ਫੇਜ਼ 4 ਵਿੱਚ ਸੋਲਰ ਸਟ੍ਰੀਟ ਲਾਈਟਾਂ ਲਗਾਉਣ ਦਾ ਕੰਮ ਮੁਕੰਮਲ

ਪ੍ਰੋਗਰੈਸਿਵ ਵੈਲਫੇਅਰ ਐਸੋਸੀਏਸ਼ਨ ਵਲੋਂ ਸਥਾਨਕ ਫੇਜ਼ 4 ਦੀ ਕੋਠੀ ਨੰਬਰ 501 ਤੋਂ 900 ਤਕ ਦੇ ਮਕਾਨਾਂ ਦੇ ਖੇਤਰ ਵਿੱਚ ਸੋਲਰ ਸਟ੍ਰੀਟ ਲਾਈਟਾਂ ਲਗਾਉਣ ਦਾ ਕੰਮ ਮੁਕੰਮਲ ਹੋ ਗਿਆ ਹੈ ਅਤੇ ਇਹ ਲਾਈਟਾਂ ਜਗਣ ਵੀ ਲੱਗ ਗਈਆਂ ਹਨ।

ਐਸ ਏ ਐਸ ਨਗਰ, 21 ਸਤੰਬਰ ਚੱਪੜਚਿੜੀ ਤੋਂ ਮੁਹਾਲੀ ਕੋਰਟ ਕੰਪਲੈਕਸ ਤੱਕ (ਸੈਕਟਰ 91 ਤੋਂ ਹੋ ਕੇ) ਆਉਂਦੀ ਸੜਕ ਉਪਰ ਰੋਜ਼ਾਨਾ ਸ਼ਾਮ ਪੰਜ ਵਜੇ ਦੇ ਕਰੀਬ ਸਵਰਾਜ ਟਰੈਕਟਰ ਚਾਲਕਾਂ ਵੱਲੋਂ ਲਾਈਆਂ ਜਾ ਰਹੀਆਂ ਟਰੈਕਟਰਾਂ ਦੀਆਂ ਦੌੜਾਂ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੀਆਂ ਹਨ। ਸ਼ਾਮ ਵੇਲੇ ਦਫਤਰਾਂ ਨੂੰ ਛੁੱਟੀ ਹੋਣ ਕਰਕੇ ਇਸ ਸੜਕ ਤੇ ਭੀੜ ਹੁੰਦੀ ਹੈ ਪਰ ਇਹ ਟਰੈਕਟਰ ਚਾਲਕ ਸੜਕ ਦੇ ਵਿਚਕਾਰ ਬਰਾਬਰ ਬਰਾਬਰ ਟਰੈਕਟਰ ਭਜਾਉਂਦੇ ਆਮ ਆਦਮੀ ਦਿਖਾਈ ਦਿੰਦੇ ਹਨ। ਇਹਨਾਂ ਟਰੈਕਟਰਾਂ ਦੀ ਗਿਣਤੀ ਜਿਆਦਾ ਹੋਣ ਕਰਕੇ ਸੜਕ ਤੇ ਦਹਿਸ਼ਤ ਵਾਲਾ ਮਾਹੌਲ ਹੁੰਦਾ ਹੈ ਅਤੇ ਸੜਕ ਹਾਦਸੇ ਵਾਪਰਨ ਦਾ ਖਤਰਾ ਵੀ ਵੱਧਦਾ ਹੈ। ਬੀਤੀ ਸ਼ਾਮ ਇੱਕ ਕਾਰ ਸਵਾਰ ਅਤੇ ਇੱਕ ਮੋਟਰ ਸਾਈਕਲ ਸਵਾਰ (ਜੋ ਮੁਹਾਲੀ ਤੋਂ 91 ਵਾਲੇ ਪਾਸੇ ਨੂੰ ਜਾ ਰਹੇ ਸਨ) ਅੱਗੇ ਤੋਂ ਦੌੜਾਂ ਲਾਉਂਦੇ ਆ ਰਹੇ ਟਰੈਕਟਰਾਂ ਕਾਰਨ ਹਾਦਸੇ ਦਾ ਸ਼ਿਕਾਰ ਹੁੰਦੇ ਹੁੰਦੇ ਬਚੇ। ਸੜਕ ਤੇ ਇਕੱਤਰ ਹੋਏ ਲੋਕਾਂ ਨੇ ਕਿਹਾ ਕਿ ਇਹ ਅਮਲ ਰੋਜਾਨਾ ਹੀ ਵੇਖਣ ਵਿੱਚ ਆਉਂਦਾ ਹੈ। ਲੋਕਾਂ ਨੇ ਇਲਜਾਮ ਲਗਾਇਆ ਕਿ ਇਹ ਟਰੈਕਟਰ ਚਾਲਕ ਲੋਕਾਂ ਨਾਲ ਗੁੰਡਾਗਰਦੀ ਵੀ ਕਰਦੇ ਹਨ ਅਤੇ ਜੇਕਰ ਕੋਈ ਸੜਕ ਤੇ ਕਾਰ ਹੌਲੀ ਚਲਾ ਰਿਹਾ ਹੈ ਤਾਂ ਟਰੈਕਟਰਾਂ ਦੀਆਂ ਰੇਸਾ ਦੇ ਦੇ ਕੇ ਉਸਨੂੰ ਤੰਗ ਕਰਦੇ ਹਨ। ਲੋਕਾਂ ਨੇ ਮੰਗ ਕੀਤੀ ਕਿ ਇਹਨਾਂ ਟਰੈਕਟਰ ਚਾਲਕਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਟ੍ਰੈਕਟਰਾਂ ਦੀ ਸਪੀਡ ਲਿਮਿਟ ਨਿਰਧਾਰਿਤ ਕੀਤੀ ਜਾਵੇ