
ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਢੁੱਕਵਾਂ ਮੁਆਵਜ਼ਾ ਦੇਣ ਦੀ ਮੰਗ ਨੂੰ ਲੈ ਕੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੋਡੀ ਦੀ ਰਿਹਾਇਸ਼ ਅੱਗੇ ਧਰਨਾ ਦਿੱਤਾ ਗਿਆ।
ਅੱਜ ਇਥੇ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਸੱਦੇ ਤੇ ਹੜ੍ਹ ਕਾਰਨ ਨੁਕਸਾਨ ਕਾਰਣ ਪੀੜਤਾਂ ਨੂੰ ਹੋਏ ਨੁਕਸਾਨ ਲਈ ਯੋਗ ਮੁਆਵਜ਼ੇ ਦੀ ਮੰਗ ਲਈ ਦਰਸ਼ਨ ਸਿੰਘ ਮੱਟੂ, ਕੁਲਵਿੰਦਰ ਚਾਹਲ ਤੇ ਮਲਕੀਅਤ ਬਾਹੋਵਾਲ ਦੀ ਅਗਵਾਈ ਵਿਚ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੋੜੀ ਦੀ ਰਿਹਾਇਸ਼ ਅੱਗੇ ਧਰਨਾ ਦਿੱਤਾ ਗਿਆ I
ਅੱਜ ਇਥੇ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਸੱਦੇ ਤੇ ਹੜ੍ਹ ਕਾਰਨ ਨੁਕਸਾਨ ਕਾਰਣ ਪੀੜਤਾਂ ਨੂੰ ਹੋਏ ਨੁਕਸਾਨ ਲਈ ਯੋਗ ਮੁਆਵਜ਼ੇ ਦੀ ਮੰਗ ਲਈ ਦਰਸ਼ਨ ਸਿੰਘ ਮੱਟੂ, ਕੁਲਵਿੰਦਰ ਚਾਹਲ ਤੇ ਮਲਕੀਅਤ ਬਾਹੋਵਾਲ ਦੀ ਅਗਵਾਈ ਵਿਚ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੋੜੀ ਦੀ ਰਿਹਾਇਸ਼ ਅੱਗੇ ਧਰਨਾ ਦਿੱਤਾ ਗਿਆ I ਇਸ ਸਮੇਂ ਬੁਲਾਰਿਆਂ ਨੇ ਦੋਸ਼ ਲਾਇਆ ਕਿ ਹੜ੍ਹ ਕੁਦਰਤੀ ਕਰੋਪੀ ਨਹੀਂ ਬਲਕਿ ਇਹ ਕਾਰਪੋਰੇਟੀ ਨੀਤੀਆਂ ਦਾ ਨਤੀਜਾ ਹੈ ਕਿਉਂਕ ਅੰਨੇ ਮੁਨਾਫ਼ੇ ਖਾਤਰ ਲਗਾਤਾਰ ਨਜ਼ਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ, ਜੰਗਲਾਂ ਦੀ ਨਜਾਇਜ਼ ਕਟਾਈ ਜੰਗਲ ਮਾਫ਼ੀਆ ਵਲੋਂ ਕੀਤੀ ਜਾ ਰਹੀ ਹੈ l ਚੋਆਂ, ਦਰਿਆਵਾਂ, ਨਦੀਆਂ ਨਾਲਿਆਂ ਦੇ ਵਿੱਚ ਨਾਜਾਇਜ ਕਬਜੇ ਕਰ ਕੇ ਇਮਾਰਤਾਂ ਦੀ ਉਸਾਰੀ ਕੀਤੀ ਜਾ ਰਹੀ ਹੈ l ਸਰਕਾਰ ਜੰਗਲ, ਮਾਈਨਿੰਗ ਤੇ ਉਸਾਰੀ ਮਾਫ਼ੀਏ ਤੇ ਕੋਈ ਕਾਰਵਾਈ ਕਰਨ ਦੇ ਉਲਟ ਇਹਨਾਂ ਸਮਾਜ ਵਿਰੋਧੀ ਕੰਮਾਂ ਨੂੰ ਸਰਪ੍ਰਸਤੀ ਦੇ ਰਹੀ ਹੈ l ਸਰਕਾਰ ਦੇ ਮੰਤਰੀ ਤੇ ਅਧਿਕਾਰੀ ਲੋਕਾਂ ਦੀ ਮੱਦਦ ਕਰਨ ਦੀ ਥਾਂ ਸਿਰਫ਼ ਪਾਣੀ ਵਿਚ ਖੜ੍ਹ ਤਸਵੀਰਾਂ ਖਿਚਵਾ ਰਹੇ ਹਨ I ਇਸ ਸਮੇਂ ਆਮ ਲੋਕ ਅਤੇ ਸਮਾਜ ਜਥੇਬੰਦੀਆਂ ਹੀ ਹੜ੍ਹ ਪੀੜਤਾਂ ਦੀ ਮੱਦਦ ਕਰ ਰਹੀਆਂ ਹਨ ।ਇਸ ਸਮੇਂ ਮੰਗ ਕੀਤੀ ਗਈ ਕਿ ਹੜ੍ਹ ਕਾਰਣ ਮ੍ਰਿਤਕ ਵਿਅਕਤੀ ਨੂੰ 10 ਲੱਖ ਰੁਪਏ, ਡਿੱਗੇ ਮਕਾਨ ਲਈ 5 ਲੱਖ ਰੁਪਏ, ਪ੍ਰਤੀ ਮ੍ਰਿਤਕ ਪਸ਼ੂ 1 ਲੱਖ ਰੁਪਏ ਸਹਾਇਤਾ ਦਿੱਤੀ ਜਾਵੇ I ਕਿਸਾਨਾਂ ਦੇ ਖੇਤਾਂ ਚੋ ਰੇਤਾ ਚੁੱਕਣ ਦਾ ਪ੍ਰਬੰਧ ਤੁਰੰਤ ਕੀਤਾ ਜਾਵੇ I ਨਾਇਬ ਤਹਿਸੀਲਦਾਰ ਅਮਰਜੀਤ ਸਿੰਘ ਨੇ ਧਰਨੇ ਵਿਚ ਆ ਕੇ ਮੰਗ ਪੱਤਰ ਪ੍ਰਾਪਤ ਕੀਤਾ । ਇਸ ਸਮੇਂ ਰਾਮ ਜੀ ਦਾਸ ਚੌਹਾਨ ,ਹਰਮੇਸ਼ ਢੇਸੀ, ਕੁਲਭੂਸ਼ਨ ਕੁਮਾਰ, ਗੁਰਨੇਕ ਸਿੰਘ, ਸ਼ੇਰ ਜੰਗ ਬਹਾਦਰ, ਪ੍ਰਿੰਸੀਪਲ ਪਿਆਰਾ ਸਿੰਘ, ਰਾਮਜੀਤ ਸਿੰਘ, ਸੁਭਾਸ਼ ਮੱਟੂ, ਕਸ਼ਮੀਰ ਸਿੰਘ ਚੇਲਾ, ਸੋਢੀ ਹਰਮਾਂ, ਰਾਮ ਆਸਰਾ ਚੰਦੇਲੀ, ਹੰਸ ਰਾਜ, ਬਲਵੰਤ ਰਾਮ, ਸੱਤਪਾਲ ਲੱਠ , ਸ਼ਾਮ ਸੁੰਦਰ, ਇਕਬਾਲ ਜੱਸੋਵਾਲ ਹਾਜ਼ਰ ਸਨ
