ਪਿ੍ਰੰ ਹਰਭਜਨ ਸਿੰਘ ਵਿਚਾਰ ਮੰਚ ਵੱਲੋਂ ਸਾਹਿਤਕ ਅਤੇ ਸੰਗੀਤਕ ਸਮਾਰੋਹ ਦਾ ਆਯੋਜਨ

ਮਾਹਿਲਪੁਰ, 11 ਮਾਰਚ:- ਸ੍ਰੀ ਗੁਰੂ ਗੋਬਿੰਦ ਖਾਲਸਾ ਕਾਲਜ ਮਾਹਿਲਪੁਰ ਦੇ ਬਾਨੀ ਪਿ੍ਰੰਸੀਪਲ ਹਰਭਜਨ ਸਿੰਘ ਜੀ ਦੀ ਇਸ ਵਿਦਿਅਕ ਸੰਸਥਾ ਨੂੰ ਦੇਣ ਨੂੰ ਸਮਰਪਿਤ ਕਰਕੇ ਬਣਾਏ ਪਿ੍ਰੰਸੀਪਲ ਹਰਭਜਨ ਸਿੰਘ ਵਿਚਾਰ ਮੰਚ ਵੱਲੋਂ ਕਾਲਜ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ ਗਦਰੀ ਬਾਬਾ ਹਰਜਾਪ ਸਿੰਘ ਮੈਮੋਰੀਅਲ ਕਨਵੈਨਸ਼ਨ ਹਾਲ ਵਿੱਚ ਕਰਵਾਇਆ ਸਾਲਾਨਾ ਸਾਹਿਤਕ ਅਤੇ ਸੰਗੀਤਕ ਸਮਾਰੋਹ ਅਮਿੱਟ ਪੈੜਾਂ ਛੱਡ ਗਿਆ।

ਮਾਹਿਲਪੁਰ, 11 ਮਾਰਚ:- ਸ੍ਰੀ ਗੁਰੂ ਗੋਬਿੰਦ ਖਾਲਸਾ ਕਾਲਜ ਮਾਹਿਲਪੁਰ ਦੇ ਬਾਨੀ ਪਿ੍ਰੰਸੀਪਲ ਹਰਭਜਨ ਸਿੰਘ  ਜੀ  ਦੀ ਇਸ ਵਿਦਿਅਕ ਸੰਸਥਾ ਨੂੰ ਦੇਣ ਨੂੰ ਸਮਰਪਿਤ ਕਰਕੇ ਬਣਾਏ ਪਿ੍ਰੰਸੀਪਲ ਹਰਭਜਨ ਸਿੰਘ ਵਿਚਾਰ ਮੰਚ ਵੱਲੋਂ ਕਾਲਜ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ ਗਦਰੀ ਬਾਬਾ ਹਰਜਾਪ ਸਿੰਘ ਮੈਮੋਰੀਅਲ ਕਨਵੈਨਸ਼ਨ ਹਾਲ ਵਿੱਚ ਕਰਵਾਇਆ ਸਾਲਾਨਾ ਸਾਹਿਤਕ ਅਤੇ ਸੰਗੀਤਕ ਸਮਾਰੋਹ ਅਮਿੱਟ ਪੈੜਾਂ ਛੱਡ ਗਿਆ। 
ਪਿ੍ਰੰ ਹਰਭਜਨ ਸਿੰਘ ਵਿਚਾਰ ਮੰਚ ਦੇ ਸੰਯੋਜਕ ਪ੍ਰੋ ਅਜੀਤ ਲੰਗੇਰੀ ਦੇ ਵਿਸ਼ੇਸ਼ ਉੱਦਮ ਅਤੇ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਦੇ ਸਾਂਝੇ ਯਤਨਾਂ ਨਾਲ ਕਰਵਾਏ ਇਸ ਸਮਾਰੋਹ ਵਿੱਚ ਮੁੱਖ ਬੁਲਾਰੇ ਵੱਜੋਂ ਪੰਜਾਬੀ ਟ੍ਰਿਬਿਊਨ ਅਦਾਰੇ ਨਾਲ ਜੁੜੇ ਸੀਨੀਅਰ ਪੱਤਰਕਾਰ ਹਮੀਰ ਸਿੰਘ ਨੇ ਸ਼ਿਰਕਤ ਕੀਤੀ ਜਦਕਿ ਸਮਾਰੋਹ ਦੇ ਪ੍ਰਧਾਨਗੀ ਮੰਡਲ ਵਿੱਚ ਲੈਫਟੀਨੈਂਟ ਜਰਨਲ ਜੇ.ਐੱਸ. ਢਿਲੋਂ, ਖੇਡ ਪ੍ਰਮੋਟਰ ਕੁਲਵੰਤ ਸਿੰਘ ਸੰਘਾ, ਪਿ੍ਰੰ. ਡਾ ਪਰਵਿੰਦਰ ਸਿੰਘ, ਕੌਂਸਲ ਦੇ ਜਨਰਲ ਸਕੱਤਰ ਪ੍ਰੋ ਅਪਿੰਦਰ ਸਿੰਘ, ਸ਼ਮਿੰਦਰਜੀਤ ਸਿੰਘ ਬੈਂਸ, ਸੋਹਣ ਸਿੰਘ ਦਿਓ ਅਤੇ ਲੇਖਕ ਹਰਭਜਨ ਸਿੰਘ ਚੇੜਾ ਹਾਜ਼ਰ ਹੋਏ। ਸਮਾਰੋਹ ਦੇ ਆਰੰਭ ਮੌਕੇ ਪ੍ਰੋ ਅਜੀਤ ਲੰਗੇਰੀ ਨੇ ਪਿ੍ਰੰ ਹਰਭਜਨ ਸਿੰਘ ਵੱਲੋਂ ਖੇਡਾਂ ਅਤੇ ਸਿੱਖਿਆ ਦੇ ਖੇਤਰ ਨੂੰ ਪਾਏ ਯੋਗਦਾਨ ਬਾਰੇ ਵਿਚਾਰ ਰੱਖੇ ਅਤੇ ਵਿਚਾਰ ਮੰਚ ਨੂੰ ਹੋਰ ਪ੍ਰਫੁੱਲਿਤ ਕਰਨ ਸਬੰਧੀ ਹਰ ਤਰ੍ਹਾਂ ਦੇ ਸੁਝਾਅ ਅਤੇ ਸਹਿਯੋਗ ਦਾ ਸਵਾਗਤ ਕੀਤਾ। ਇਸ ਮੌਕੇ ਬਾਲ ਸਾਹਿਤ ਲੇਖਕ ਬਲਜਿੰਦਰ ਮਾਨ ਨੇ ਕਾਲਜ ਦੇ ਇਤਿਹਾਸ ਬਾਰੇ ਵਿਚਾਰ ਪੇਸ਼ ਕੀਤੇ। ਪੰਜਾਬੀ ਵਿਭਾਗ ਦੇ ਮੁੱਖੀ ਡਾ. ਜੇ ਬੀ ਸੇਖੋਂ ਨੇ ਵਿਦਿਆਰਥੀਆਂ ਦੀਆਂ ਅਕਾਦਮਿਕ, ਸਾਹਿਤਕ ਅਤੇ ਖੇਡ ਪ੍ਰਾਪਤੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਸਮਾਰੋਹ ਦੇ ਮੁੱਖ ਬੁਲਾਰੇ ਸੀਨੀਅਰ ਪੱਤਰਕਾਰ ਹਮੀਰ ਸਿੰਘ ਨੇ ਵਰਤਮਾਨ ਪੰਜਾਬ ਨੂੰ ਦਰਪੇਸ਼ ਚੁਣੌਤੀਆਂ ਬਾਰੇ ਗੰਭੀਰ ਚਰਚਾ ਕੀਤੀ। ਉਨ੍ਹਾਂ ਪੰਜਾਬ ਵਿਚਲੀ ਰਾਜਸੀ ਦਿਸ਼ਾਹੀਣਤਾ, ਵਿਦਿਆਰਥੀਆਂ ਦੇ ਬੇਲੋੜੇ ਪਰਵਾਸ, ਕਿਸਾਨੀ ਸੰਕਟ ਆਦਿ ਸਮੇਤ ਦੇਸ਼ ਅੰਦਰ ਪ੍ਰਗਟਾਵੇ ਦੀ ਆਜ਼ਾਦੀ ਦੇ ਦਮਨ ਅਤੇ ਜਮਹੂਰੀ ਸੰਸਥਾਵਾਂ ਦੀ ਕੀਤੀ ਜਾ ਰਹੀ ਭੰਨ ਤੋੜ ‘ਤੇ  ਚਿੰਤਾ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਪੰਜਾਬ ਦੇ ਸਿੱਖ ਇਤਿਹਾਸ ਦੀ ਨਾਬਰੀ ਅਤੇ ਹੋਰ ਲੋਕ ਪੱਖੀ ਲਹਿਰਾਂ ਤੋਂ ਸੇਧ ਲੈ ਕੇ ਲੋਕਾਂ ਨੂੰ ਚੰਗੇ ਸਮਾਜ ਦੀ ਸਿਰਜਣਾ ਦਾ ਸੱਦਾ ਦਿੱਤਾ। ਸਮਾਰੋਹ ਦੌਰਾਨ ਪ੍ਰਸਿੱਧ ਗੀਤਕਾਰ ਤੇ ਗਾਇਕ ਜਗਸੀਰ ਜਂੀਂਦਾ ਨੇ ਵਿਅੰਗਮਈ ਟੱਪਿਆਂ ਦੁਆਰਾ ਰਾਜਸੀ ਧਿਰਾਂ ਤੇ ਧਾਰਮਿਕ ਆਗੂਆਂ ਦੀ ਅਨੈਤਿਕਤਾ, ਭ੍ਰਿਸ਼ਟਾਚਾਰ ਆਦਿ ਸਮੇਤ ਅਨੇਕਾਂ ਸਮਾਜਿਕ ਚੁਣੌਤੀਆਂ ‘ਤੇ ਚੋਟ ਕਰਦਿਆਂ ਸਰੋਤਿਆਂ ਦੀ ਵਾਹਵਾ ਖੱਟੀ। ਇਸ ਮੌਕੇ ਪ੍ਰਸਿੱਧ ਗਾਇਕ ਦੇਵ ਦਿਲਦਾਰ ਨੇ ਸੂਫੀ ਗਾਇਣ ਅਤੇ  ਲੋਕ ਗਾਇਣ ਦੇ ਵੱਖ ਵੱਖ ਰੂਪਾਂ ਪੇਸ਼ ਕੀਤੇ ਅਤੇ ਹਾਜ਼ਰ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ। ਸਮਾਰੋਹ ਦੌਰਾਨ ਹਰਭਜਨ ਸਿੰਘ ਚੇੜਾ ਦੇ ਸਾਹਿਤਕ ਯੋਗਦਾਨ ਬਾਰੇ ਹਰਮੀਤ ਅਟਵਾਲ ਵੱਲੋਂ ਸੰਪਾਦਿਤ ਪੁਸਤਕ ਨੂੰ ਲੋਕ ਅਰਪਣ ਕੀਤਾ ਗਿਆ। ਅੰਤ ਵਿੱਚ ਕਾਲਜ ਦੇ ਪਿ੍ਰੰ. ਡਾ ਪਰਵਿੰਦਰ ਸਿੰਘ ਨੇ ਧੰਨਵਾਦੀ ਸ਼ਬਦ ਸਾਂਝੇ ਕੀਤੇ। ਇਸ ਮੌਕੇ ਹਰਜੀਤ ਸਿੰਘ ਨਾਗਰਾ, ਕਮਲਜੀਤ ਸਿੰਘ ਕੈਨੇਡਾ, ਲਖਵੀਰ ਸਿੰਘ ਨਾਗਰਾ, ਰੌਸ਼ਨਜੀਤ ਸਿੰਘ ਪਨਾਮ, ਰਵਿੰਦਰ ਕੌਰ ਬੈਂਸ, ਪ੍ਰੋ ਦਲਵਿੰਦਰਜੀਤ ਕੌਰ, ਗੁਰਦੀਪ ਰੂਬੀ ਯੂਐੱਸਏ, ਬਲਵਿੰਦਰ ਬੱਬੂ, ਬੰਤ ਸਿੰਘ ਬੈਂਸ, ਪ੍ਰੀਤ ਨੀਤਪੁਰ, ਰੁਪਿੰਦਰਜੋਤ ਸਿੰਘ, ਪਿ੍ਰੰ ਬਲਵਿੰਦਰ ਕੌਰ, ਵਿਜੇ ਬੰਬੇਲੀ, ਪਿ੍ਰ ਸੁਰਿੰਦਰਪਾਲ ਪ੍ਰਦੇਸੀ, ਕੰਵਲਜੀਤ ਕੰਵਰ ਆਦਿ ਸਮੇਤ ਕਾਲਜ ਤੋਂ ਪੜ੍ਹੇ ਅਨੇਕ ਪੁਰਾਣੇ ਵਿਦਿਆਰਥੀ ਹਾਜ਼ਰ ਸਨ।