75 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ, ਜਿਸ 'ਚ 46 ਕਲਰਕਾਂ ਨੂੰ ਚੰਡੀਗੜ੍ਹ ਹਾਊਸਿੰਗ ਬੋਰਡ ਤੇ 29 ਜੂਨੀਅਰ ਆਡੀਟਰਾਂ ਨੂੰ ਸਥਾਨਕ ਆਡਿਟ ਵਿਭਾਗ 'ਚ ਨੌਕਰੀਆਂ ਦਿੱਤੀਆਂ ਗਈਆਂ।

ਚੰਡੀਗੜ੍ਹ : ਰੁਜ਼ਗਾਰ ਮੇਲਾ-2023 ਮੰਗਲਵਾਰ ਨੂੰ ਚੰਡੀਗੜ੍ਹ ਸਕੱਤਰੇਤ, ਸੈਕਟਰ-9 ਵਿਖੇ ਲਗਾਇਆ ਗਿਆ। ਇਸ ਮੌਕੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਯੂਟੀ ਸਕੱਤਰੇਤ ਵਿਖੇ ਲਗਾਏ ਗਏ ਦੂਜੇ 

ਰੁਜ਼ਗਾਰ ਮੇਲੇ-2023 'ਚ 75 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ, ਜਿਸ 'ਚ 46 ਕਲਰਕਾਂ ਨੂੰ ਚੰਡੀਗੜ੍ਹ ਹਾਊਸਿੰਗ ਬੋਰਡ ਤੇ 29 ਜੂਨੀਅਰ ਆਡੀਟਰਾਂ ਨੂੰ ਸਥਾਨਕ ਆਡਿਟ ਵਿਭਾਗ 'ਚ ਨੌਕਰੀਆਂ ਦਿੱਤੀਆਂ 

ਗਈਆਂ। ਪ੍ਰਬੰਧਕਾਂ ਵੱਲੋਂ ਨਿਯੁਕਤੀ ਪੱਤਰ ਮਿਲਣ ਤੋਂ ਬਾਅਦ ਸਾਰੇ ਨੌਜਵਾਨ ਬਹੁਤ ਖੁਸ਼ ਸਨ ਪਰ ਪ੍ਰਰੋਗਰਾਮ ਤੋਂ ਬਾਅਦ ਜਿਵੇਂ ਹੀ ਕਲਰਕ ਦੀ ਆਸਾਮੀ ਲਈ ਨਿਯੁਕਤੀ ਪੱਤਰ ਦੀ ਫਾਈਲ ਖੁੱਲ੍ਹੀ ਤਾਂ ਕਈ 

ਨੌਜਵਾਨਾਂ ਦੀਆਂ ਖ਼ੁਸ਼ੀਆਂ ਦੂਰ ਹੋ ਗਈਆਂ।
ਉਮੀਦਵਾਰਾਂ ਨੇ ਦੱਸਿਆ ਕਿ ਜਦੋਂ ਯੂਟੀ ਪ੍ਰਸ਼ਾਸਨ ਵੱਲੋਂ 2022 'ਚ ਕਲਰਕ ਲਈ ਅਰਜ਼ੀ ਜਾਰੀ ਕੀਤੀ ਗਈ ਸੀ ਤਾਂ ਉਸ ਵੇਲੇ 3200 ਗਰੇਡ ਪੇ ਦੇਣ ਦੀ ਜਾਣਕਾਰੀ ਦਿੱਤੀ ਗਈ ਸੀ ਪਰ ਹੁਣ ਨਿਯੁਕਤੀ-ਪੱਤਰ 

'ਚ ਇਹ ਗਰੇਡ ਪੇਅ 1900 ਕਰ ਦਿੱਤੀ ਗਈ ਹੈ। ਨੌਕਰੀ ਪ੍ਰਰਾਪਤ ਕਰਨ ਵਾਲੇ ਬਹੁਤ ਸਾਰੇ ਨੌਜਵਾਨ ਪਹਿਲਾਂ ਹੀ ਦੂਜੇ ਸੂਬਿਆਂ ਤੇ ਸੰਸਥਾਵਾਂ 'ਚ ਪੱਕੇ ਤੌਰ 'ਤੇ ਨਿਯੁਕਤ ਹਨ। ਸਮਾਰਟ ਸਿਟੀ 'ਚ ਕੰਮ 

ਕਰਨ ਦਾ ਸੁਪਨਾ ਹੁਣ ਘੱਟ ਤਨਖ਼ਾਹਾਂ ਕਾਰਨ ਕਈਆਂ ਦਾ ਮੱਧਮ ਪੈ ਸਕਦਾ ਹੈ। ਅਜਿਹੇ 'ਚ ਘੱਟ ਤਨਖਾਹ 'ਤੇ ਨੌਕਰੀ 'ਤੇ ਜੁਆਇਨ ਕਰਨਾ ਹੈ ਜਾਂ ਨਹੀਂ, ਇਸ ਨੂੰ ਲੈ ਕੇ ਕਈਆਂ ਦੇ ਸਾਹਮਣੇ ਭੰਬਲਭੂਸੇ ਦੀ 

ਸਥਿਤੀ ਪੈਦਾ ਹੋ ਗਈ ਹੈ।
ਯੂਟੀ ਪ੍ਰਸ਼ਾਸਨ 'ਚ 2020 'ਚ 300 ਤੋਂ ਵੱਧ ਕਾਮਨ ਕੇਡਰ ਕਲਰਕਾਂ ਦੀ ਭਰਤੀ ਕੀਤੀ ਗਈ ਸੀ। ਚੰਡੀਗੜ੍ਹ ਪ੍ਰਸ਼ਾਸਨ ਨੇ ਕੇਂਦਰੀ ਸਕੇਲ ਲਾਗੂ ਹੋਣ ਤੋਂ ਬਾਅਦ ਪੁਰਾਣੇ ਕਲਰਕਾਂ ਦਾ ਪੇ-ਗਰੇਡ ਵਧਾ ਕੇ 1900 

ਕਰਨ ਵਿਰੁੱਧ ਯੂਟੀ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ ਹੈ। ਇਸ ਮਾਮਲੇ 'ਚ ਯੂਟੀ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਪਿਛਲੇ ਇੱਕ ਸਾਲ 'ਚ ਕਾਮਨ ਕਾਡਰ ਅਧੀਨ ਭਰਤੀ ਕੀਤੇ 

ਗਏ ਸੌ ਦੇ ਕਰੀਬ ਕਲਰਕ ਘੱਟ ਗਰੇਡ ਪੇਅ ਕਾਰਨ ਨੌਕਰੀ ਛੱਡ ਚੁੱਕੇ ਹਨ ਹਾਲ ਹੀ 'ਚ, ਯੂਟੀ ਪ੍ਰਸ਼ਾਸਨ ਦੁਆਰਾ ਕਲਰਕ ਤੇ ਸਟੈਨੋਟਾਈਪਿਸਟ ਦੀਆਂ ਅਸਾਮੀਆਂ ਲਈ ਭਵਿੱਖ 'ਚ ਭਰਤੀ ਲਈ ਗ੍ਰੇਡ ਪੇਅ ਤੇ 

ਵਿਦਿਅਕ ਯੋਗਤਾ ਨੂੰ 12ਵੀਂ ਕਰਨ ਲਈ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।