
ਸੰਘਾ ਪਰਵਾਰ ਵੱਲੋਂ ਰਾਜਪੁਰ ਭਾਈਆਂ ਸਕੂਲ ਨੂੰ ਪੰਜ ਡਾਈਸ ਲੈਕਚ ਸਟੈਂਡ ਦਾਨ
ਆਪਣੇ ਪਿੰਡ ਦੀ ਮਿੱਟੀ ਨਾਲ ਮੋਹ ਰੱਖਣ ਵਾਲੇ ਪਿੰਡ ਰਾਜਪੁਰ ਭਾਈਆਂ ਦੇ ਪ੍ਰਵਾਸੀ ਭਾਰਤੀ ਹਰzਦੇਵ ਸਿੰਘ ਸੰਘਾ ਅਤੇ ਉਨ੍ਹਾਂ ਦੀ ਪਤਨੀ ਗੁਰਕ੍ਰਿਪਾਲ ਕੌਰ ਸੰਘਾ ਵੱਲੋਂ ਵਿਦਿਆਰਥੀਆਂ ਅਤੇ ਸਕੂਲ ਦੀ ਬਿਹਤਰੀ ਵਾਸਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਜਪੁਰ ਭਾਈਆਂ ਨੂੰ 26000 ਰੁਪਏ ਦੀ ਲਾਗਤ ਨਾਲ ਬਣੇ ਪੰਜ ਡਾਈਸ ਲੈਕਚ ਸਟੈਂਡ ਦਾਨ ਕੀਤੇ ਗਏ ਅਤੇ ਹਰਦੇਵ ਸਿੰਘ ਸੰਘਾ ਦੇ ਪਰਵਾਰ ਨੇ ਸਕੂਲ ਅਤੇ ਵਿਦਿਆਰਥੀਆਂ ਦੀ ਭਲਾਈ ਵਾਸਤੇ ਆਉਣ ਵਾਲੇ ਸਮੇਂ ਵਿੱਚ ਇਸੇ ਤਰ੍ਹਾਂ ਹੋਰ ਵੀ ਮਦਦ ਕਰਨ ਦਾ ਭਰੋਸਾ ਦਿੱਤਾ।
ਹੁਸ਼ਿਆਰਪੁਰ, 30 ਅਗਸਤ (ਹਰਵਿੰਦਰ ਸਿੰਘ ਭੁੰਗਰਨੀ) ਆਪਣੇ ਪਿੰਡ ਦੀ ਮਿੱਟੀ ਨਾਲ ਮੋਹ ਰੱਖਣ ਵਾਲੇ ਪਿੰਡ ਰਾਜਪੁਰ ਭਾਈਆਂ ਦੇ ਪ੍ਰਵਾਸੀ ਭਾਰਤੀ ਹਰzਦੇਵ ਸਿੰਘ ਸੰਘਾ ਅਤੇ ਉਨ੍ਹਾਂ ਦੀ ਪਤਨੀ ਗੁਰਕ੍ਰਿਪਾਲ ਕੌਰ ਸੰਘਾ ਵੱਲੋਂ ਵਿਦਿਆਰਥੀਆਂ ਅਤੇ ਸਕੂਲ ਦੀ ਬਿਹਤਰੀ ਵਾਸਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਜਪੁਰ ਭਾਈਆਂ ਨੂੰ 26000 ਰੁਪਏ ਦੀ ਲਾਗਤ ਨਾਲ ਬਣੇ ਪੰਜ ਡਾਈਸ ਲੈਕਚ ਸਟੈਂਡ ਦਾਨ ਕੀਤੇ ਗਏ ਅਤੇ ਹਰਦੇਵ ਸਿੰਘ ਸੰਘਾ ਦੇ ਪਰਵਾਰ ਨੇ ਸਕੂਲ ਅਤੇ ਵਿਦਿਆਰਥੀਆਂ ਦੀ ਭਲਾਈ ਵਾਸਤੇ ਆਉਣ ਵਾਲੇ ਸਮੇਂ ਵਿੱਚ ਇਸੇ ਤਰ੍ਹਾਂ ਹੋਰ ਵੀ ਮਦਦ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਸਕੂਲ ਇੰਚਾਰਜ਼ ਗੁਲਸ਼ਨ ਸਿੰਘ ਨੇ ਹਰਦੇਵ ਸਿੰਘ ਸੰਘਾ ਅਤੇ ਕਿਰਪਾਲ ਕੌਰ ਸੰਘਾ ਦੇ ਪਰਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਘਾ ਪਰਿਵਾਰ ਵੱਲੋਂ ਕੀਤਾ ਗਿਆ ਇਹ ਪਰਉਪਕਾਰੀ ਉਪਰਾਲਾ ਸਾਡੇ ਸਮਾਜ ਵਾਸਤੇ ਇਕ ਵਧੀਆ ਮਿਸਾਲ ਹੈ। ਇਥੇ ਜਿਕਰਯੋਗ ਹੈ ਕਿ ਬੀਤੇ ਸਾਲਾਂ ਵਿੱਚ ਵੀ ਸੰਘਾ ਪਰਵਾਰ ਵਲੋਂ ਸਕੂਲ ਦੇ ਲੋੜਵੰਦ ਵਿਦਿਆਰਥੀਆਂ ਨੂੰ ਕਾਪੀਆਂ, ਪੈੱਨ, ਸਕੂਲ ਬੈਗ ਦੇ ਕੇ ਲਗਾਤਾਰ ਮਦਦ ਕੀਤੀ ਜਾ ਰਹੀ ਹੈ। ਜਿਸ ਨਾਲ ਲੋੜਵੰਦ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਜਾਰੀ ਰੱਖਣ ਵਾਸਤੇ ਵੱਡਾ ਉਤਸ਼ਾਹ ਮਿਲ ਰਿਹਾ ਹੈ। ਇਸ ਮੌਕੇ ਸਕੂਲ ਇੰਚਾਰਜ ਗੁਲਸ਼ਨ ਸਿੰਘ , ਚਰਨਜੀਤ ਸਿੰਘ , ਕੈਰੀਅਰ ਗਾਈਡੈਂਸ ਅਧਿਆਪਕ ਰਾਜਾ ਸਿੰਘ, ਪਿਰਥੀਪਾਲ ਸਿੰਘ ਲੈਕਚਰਾਰ, ਰਣਜੀਤ ਕੌਰ ਲੈਕਚਰਾਰ, ਵਿਜੇ ਕੁਮਾਰ , ਸੰਜੀਵ ਕੁਮਾਰ , ਜਤਿੰਦਰ ਕੁਮਾਰ, ਹਰਪ੍ਰੀਤ ਸਿੰਘ, ਰਵਿੰਦਰ ਕੁਮਾਰ, ਅਭਿਨਵ ਕੁਮਾਰ, ਮਨਵਿੰਦਰ ਸਿੰਘ, ਨਵਜੋਤ ਕੌਰ, ਪਰਮਜੀਤ ਕੌਰ, ਹਰਜੀਤ ਕੌਰ, ਮੈਡਮ ਅਮਨਦੀਪ ਕੌਰ, ਨਿਸ਼ਾ ਕੁਮਾਰੀ, ਗੁਰਦੀਪ ਸਿੰਘ, ਸੁਖਜਿੰਦਰ ਸਿੰਘ, ਪਵਨ ਕੁਮਾਰ, ਅਮਨਦੀਪ ਕੌਰ ਵੀ ਹਾਜ਼ਰ ਸਨ।
