
ਯਾਦਗਾਰੀ ਹੋ ਨਿਬੜਿਆ ਪਿੰਡ ਮੇਘੋਵਾਲ ਵਿਖੇ ਹੋਇਆ ਵਿਸ਼ਾਲ ਭੰਡਾਰਾ, ਜਾਗਰਣ ਅਤੇ ਸੰਤ ਸੰਮੇਲਨ
ਮਾਹਿਲਪੁਰ, ( 2 ਨਵੰਬਰ) ਮੰਦਰ ਸਿਧ ਸ੍ਰੀ ਬਾਬਾ ਬਾਲਕ ਨਾਥ ਜੀ ਅਤੇ ਰਾਜਾ ਭਰਥਰੀ ਮਹਾਰਾਜ ਜੀ ਦੇ ਅਸ਼ੀਰਵਾਦ ਸਦਕਾ ਪਿੰਡ ਮੇਘੋਵਾਲ ਦੁਆਬਾ ਵਿਖੇ ਵਿਸ਼ਾਲ ਭੰਡਾਰਾ, ਜਾਗਰਣ ਅਤੇ ਸੰਤ ਸੰਮੇਲਨ ਕਰਵਾਇਆ ਗਿਆl
ਸ੍ਰੀ ਸ੍ਰੀ 1008 ਮਹੰਤ ਰਜਿੰਦਰ ਗਿਰੀ ਜੀ ਮਹਾਰਾਜ ਜੀ ਨੇ ਸਮਾਗਮ ਵਿੱਚ ਪਹੁੰਚ ਕੇ ਸੰਗਤਾਂ ਨੂੰ ਦਿੱਤਾ ਅਸ਼ੀਰਵਾਦ
ਮਾਹਿਲਪੁਰ, ( 2 ਨਵੰਬਰ) ਮੰਦਰ ਸਿਧ ਸ੍ਰੀ ਬਾਬਾ ਬਾਲਕ ਨਾਥ ਜੀ ਅਤੇ ਰਾਜਾ ਭਰਥਰੀ ਮਹਾਰਾਜ ਜੀ ਦੇ ਅਸ਼ੀਰਵਾਦ ਸਦਕਾ ਪਿੰਡ ਮੇਘੋਵਾਲ ਦੁਆਬਾ ਵਿਖੇ ਵਿਸ਼ਾਲ ਭੰਡਾਰਾ, ਜਾਗਰਣ ਅਤੇ ਸੰਤ ਸੰਮੇਲਨ ਕਰਵਾਇਆ ਗਿਆl ਇਸ ਮੌਕੇ ਸ਼੍ਰੀ ਸ਼੍ਰੀ 1008 ਮਹੰਤ ਰਜਿੰਦਰ ਗਿਰੀ ਜੀ ਮਹਾਰਾਜ ਪ੍ਰਮੁੱਖ ਗੱਦੀ ਨਸ਼ੀਨ ਸ੍ਰੀ ਸਿੱਧ ਬਾਬਾ ਬਾਲਕ ਨਾਥ ਮੰਦਰ ਗੁਫਾ ਦਿਉਟ ਸਿੱਧ ਵਿਸ਼ੇਸ਼ ਤੌਰ ਤੇ ਸੰਗਤਾਂ ਨੂੰ ਅਸ਼ੀਰਵਾਦ ਦੇਣ ਲਈ ਪਹੁੰਚੇl ਇਸ ਸਬੰਧੀ ਜਾਣਕਾਰੀ ਦਿੰਦਿਆਂ ਭਗਤ ਨਿਰਮਲ ਸਿੰਘ ਜੀ ਨੇ ਦੱਸਿਆ ਕਿ ਗੁਰੂ ਬਾਪੂ ਉੱਤਮ ਰਾਮ ਜੀ ਅਤੇ ਸਾਧੂ ਰਾਮ ਜੀ ਦੇ ਆਸ਼ੀਰਵਾਦ ਸਦਕਾ ਕਰਵਾਏ ਗਏ ਇਸ ਸਮਾਗਮ ਦੌਰਾਨ ਤਾਜ ਨਗੀਨਾ ਜਲੰਧਰ ਇੰਟਰਨੈਸ਼ਨਲ ਕਲਾਕਾਰ, ਅੰਮ੍ਰਿਤ ਕੌਰ ਗੀਤ ਊਨਾ ਸੂਫੀ ਗਾਇਕ, ਗਗਨ ਮਹਿਰਾ ਤਰਨਤਾਰਨ ਅਤੇ ਮਿਲਨ ਸਹਿਰਾਜ ਨੇ ਬਾਬਾ ਜੀ ਦੀ ਮਹਿਮਾ ਦਾ ਗੁਣ ਗਾਇਨ ਕੀਤਾl ਉਹਨਾਂ ਦੱਸਿਆ ਕਿ ਗ੍ਰਾਮ ਪੰਚਾਇਤ ਪਿੰਡ ਮੇਘੋਵਾਲ ਦੁਆਬਾ ਅਤੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਹੋਏ ਇਸ ਸਲਾਨਾ ਸਮਾਗਮ ਦੌਰਾਨ ਸਾਂਈ ਸੰਦੀਪ ਦਾਸ, ਸੰਤ ਮੇਜਰ ਦਾਸ, ਮਾਤਾ ਜੀ ਸੁਖਵਿੰਦਰ ਕੌਰ ਬਘੋਰਾ, ਜੋਗਾ ਬਾਬਾ ਜੀ ਡੰਡੇਵਾਲ, ਭਗਤ ਬਲਵੀਰ ਚੰਦ ਜੀ ਦੇ ਸਪੁੱਤਰ ਰਾਜਾ ਜੀ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਸੰਗਤਾਂ ਨੂੰ ਬਾਬਾ ਜੀ ਦੇ ਚਰਨਾਂ ਨਾਲ ਲੱਗ ਕੇ ਆਪਣੀ ਜ਼ਿੰਦਗੀ ਬਤੀਤ ਕਰਨ ਦਾ ਸੰਦੇਸ਼ ਦਿੱਤਾlਸਮਾਗਮ ਵਿੱਚ ਇਲਾਕੇ ਦੀ ਉੱਘੀ ਇਸਤਰੀ ਆਗੂ ਮੈਡਮ ਨਿਮਸ਼ਾ ਮਹਿਤਾ ਨੇ ਵੀ ਹਾਜ਼ਰੀ ਲਗਵਾਈl ਇਸ ਮੌਕੇ ਸੇਵਾਦਾਰ ਸੁਖਦੀਪ, ਰਣਜੀਤ ਸਿੰਘ ਰਾਣਾ, ਵਿੱਕੀ ਢਿੱਲੋਂ, ਅਜੀਤ ਸਿੰਘ ਤਾਰੀ, ਸਾਹਿਲਪ੍ਰੀਤ ਸ਼ਾਹੀ, ਪਰਮਜੀਤ ਕੌਰ ਪੂਜਾ, ਜਸ਼ਨ, ਦੀਪਾ ਬੱਧਣ ਸਮੇਤ ਇਲਾਕਾ ਨਿਵਾਸੀ ਸੰਗਤਾਂ ਇਸ ਜਾਗਰਨ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਈਆਂ ਅਤੇ ਤਨ ਮਨ ਤੇ ਧਨ ਦਾ ਸਹਿਯੋਗ ਕਰਕੇ ਇਸ ਜਾਗਰਨ ਨੂੰ ਕਾਮਯਾਬ ਬਣਾਇਆl ਬਾਬਾ ਜੀ ਦਾ ਲੰਗਰ ਅਟੁੱਟ ਚੱਲਿਆl ਸਮਾਗਮ ਦੇ ਅਖੀਰ ਵਿੱਚ ਭਗਤ ਨਿਰਮਲ ਸਿੰਘ ਜੀ ਵੱਲੋਂ ਸਮਾਗਮ ਦੀਆਂ ਪ੍ਰਮੁੱਖ ਸਹਿਯੋਗੀ ਸ਼ਖਸ਼ੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆl ਉਹਨਾਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਕਰਵਾਉਣ ਦਾ ਮੁੱਖ ਮਨੋਰਥ ਸੰਗਤਾਂ ਨੂੰ ਬਾਬਾ ਜੀ ਦੇ ਚਰਨਾਂ ਨਾਲ ਜੋੜਨਾ ਅਤੇ ਆਪਸੀ ਪ੍ਰੇਮ ਪਿਆਰ ਅਤੇ ਭਾਈਚਾਰਕ ਸਾਂਝ ਨੂੰ ਹੋਰ ਵੀ ਮਜਬੂਤ ਬਣਾਉਣਾ ਹੈ l
